Raha Kapoor: ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿਤਾ ਸਰਪ੍ਰਾਈਜ਼; ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ
Published : Dec 25, 2023, 3:44 pm IST
Updated : Dec 25, 2023, 3:44 pm IST
SHARE ARTICLE
Ranbir Kapoor-Alia Bhatt reveal daughter Raha Kapoor’s face
Ranbir Kapoor-Alia Bhatt reveal daughter Raha Kapoor’s face

ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

Raha Kapoor: ਅਦਾਕਾਰ ਰਣਬੀਰ ਕਪੂਰ ਅਤੇ ਅਭਿਨੇਤਰੀ ਆਲੀਆ ਭੱਟ ਨੇ ਕ੍ਰਿਸਮਸ ਦੇ ਮੌਕੇ 'ਤੇ ਅਪਣੇ ਪ੍ਰਸ਼ੰਸਕਾਂ ਨੂੰ ਖਾਸ ਸਰਪ੍ਰਾਈਜ਼ ਦਿਤਾ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਪਹਿਲੀ ਵਾਰ ਧੀ ਰਾਹਾ ਕਪੂਰ ਦਾ ਚਿਹਰਾ ਜਨਤਕ ਤੌਰ 'ਤੇ ਦਿਖਾਇਆ ਹੈ।

Ranbir Kapoor-Alia Bhatt reveal daughter Raha Kapoor’s faceRanbir Kapoor-Alia Bhatt reveal daughter Raha Kapoor’s face

ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਚਿੱਟੇ ਰੰਗ ਦੀ ਡਰੈੱਸ ਵਿਚ ਉਹ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਹੈ। ਕ੍ਰਿਸਮਸ ਦੇ ਮੌਕੇ 'ਤੇ ਪ੍ਰਸ਼ੰਸਕਾਂ ਲਈ ਇਹ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਰਾਹਾ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਰਾਹਾ ਦੇ ਜਨਮ ਤੋਂ ਹੀ ਪ੍ਰਸ਼ੰਸਕ ਉਸ ਨੂੰ ਦੇਖਣ ਲਈ ਉਤਸ਼ਾਹਿਤ ਸਨ।

Ranbir Kapoor-Alia Bhatt reveal daughter Raha Kapoor’s face
Ranbir Kapoor-Alia Bhatt reveal daughter Raha Kapoor’s face

ਦਰਅਸਲ, ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਕ੍ਰਿਸਮਿਸ ਦੇ ਮੌਕੇ 'ਤੇ ਪਾਰਟੀ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਹੀ ਉਨ੍ਹਾਂ ਨੇ ਅਪਣੀ ਧੀ ਰਾਹਾ ਦਾ ਚਿਹਰਾ ਦਿਖਾਇਆ ਹੈ। ਦੋਵਾਂ ਨੇ ਕੈਮਰੇ ਦੇ ਸਾਹਮਣੇ ਅਪਣੀ ਧੀ ਨਾਲ ਇਕੱਠੇ ਪੋਜ਼ ਦਿਤੇ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਉਜ਼ ਅਤੇ ਤਸਵੀਰਾਂ 'ਚ ਅਸੀਂ ਦੇਖ ਸਕਦੇ ਹਾਂ ਕਿ ਆਲੀਆ ਫੁੱਲਦਾਰ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਰਣਬੀਰ ਕਪੂਰ ਨੂੰ ਬਲੈਕ ਜੀਨਜ਼ ਅਤੇ ਡੈਨਿਮ ਦੀ ਜੈਕੇਟ ਵਿਚ ਦੇਖਿਆ ਜਾ ਸਕਦਾ ਹੈ।

Ranbir Kapoor-Alia Bhatt reveal daughter Raha Kapoor’s face
Ranbir Kapoor-Alia Bhatt reveal daughter Raha Kapoor’s face

ਆਲੀਆ ਨੇ ਪਿਛਲੇ ਸਾਲ ਯਾਨੀ 6 ਨਵੰਬਰ 2022 ਨੂੰ ਬੇਟੀ ਨੂੰ ਜਨਮ ਦਿਤਾ ਸੀ। ਜੋੜੇ ਨੇ 14 ਅਪ੍ਰੈਲ, 2022 ਨੂੰ ਵਿਆਹ ਕਰਵਾ ਲਿਆ। ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਐਨੀਮਲ' 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਆਲੀਆ ਆਖਰੀ ਵਾਰ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਈ ਸੀ। ਹੁਣ ਦੋਵੇਂ ਸਿਤਾਰੇ 'ਬ੍ਰਹਮਾਸਤਰ 2' ਨੂੰ ਲੈ ਕੇ ਚਰਚਾ 'ਚ ਹਨ।

(For more Punjabi news apart from Ranbir Kapoor-Alia Bhatt reveal daughter Raha Kapoor’s face, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement