Twisted 2 ਦੇ ਲਾਂਚ ਮੌਕੇ ਨਿਆ ਦੀ ਡਰੈੱਸ ਬਣੀ ਸਿਰ ਦਾ ਦਰਦ 
Published : Apr 26, 2018, 5:09 pm IST
Updated : Apr 10, 2020, 12:57 pm IST
SHARE ARTICLE
NIa Sharma
NIa Sharma

ਹਾਲਾਂਕਿ ਨਿਆ ਇਸ ਡਰੈੱਸ ਦੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ ਪਰ

ਟੀਵੀ ਦੀ ਮਸ਼ਹੂਰ ਅਦਾਕਾਰ ਨਿਆ ਸ਼ਰਮਾ ਅਕਸਰ ਹੀ ਆਪਣੇ ਸਟਾਈਲ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਫੈਸ਼ਨ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਨਿਆ ਹਾਲ ਹੀ ਵਿਚ ਵੇਬ ਸੀਰੀਜ ਟਵਿਸਟੇਡ 2 ਦੇ ਟ੍ਰੇਲਰ ਲਾਂਚ 'ਤੇ ਨਜ਼ਰ ਆਈ । ਇਸ ਦੌਰਾਨ ਨਿਆ ਅਪਣੇ ਵੱਖਰੇ ਹੀ ਸਟਾਈਲ 'ਚ ਨਜ਼ਰ ਆਈ ਇਸ ਮੌਕੇ ਨਿਆ ਨੇ ਕਟ ਸਲਿਟ ਗਾਉਨ ਪਾਇਆ ਹੋਇਆ ਸੀ ।

ਹਾਲਾਂਕਿ ਨਿਆ ਇਸ ਡਰੈੱਸ ਦੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ ਪਰ ਇਸਦੇ ਨਾਲ ਇਹ ਦੇਖਣ ਨੂੰ ਵੀ ਮਿਲਿਆ ਕਿ ਨਿਆ ਅਪਨੀ ਡਰੈੱਸ ਦੇ ਵਿਚ ਸਹਿਜ ਨਹੀਂ ਸੀ । ਇਸ ਇਵੇਂਟ  ਦੌਰਾਨ ਪੂਰਾ ਸਮਾਂ ਨਿਆ ਡਰੈੱਸ ਹੀ ਸੰਭਾਲਦੀ ਰਹੀ ।

ਇੰਨਾ ਹੀ ਨਹੀਂ , ਉਹ ਇਸ ਦੌਰਾਨ ਕੁੱਝ ਨਰਵਸ ਵੀ ਨਜ਼ਰ ਆ ਰਹੀ ਸੀ  । ਇਹ ਗੱਲ ਨਿਆ ਨੇ ਖ਼ੁਦ ਕਹੀ ਕਿ ਉਹ ਅਪਣੀ ਡ੍ਰੇਸ ਕਾਰਨ ਥੋੜੀ ਅਸਹਿਜ ਕਰ ਰਹੀ ਹੈ।

ਨਿਆ  ਨੇ ਕਿਹਾ ਕਿ  ਮੈਂ ਪ੍ਰਫੈਕਟ ਦਿਖਨਾ ਚਾਹੁੰਦੀ ਸੀ ਪਰ ਇਹ ਆਉਟਫਿਟ ਮੇਰੇ ਲਈ ਸਿਰ ਦਰਦ ਬੰਨ ਗਿਆ ਹੈ । ਸ਼ਾਇਦ ਇਹੀ ਕਾਰਨ ਸੀ ਕਿ ਮੈਂ ਇਵੇਂਟ  ਦੇ ਦੌਰਾਨ ਨਰਵਸ ਸੀ ।  ਨਿਆ ਨੇ ਇਹ ਵੀ ਕਿਹਾ ਕਿ  ਮੇਰੀ ਨਵੀਂ ਵੈੱਬ ਸੀਰੀਜ ਨੂੰ ਲੈ ਕੇ ਬਿਲਕੁਲ ਵੀ ਨਰਵਸ ਨਹੀਂ ਹਾਂ ਮੈਂ ਤਾਂ ਬਹੁਤ ਖੁਸ਼ ਹਾਂ ਅਤੇ ਇਸ ਨੂੰ ਚੰਗੀ ਤਰ੍ਹਾਂ ਪ੍ਰਮੋਟ ਕਰ ਰਹੀ ਹਾਂ ।

ਟ੍ਰੇਲਰ ਲਾਂਚ ਇਵੇਂਟ ਲਈ ਨਿਆ ਦਾ ਇਹ ਆਉਟਫਿਟ ਖਾਸਤੌਰ ਉੱਤੇ ਉਨ੍ਹਾਂ ਦੇ ਕਰੀਬੀ ਦੋਸਤ ਸ਼ਾਹਿਦ ਆਮਿਰ ਨੇ ਡਿਜਾਇਨ ਕੀਤਾ ਸੀ । ਸ਼ਾਹਿਦ ਪਹਿਲਾਂ ਵੀ ਨਿਆ ਦੇ ਨਾਲ ਕੰਮ ਕਰ ਚੁਕੇ ਹਨ । ਨਾਲ ਹੀ ਉਸ ਨੇ ਕਿਹਾ ਕਿ  ਕਈ ਵਾਰ ਟਰਾਏਲ ਦੇ ਬਾਵਜੂਦ ਇਸ ਡਰੈੱਸ 'ਚ ਕੁੱਝ ਗੜਬੜੀ ਰਹੀ ਜਾਂਦੀ ਹੈ ਪਰ ਮੈਨੂੰ ਸ਼ਾਹਿਦ ਦਾ ਸਟਾਇਲ ਬਹੁਤ ਪਸੰਦ ਹੈ ਇਥੇ ਹੀ ਗੱਲ ਕਰੀਏ ਨਿਆ ਦੀ ਵੈੱਬ ਸੀਰੀਜ਼ ਤਵਿਸਟੇਡ 2 ਦੀ ਤਾਂ ਇਹ  ਸੀਰੀਜ਼ 25 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਦੱਸਣਯੋਗ ਹੈ ਕਿ ਨਿਆ ਇਸ ਸੀਰੀਜ਼ 'ਚ ਆਲੀਆ ਮੁਖਰਜੀ ਦਾ ਕਿਰਾਦਰ ਨਿਭਾਅ ਰਹੀ ਹੈ। 'ਟਵਿਸਟੇਡ' ਦੇ ਪਹਿਲੇ ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਨਿਆ ਸ਼ਰਮਾ ਨੇ ਕਿਹਾ ਸੀ ਕਿ ਦੂਜੇ ਸੀਜ਼ਨ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ।

ਉਸਨੇ ਕਿਹਾ, ''ਮੈਂ ਖੁਦ ਨੂੰ ਇਕ ਗਲੈਮਰਸ ਲੜਕੀ ਜਾਂ ਆਲੀਆ ਵਰਗੀ ਭੂਮਿਕਾ ਨਿਭਾਉਣ ਬਾਰੇ ਕਦੇ ਨਹੀਂ ਸੋਚਿਆ ਸੀ ਪਰ ਰਿਲੀਜ਼ ਤੋਂ ਬਾਅਦ ਮੈਨੂੰ ਇਸ 'ਚ ਕਾਫੀ ਆਤਮ-ਵਿਸ਼ਵਾਸ ਮਿਲਿਆ ਹੈ''

ਦਸ ਦਈਏ ਕਿ ਨਿਆ ਅਕਸਰ ਹੀ ਆਪਣੀ ਲਿਪਸਟਿਕ ਅਤੇ ਡ੍ਰੇਸ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈਂ ਤੇ ਉਹ ਟ੍ਰੋਲ ਵੀ ਹੁੰਦੀ ਰਹਿੰਦੀ ਹੈ ਪਰ ਬਾਵਜੂਦ ਇਸ ਦੇ ਉਹ ਕਿਸੇ ਦੀ ਪ੍ਰਵਾਹ ਕੀਤੇ ਬਿਨਾ ਹੀ ਆਪਣੇ ਆਪ ਨੂੰਉਸ ਹੀ ਢੰਗ ਨਾਲ ਰੱਖਦੀ ਹੈ ਜਿਸ ਤਰ੍ਹਾਂ ਉਹ ਚਾਹੁੰਦੀ ਹੈ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement