ਆਰਥਕ ਅਤੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਨੇ ਟੀ.ਵੀ. ਕਲਾਕਾਰ
Published : May 26, 2020, 3:12 am IST
Updated : May 26, 2020, 3:12 am IST
SHARE ARTICLE
File Photo
File Photo

ਦੋ ਮਹੀਨਿਆਂ ਤੋਂ ਦੇਸ਼ ਅੰਦਰ ਚਲ ਰਹੀ ਤਾਲਾਬੰਦੀ ਦੇ ਅਸਰ ਤੋਂ ਟੈਲੀਵਿਜ਼ਨ ਕਲਾਕਾਰ ਵੀ ਬੱਚ ਨਹੀਂ ਸਕੇ। ਕਈ ਆਰਥਕ ਤੰਗੀ ਨਾਲ ਜੂਝ ਰਹੇ ਹਨ

ਮੁੰਬਈ : ਦੋ ਮਹੀਨਿਆਂ ਤੋਂ ਦੇਸ਼ ਅੰਦਰ ਚਲ ਰਹੀ ਤਾਲਾਬੰਦੀ ਦੇ ਅਸਰ ਤੋਂ ਟੈਲੀਵਿਜ਼ਨ ਕਲਾਕਾਰ ਵੀ ਬੱਚ ਨਹੀਂ ਸਕੇ। ਕਈ ਆਰਥਕ ਤੰਗੀ ਨਾਲ ਜੂਝ ਰਹੇ ਹਨ ਤਾਂ ਕੁੱਝ ਤਣਾਅ ਅਤੇ ਖ਼ੁਦਕੁਸ਼ੀ ਦੇ ਵਿਚਕਾਰ ਆਉਣ ਵਰਗੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਬਕਾਇਆ ਰਕਮ ਮਿਲਣ ਲਈ ਉਡੀਕ ਇਸ ਉਦਯੋਗ 'ਚ 90 ਦਿਨਾਂ ਅੰਦਰ ਭੁਗਤਾਨ ਕਰਨ ਦੇ ਨਿਯਮ ਤੋਂ ਵੀ ਅੱਗੇ ਚਲੀ ਗਈ ਹੈ ਅਤੇ ਸ਼ੂਟਿੰਗ ਵੀ ਰੋਕ ਦਿਤੀ ਗਈ ਹੈ ਜਾਂ ਰੱਦ ਕਰ ਦਿਤੀ ਗਈ ਹੈ।

File photoFile photo

ਟੈਲੀਵਿਜ਼ਨ ਅਦਾਕਾਰ ਜ਼ਾਨ ਖ਼ਾਨ ਨੇ ਕਿਹਾ, ''ਮੈਂ ਸਾਡੇ ਸਾਰਿਆਂ ਲਈ ਬਹੁਤ ਡਰਿਆ ਹੋਇਆ ਹਾਂ।'' ਅਪਣੇ ਅਤੇ ਅਪਣੇ ਸਾਥੀਆਂ ਲਈ ਉਨ੍ਹਾਂ ਦਾ ਇਹ ਡਰ ਗਲੈਮਰ ਉਦਯੋਗ ਦੀ ਕੌੜੀ ਸੱਚਾਈ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੀ ਇਸ ਚਿੰਤਾ ਪ੍ਰਤੀ ਕਈ ਅਦਾਕਾਰਾਂ ਨੇ ਸਹਿਮਤੀ ਪ੍ਰਗਟਾਈ ਹੈ। ਟੀ.ਵੀ. ਲੜੀਵਾਰਾਂ ਨੂੰ ਚਲਾਉਣ ਲਈ ਇਨ੍ਹਾਂ ਕਲਾਕਾਰਾਂ ਨੂੰ ਦਿਨ 'ਚ 12-15 ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਬਗ਼ੈਰ ਆਮਦਨ ਤੋਂ ਮੁੰਬਈ ਵਰਗੇ ਮਹਿੰਗੇ ਸ਼ਹਿਰ 'ਚ ਕਿਸਤਾਂ, ਕਿਰਾਇਆ, ਭੋਜਨ ਆਦਿ ਦੇ ਖ਼ਰਚੇ ਚੁਕਾਣਾ ਨਾਮੁਮਕਿਨ ਜਿਹਾ ਹੋ ਗਿਆ ਹੈ।

File photoFile photo

ਇਨ੍ਹਾਂ ਕਲਾਕਾਰਾਂ ਦੀ ਚਿੰਤਾ ਉਦੋਂ ਵੱਧ ਗਈ ਜਦੋਂ 15 ਮਈ ਨੂੰ 'ਆਦਤ ਸੇ ਮਜਬੂਰ' ਦੇ ਅਦਾਕਾਰ ਮਨਮੀਤ ਗਰੇਵਾਲ ਨੇ ਅਪਣੇ ਮੁੰਬਈ ਸਥਿਤ ਘਰ 'ਚ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਦੋਸਤ ਅਤੇ ਨਿਰਮਾਤਾ ਮਨਜੀਤ ਸਿੰਘ ਰਾਜਪੂਤ ਨੇ ਦਸਿਆ ਕਿ 32 ਵਰ੍ਹਿਆਂ ਦਾ ਇਹ ਅਦਾਕਾਰ ਆਰਥਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਤਣਾਅ 'ਚ ਵੀ ਸੀ।

File photoFile photo

ਜੌਨ ਨੇ ਕਿਹਾ ਕਿ ਉਸ ਦੇ ਸ਼ੋਅ 'ਹਮਾਰੀ ਬਹੂ ਸਿਲਕ' ਦੇ ਇਕ ਸਾਥੀ ਅਦਾਕਾਰ ਨੇ ਵੀ ਬਕਾਇਆ ਤਨਖ਼ਾਹ ਨਾ ਮਿਲਣ ਕਰ ਕੇ ਖ਼ੁਦਕੁਸ਼ੀ ਕਰਨ ਦੀ ਸੋਚੀ ਸੀ। ਜ਼ੀ ਟੀ.ਵੀ. ਦੇ ਇਕ ਸ਼ੋਅ ਦੇ ਕਲਾਕਾਰਾਂ ਅਤੇ ਹੋਰ ਮੁਲਾਜ਼ਮਾਂ ਨੇ ਕਿਹਾ ਕਿ ਉਹ ਲਗਭਗ ਇਕ ਸਾਲ ਤੋਂ ਅਪਣਾ ਬਕਾਇਆ ਲੈਣ ਲਈ ਸੰਘਰਸ਼ ਕਰ ਰਹੇ ਹਨ।  

Corona VirusFile Photo

36 ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਹੋਣ ਮਗਰੋਂ ਚੈਨਲ ਦੀ ਬਿਲਡਿੰਗ ਸੀਲ
ਨੋਇਡਾ, 25 ਮਈ: ਨੋਇਡਾ ਦੇ ਸੈਕਟਰ 16-ਏ 'ਚ ਸਥਿਤ ਇਕ ਚੈਨਲ 'ਚ ਕੰਮ ਕਰਨ ਵਾਲੇ 36 ਮੁਲਾਜ਼ਮ 15 ਮਈ ਤੋਂ 24 ਮਈ ਵਿਚਕਾਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਇਸ ਤੋਂ ਬਾਅਦ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਉਕਤ ਚੈਨਲ ਦੇ ਸੈਕਟਰ-16ਏ ਸਥਿਤ ਦਫ਼ਤਰ ਨੂੰ ਸੀਲ ਕਰ ਦਿਤਾ। 15 ਵਿਅਕਤੀ ਨੋਇਡਾ ਦੇ ਰਹਿਣ ਵਾਲੇ ਹਨ ਜਦਕਿ 13 ਜਣੇ ਨੋਇਡਾ ਤੋਂ ਬਾਹਰ ਦੇ ਹਨ। ਸਾਰੇ ਮੁਲਾਜ਼ਮ ਚੈਨਲ ਦੀ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਕੰਮ ਕਰ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement