
ਜੇਕਰ ਹਰ ਮੰਦਿਰ ਅਤੇ ਮਸਜਿਦ ਵਿਚ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਲੰਗਰ ਪ੍ਰਥਾ ਸ਼ੁਰੂ ਹੋ ਜਾਵੇ ਤਾਂ ਹਿੰਦੁਸਤਾਨ ਵਿਚੋਂ ਭੁੱਖ ਖਤਮ ਹੋ ਜਾਵੇਗੀ....
ਨਵੀਂ ਦਿੱਲੀ (ਭਾਸ਼ਾ) : ਜੇਕਰ ਹਰ ਮੰਦਿਰ ਅਤੇ ਮਸਜਿਦ ਵਿਚ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਲੰਗਰ ਪ੍ਰਥਾ ਸ਼ੁਰੂ ਹੋ ਜਾਵੇ ਤਾਂ ਹਿੰਦੁਸਤਾਨ ਵਿਚੋਂ ਭੁੱਖ ਖਤਮ ਹੋ ਜਾਵੇਗੀ, ਇਹ ਗੱਲ ਬੱਲੀਵੁਡ ਅਦਾਕਾਰ ਐਜਾਜ਼ ਖ਼ਾਨ ਵੱਲੋਂ ਕਹੀ ਗਈ ਹੈ। ਐਜਾਜ਼ ਖ਼ਾਨ ਆਪਣੇ ਬਿਆਨਾਂ ਕਰਕੇ ਅਕਸਰ ਵਿਵਾਦਾਂ ਦਾ ਹਿਸਾ ਰਹਿੰਦੇ ਹਨ ਪਰ ਇਸ ਵਾਰ ਖ਼ਾਨ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਉਨ੍ਹਾਂ ਨੇ ਪੂਰੀ ਸਿੱਖ ਕੌਮ ਦਾ ਦਿਲ ਜਿੱਤ ਲਿਆ।
ਐਜਾਜ਼ ਨੇ ਲੰਗਰ ਪ੍ਰਥਾ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਗੁਰਦੁਆਰੇ ਦੇ ਲੰਗਰ ਵਿਚ ਲੋਕ ਬਿਨਾ ਕਿਸੇ ਜਾਤ ਭੇਦ ਦੇ ਇਕੱਠੇ ਬੈਠ ਕੇ ਲੰਗਰ ਛਕਦੇ ਹਨ। ਤੁਸੀਂ ਵੀ ਸੁਣੋ ਕੀ ਕਹਿਣਾ ਹੈ ਬਾਲੀਵੁੱਡ ਅਦਾਕਾਰ ਐਜਾਜ਼ ਖ਼ਾਨ ਦਾ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਨੇ ਸਮੁੱਚੀ ਸਿੱਖ ਕੌਮ ਦਾ ਦਿਲ ਜਿੱਤ ਲਿਆ ਹੈ।