
ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ਵਿਚ ਦੂਜਾ ਵਿਆਹ ਕਰਵਾਇਆ ਹੈ।
Arbaaz Khan Wedding: ਅਰਬਾਜ਼ ਖਾਨ ਅਤੇ ਸ਼ੂਰਾ ਖਾਨ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਇਸ ਜੋੜੇ ਦਾ ਵਿਆਹ 24 ਦਸੰਬਰ ਨੂੰ ਅਰਪਿਤਾ ਖਾਨ ਦੇ ਘਰ ਹੋਇਆ ਸੀ। ਅਰਬਾਜ਼ ਦੇ ਨਿਕਾਹ ਸਮਾਰੋਹ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਟਾਰ ਸਟੇਡ ਫੰਕਸ਼ਨ ਦੀਆਂ ਹੁਣ ਤੱਕ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ। ਪਰ ਜਿਸ ਵੀਡੀਓ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ, ਉਹ ਵੀ ਹੁਣ ਸਾਹਮਣੇ ਆ ਗਿਆ ਹੈ।
ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ਵਿਚ ਦੂਜਾ ਵਿਆਹ ਕਰਵਾਇਆ ਹੈ। ਮੇਕਅਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕਰਨ ਵਾਲੇ ਅਰਬਾਜ਼ ਨੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਇਸ ਜੋੜੀ ਨੂੰ ਦਿਲੋਂ ਪਿਆਰ ਕੀਤਾ। ਉਨ੍ਹਾਂ ਦੇ ਨਿਕਾਹ ਸਮਾਰੋਹ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ ਇਸ ਦੇ ਨਾਲ ਹੀ ਇਕ ਵੀਡੀਓ ਉਹ ਵੀ ਸਾਹਮਣੇ ਆੀ ਹੈ ਜਿਸ ਵਿਚ ਸਲਮਾਨ ਖਾਨ ਵੀ ਭਰਾ ਦੇ ਵਿਆਹ 'ਚ ਨੱਚਦੇ ਨਜ਼ਰ ਆਏ।
ਅਰਬਾਜ਼ ਦੇ ਵਿਆਹ 'ਚ ਰਵੀਨਾ ਟੰਡਨ, ਰਿਤੇਸ਼ ਦੇਸ਼ਮੁਖ ਸਮੇਤ ਬੀ-ਟਾਊਨ ਦੇ ਕਈ ਸਿਤਾਰੇ ਸ਼ਾਮਲ ਹੋਏ। ਸਲਮਾਨ ਖਾਨ ਨੇ ਆਪਣੇ ਭਰਾ ਦੇ ਵਿਆਹ ਵਿੱਚ ਆਪਣੇ ਸਟੈਪ ਡਾਂਸ ਕੀਤੇ। ਸਲਮਾਨ ਨੇ 'ਦਿਲ ਦੀਆ ਗੱਲਾਂ' ਅਤੇ 'ਤੇਰੇ ਮਸਤ, ਮਸਤ ਦੋ ਨੈਨ' 'ਤੇ ਸ਼ੂਰਾ, ਅਰਹਾਨ ਅਤੇ ਹੋਰਾਂ ਨਾਲ ਡਾਂਸ ਕੀਤਾ। ਭਾਬੀਜਾਨ ਨਾਲ ਸਲਮਾਨ ਦੇ ਡਾਂਸ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਅਰਬਾਜ਼ ਖਾਨ ਨੇ 1998 ਵਿਚ ਮਲਾਇਕਾ ਅਰੋੜਾ ਨਾਲ ਵਿਆਹ ਕਰਵਾਇਆ ਸੀ। ਦੋਵੇਂ ਕਰੀਬ 19 ਸਾਲ ਬਾਅਦ ਵੱਖ ਹੋ ਗਏ ਸੀ। ਮਲਾਇਕਾ ਤੋਂ ਵੱਖ ਹੋਣ ਤੋਂ ਬਾਅਦ ਅਰਬਾਜ਼ ਲੰਬੇ ਸਮੇਂ ਤੱਕ ਜਾਰਜੀਆ ਐਂਡਰਿਆਨੀ ਨਾਲ ਜੁੜੇ ਹੋਏ ਸਨ। ਜਾਰਜੀਆ ਤੋਂ ਬਾਅਦ ਅਰਬਾਜ਼ ਨੇ ਸ਼ੂਰਾ ਨੂੰ ਡੇਟ ਕੀਤਾ। ਦੋਵੇਂ ਇਕ ਫਿਲਮ ਸੈੱਟ 'ਤੇ ਦੋਸਤ ਬਣ ਗਏ ਅਤੇ ਇੱਥੋਂ ਹੀ ਉਨ੍ਹਾਂ ਦਾ ਪਿਆਰ ਅੱਗੇ ਵਧਿਆ।
Salman Khan dances on ‘Tere Mast Mast Do Nain’ at Arbaaz Khan’s wedding