
ਅਕਸਰ ਹੀ ਦੇਖਿਆ ਗਿਆ ਹੈ ਕਿ ਗਾਇਕ ਅਦਾਕਾਰੀ ਵਲ ਮੁੜਦੇ ਹਨ
ਅਕਸਰ ਹੀ ਦੇਖਿਆ ਗਿਆ ਹੈ ਕਿ ਗਾਇਕ ਅਦਾਕਾਰੀ ਵਲ ਮੁੜਦੇ ਹਨ ,ਪਰ ਹੁਣ ਥੋੜਾ ਜਿਹਾ ਉਲਟਾ ਚਲਣ ਚਲ ਪਿਆ ਹੈ ਕਿ ਹੁਣ ਬਾਲੀਵੁੱਡ 'ਚ ਆਪਣੀ ਐਕਟਿੰਗ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਸੈਫ ਅਲੀ ਖਾਨ ਜਲਦ ਹੀ ਆਉਣ ਵਾਲੀ ਫਿਲਮ 'ਬਾਜ਼ਾਰ' 'ਚ ਰੈਪ ਕਰਦੇ ਨਜ਼ਰ ਆਉਣਗੇ। ਰਿਪੋਰਟਾਂ ਮੁਤਾਬਕ,ਨਿਖਿਲ ਆਡਵਾਨੀ ਦੀ ਫਿਲਮ 'ਬਾਜ਼ਾਰ' ਦਾ ਨਿਰਦੇਸ਼ਨ ਗੌਰਵ ਚਾਵਲਾ ਕਰਨ ਜਾ ਰਹੇ ਹਨ। saif ali Khanਦਸ ਦਈਏ ਕਿ ਬਤੌਰ ਡਾਇਰੈਕਟਰ ਇਹ ਗੌਰਵ ਚਾਵਲਾ ਦੀ ਪਹਿਲੀ ਫਿਲਮ ਹੈ। ਇਸ ਫਿਲਮ 'ਚ ਸੈਫ ਅਲੀ ਖਾਨ, ਹਨੀ ਸਿੰਘ ਨਾਲ ਰੈਪ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਚਿਤਰਾਂਗਦਾ ਸਿੰਘ ਤੇ ਰਾਧਿਕਾ ਆਪਟੇ ਅਹਿਮ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਣਗੀਆਂ। ਫਿਲਮ ਦੇ ਇਕ ਸਪੈਸ਼ਲ ਗੀਤ ਲਈ ਹਨੀ ਸਿੰਘ ਤੇ ਸੈਫ ਅਲੀ ਖਾਨ ਤਿਆਰੀ ਕਰ ਰਹੇ ਹਨ। ਇਸ ਮਿਊਜ਼ਿਕ ਵੀਡੀਓ ਨੂੰ ਮੁੰਬਈ 'ਚ ਹੀ ਸ਼ੂਟ ਕੀਤਾ ਜਾਵੇਗਾ।
saif ali Khanਦਸ ਦੀਏ ਕਿ ਨਵਾਬ ਸੈਫ ਨੂੰ ਸ਼ੁਰੂ ਤੋਂ ਹੀ ਮਿਊਜ਼ਿਕ 'ਚ ਰੁਝਾਨ ਰਿਹਾ ਹੈ ਅਤੇ ਉਹ ਗਿਟਾਰ ਵੀ ਬਹੁਤ ਵਧੀਆ ਵਜਾਉਂਦੇ ਹਨ। ਉਹ ਤਾਂ ਕਰੀਬ 20 ਸਾਲਾਂ ਤੋਂ ਨਾ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਕੰਸਰਟ ਪਰਫਾਰਮ ਕਰਦੇ ਆ ਰਹੇ ਹਨ । ਸੈਫ਼ 'ਜੈਜ' ਤੇ 'ਰੌਕ ਐਂਡ ਰੋਲ' ਮਿਊਜ਼ਿਕ ਦੇ ਬਹੁਤ ਵੱਡੇ ਫੈਨ ਦੱਸੇ ਜਾਂਦੇ ਹਨ। ਉਹ ਆਪਣੀਆਂ ਫਿਲਮਾਂ ਪ੍ਰਤੀ ਕਾਫੀ ਦਿਲਚਸਪੀ ਲੈਂਦੇ ਹਨ। ਜਦੋਂ ਵਿੱਕੀ ਤੇ ਗੌਰਵ ਨੇ ਉਨ੍ਹਾਂ ਨੂੰ ਦੱਸਿਆ ਕਿ ਫਿਲਮ 'ਚ ਤੁਹਾਨੂੰ ਹਨੀ ਸਿੰਘ ਨਾਲ ਰੈਪ ਕਰਨਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਦੱਸਣਯੋਗ ਹੈ ਕਿ ਫਿਲਮ 'ਬਾਜ਼ਾਰ' ਸਟਾਕ ਮਾਰਕਿਟ 'ਤੇ ਆਧਾਰਿਤ ਹੈ, ਜਿਸ 'ਚ ਸੈਫ ਅਲੀ ਖਾਨ ਇਕ ਚਲਾਕ ਬਿਜ਼ਨੈੱਸਮੈਨ ਦੇ ਕਿਰਦਾਰ 'ਚ ਨਜ਼ਰ ਆਉਣਗੇ।