ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ। ਅਜਿਹੇ ਵਿਚ ਹਰ ਪਾਸ ਅਵਾਜਾਈ ਅਤੇ ਕੰਮਕਾਰ ਠੱਪ ਪਿਆ ਹੈ। ਇਸ ਦੇ ਨਾਲ ਹੀ ਮਨੋਰੰਜਨ ਦੀ ਦੁਨੀਆਂ ਵਿਚ ਵੀ ਇਸ ਲੌਕਡਾਊਨ ਦਾ ਅਸਰ ਪਿਆ ਹੈ ਜਿਸ ਕਰਕੇ ਇਥੇ ਸਿਨੇਮਾ ਜਗਤ ਵਿਚ ਦਿਹਾੜੀ ਤੇ ਕੰਮ ਕਰਦੇ ਹਜ਼ਾਰਾਂ ਹੀ ਲੋਕ ਬੇਰੁਗਾਰ ਹੋ ਗਏ।
ਜਿਨ੍ਹਾਂ ਦੀ ਮਦਦ ਕਰਨ ਲਈ ਪਿਛਲੇ ਦਿਨੀਂ ਕਈ ਅਦਾਕਾਰਾਂ ਦੇ ਵੱਲੋਂ ਹੱਥ ਵਧਾਇਆ ਗਿਆ ਸੀ। ਇਸੇ ਕੜੀ ਵਿਚ ਹੁਣ ਸੁਪਰ ਸਟਾਰ ਰਜਨੀ ਕਾਂਤ ਨੇ ਵੀ ਆਪਣਾ ਹੱਥ ਅੱਗੇ ਵਧਾਇਆ ਹੈ ਅਤੇ ਹਾਲ ਹੀ ਵਿਚ ਉਨ੍ਹਾਂ ਨੇ FWFSI ਨੂੰ 50 ਲੱਖ ਰੁਪਏ ਡੋਨੇਟ ਕੀਤੇ ਹਨ। ਦੱਸ ਦੱਈਏ ਕਿ ਇੱਕ ਰਿਪੋਰਟ ਦੇ ਅਨੁਸਾਰ, ਰਜਨੀ ਕਾਂਤ ਨੇ ਹੁਣ ਨਦੀਗਰ ਸੰਗਮ (ਕਲਾਕਾਰਾਂ ਦਾ ਇੱਕ ਸੰਗਠਨ) ਦੇ 1000 ਕਲਾਕਾਰਾਂ ਲਈ ਰਾਸ਼ਨ-ਪਾਣੀ ਦਾ ਪ੍ਰਬੰਧ ਕਰਨ ਦੀ ਗੱਲ ਕੀਤੀ ਹੈ।
ਇਸ ਤੋਂ ਇਲਾਵਾ ਰਜਨੀਕਾਂਤ ਦੇ ਪ੍ਰਸੰਸਕ ਵੀ ਇਸ ਮੁਸ਼ਕਿਲ ਸਮੇਂ ਵਿਚ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਚਾਵਲ, ਸਬਜੀਆਂ ਦੁੱਧ ਦੇ ਪੈਕਿਟ ਅਤੇ ਅਜਿਹੀਆਂ ਜਰੂਰੀ ਚੀਜਾਂ ਮੁਹੱਈਆ ਕਰਵਾ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਲਾਕਡਾਉਨ ਦੇ ਕਾਰਨ, ਨਦੀਗਰ ਸੰਗਮ ਆਰਟਿਸਟਸ ਐਸੋਸੀਏਸ਼ਨ ਦੇ ਬਹੁਤ ਸਾਰੇ ਅਦਾਕਾਰ ਰੋਜ਼ੀ ਰੋਟੀ ਲਈ ਮੋਹਿਤ ਹੋ ਗਏ ਹਨ।
ਜੇਕਰ ਰਜਨੀਕਾਂਤ ਦੀਆਂ ਆਉਂਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਜਲਦ ਹੀ Annaatthe ਫਿਲਮ ਵਿਚ ਕੰਮ ਕਰਦੇ ਹੋਏ ਨਜ਼ਰ ਆਉਂਣਗੇ। ਇਸ ਫਿਲਮ ਦੀ ਸਟਾਰ ਕਾਸਟ ਵਿਚ ਖੁਸ਼ਬੂ ਸੰਦਰ, ਮੀਨਾ, ਨਯਨਤਾਰਾ ਅਤੇ ਕੀਰਤੀ ਸੁਰੇਸ਼ ਇਸ ਵਿਚ ਕੰਮ ਕਰਦੇ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਫਿਲਮ ਵਿਚ ਪ੍ਰਕਾਸ਼ ਰਾਜ, ਸੂਰੀ ਅਤੇ ਸਤੀਸ਼ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ ਅਤੇ ਰਜਨੀਕਾਂਤ ਇਸ ਫਿਲਮ ਦੀ ਮੁੱਖ ਭੂਮਿਕਾ ਵਿਚ ਹੋਣਗੇ। ਜ਼ਿਕਰਯੋਗ ਹੈ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਇਸ ਫ਼ਿਲਮ ਦੀ ਸ਼ੂਟਿੰਗ ਫਿਰ ਸ਼ੁਰੂ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।