ਖ਼ਬਰਾਂ |

ਤਾਜ਼ਾ |

Salman Khan Threat News: ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਮੁੰਬਈ ਪੁਲਿਸ ਅਲਰਟ; ਲਾਰੈਂਸ ਦੀ ਤਾਜ਼ਾ ਧਮਕੀ ਮਗਰੋਂ ਚੁੱਕਿਆ ਇਹ ਕਦਮ
Published : Nov 29, 2023, 10:13 am IST
Updated : Nov 29, 2023, 10:13 am IST
SHARE ARTICLE
 Salman Khan Threat News in Punjabi Mumbai Police on Alert
Salman Khan Threat News in Punjabi Mumbai Police on Alert

ਮੁੰਬਈ ਪੁਲਿਸ ਨੇ ਗੈਂਗਸਟਰ ਦੀ ਧਮਕੀ ਤੋਂ ਬਾਅਦ ਸਨਮਾਨ ਖ਼ਾਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਹੈ।

Salman Khan Threat News:ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਕਸਰ ਅਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਦੋਵਾਂ ਲਈ ਸੁਰਖੀਆਂ ਦਾ ਹਿੱਸਾ ਬਣਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਇਨ੍ਹੀਂ ਦਿਨੀਂ 'ਟਾਈਗਰ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਦੂਜੇ ਪਾਸੇ ਜੇਕਰ ਨਿੱਜੀ ਜ਼ਿੰਦਗੀ 'ਤੇ ਨਜ਼ਰ ਮਾਰੀਏ ਤਾਂ ਕੁੱਝ ਸਮਾਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਸਲਮਾਨ ਖ਼ਾਨ ਨਾਲ ਕਰੀਬੀ ਸਬੰਧਾਂ ਕਾਰਨ ਅਭਿਨੇਤਾ-ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ 'ਚ ਸਥਿਤ ਘਰ 'ਤੇ ਹਮਲਾ ਹੋਇਆ ਸੀ। ਹੁਣ ਮੁੰਬਈ ਪੁਲਿਸ ਨੇ ਗੈਂਗਸਟਰ ਦੀ ਧਮਕੀ ਤੋਂ ਬਾਅਦ ਸਨਮਾਨ ਖ਼ਾਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਕੈਨੇਡਾ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਦਾ ਕਾਰਨ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਨੇੜਤਾ ਦੱਸਣ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕਾਂ ਦੀ ਚਿੰਤਾ ਫਿਰ ਤੋਂ ਵਧ ਗਈ ਹੈ। ਸਲਮਾਨ ਖ਼ਾਨ ਨੂੰ ਫਿਰ ਤੋਂ ਧਮਕੀਆਂ ਦਿਤੀਆਂ ਗਈਆਂ ਹਨ, ਇਸ ਲਈ ਮੰਗਲਵਾਰ ਨੂੰ ਮੁੰਬਈ ਪੁਲਿਸ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਅਭਿਨੇਤਾ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ। ਫਿਲਹਾਲ 'ਟਾਈਗਰ 3' ਦੇ ਅਦਾਕਾਰ ਕੋਲ ‘ਵਾਈ ਪਲੱਸ’ ਸੁਰੱਖਿਆ ਹੈ।

ਸਮੀਖਿਆ ਦੀ ਪੁਸ਼ਟੀ ਕਰਦੇ ਹੋਏ, ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਖਤਰੇ ਤੋਂ ਬਾਅਦ, ਅਭਿਨੇਤਾ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਕਮੀ ਨਾ ਰਹੇ। ਅਸੀਂ ਉਨ੍ਹਾਂ ਨਾਲ ਵੀ ਸੰਪਰਕ ਕੀਤਾ ਹੈ, ਅਤੇ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ, ਅਤੇ ਸੁਰੱਖਿਆ ਸੰਬੰਧੀ ਕੁੱਝ ਗੱਲਾਂ 'ਤੇ ਚਰਚਾ ਕੀਤੀ ਹੈ।

 (For more news apart from Salman Khan Threat News in Punjabi Mumbai Police on Alert, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM

E20 ਤੇਲ ਤੋਂ ਬਾਅਦ ਅਦਾਲਤ ਦਾ ਵੱਡਾ ਫ਼ੈਸਲਾ! ਗਾਹਕ ਨੂੰ ਮਿਲੇਗੀ ਨਵੀਂ ਗੱਡੀ | ਕੰਪਨੀ ਨੂੰ Court ਦਾ ਹੁਕਮ

16 Jul 2026 2:59 PM

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM
Advertisement