Bihar News: ਦਰਦਨਾਕ ਹਾਦਸੇ 'ਚ 2 ਮਸ਼ਹੂਰ ਅਭਿਨੇਤਰੀਆਂ ਦੀ ਹੋਈ ਮੌਤ
Published : Feb 27, 2024, 4:34 pm IST
Updated : Feb 27, 2024, 4:34 pm IST
SHARE ARTICLE
2 famous actresses died in a tragic accident in Bihar News in punjabi
2 famous actresses died in a tragic accident in Bihar News in punjabi

Bihar News: ਇਸ ਹਾਦਸੇ 'ਚ ਗਾਇਕ ਛੋਟੂ ਪਾਂਡੇ, ਵਿਮਲੇਸ਼ ਪਾਂਡੇ ਸਣੇ 9 ਹੋਰ ਲੋਕਾਂ ਦੀ ਵੀ ਹੋਈ ਮੌਤ

2 famous actresses died in a tragic accident in Bihar News in punjabi: ਬਿਹਾਰ ਦੇ ਕੈਮੂਰ 'ਚ ਐਤਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਭੋਜਪੁਰੀ ਸਿਨੇਮਾ ਦੇ ਚਾਰ ਉੱਭਰਦੇ ਸਿਤਾਰਿਆਂ ਨੇ ਵੀ ਆਪਣੀ ਜਾਨ ਗੁਆ ​​ਦਿੱਤੀ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਬਿਹਾਰ ਦੇ ਕੈਮੂਰ ਜ਼ਿਲੇ 'ਚ ਇਕ ਟਰੱਕ, ਐੱਸਯੂਵੀ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਮਾਰੇ ਗਏ 9 ਲੋਕਾਂ 'ਚ ਭੋਜਪੁਰੀ ਗਾਇਕ ਛੋਟੂ ਪਾਂਡੇ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਭੋਜਪੁਰੀ ਅਭਿਨੇਤਰੀ ਆਂਚਲ ਤਿਵਾਰੀ ਅਤੇ ਸਿਮਰਨ ਸ਼੍ਰੀਵਾਸਤਵ ਵੀ ਇਸ ਸੜਕ ਹਾਦਸੇ 'ਚ ਆਪਣੀ ਜਾਨ ਗੁਆ ​​ਚੁੱਕੇ ਹਨ।

ਇਹ ਵੀ ਪੜ੍ਹੋ: Arvind Kejriwal News: ED ਨੇ ਅਰਵਿੰਦ ਕੇਜਰੀਵਾਲ ਨੂੰ ਅੱਠਵਾਂ ਸੰਮਨ ਭੇਜਿਆ, 4 ਮਾਰਚ ਨੂੰ ਪੇਸ਼ ਹੋਣ ਦੇ ਦਿਤੇ ਹੁਕਮ

ਇਹ ਘਟਨਾ ਐਤਵਾਰ ਸ਼ਾਮ ਮੋਹਨੀਆ ਥਾਣਾ ਖੇਤਰ ਦੇ ਦੇਵਕਾਲੀ ਪਿੰਡ ਨੇੜੇ ਜੀਟੀ ਰੋਡ 'ਤੇ ਵਾਪਰੀ। ਮੋਹਨੀਆ ਦੇ ਡੀਐਸਪੀ ਦਲੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੋਮਵਾਰ ਨੂੰ ਹੋਈ ਅਤੇ ਉਨ੍ਹਾਂ ਵਿੱਚ ਭੋਜਪੁਰੀ ਗਾਇਕ ਵਿਮਲੇਸ਼ ਪਾਂਡੇ ਉਰਫ ਛੋਟੂ ਪਾਂਡੇ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ: Guru Har Sahai Bride Death News : ਧੀ ਦੀ ਡੋਲੀ ਦੀ ਥਾਂ ਉੱਠੀ ਅਰਥੀ, ਲਾਵਾਂ ਲੈਣ ਤੋਂ ਬਾਅਦ ਲਾੜੀ ਦੀ ਹੋਈ ਮੌਤ  

ਦੂਜੇ ਮ੍ਰਿਤਕਾਂ ਦੀ ਪਛਾਣ ਆਂਚਲ ਤਿਵਾਰੀ, ਸਿਮਰਨ ਸ੍ਰੀਵਾਸਤਵ, ਪ੍ਰਕਾਸ਼ ਰਾਮ, ਦਧੀਬਲ ਸਿੰਘ, ਅਨੂ ਪਾਂਡੇ, ਸ਼ਸ਼ੀ ਪਾਂਡੇ, ਸੱਤਿਆ ਪ੍ਰਕਾਸ਼ ਮਿਸ਼ਰਾ ਅਤੇ ਬਾਗੀਸ਼ ਪਾਂਡੇ ਵਜੋਂ ਹੋਈ ਹੈ। ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਲਿਜਾ ਰਹੇ ਇੱਕ ਵਾਹਨ ਨੇ ਪਹਿਲਾਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਬਾਅਦ ਐਸਯੂਪੀ ਅਤੇ ਬਾਈਕ ਦੋਵੇਂ ਦੂਜੀ ਲੇਨ ਵਿੱਚ ਚਲੇ ਗਏ, ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਮੋਟਰਸਾਈਕਲ ਚਾਲਕ ਸਮੇਤ ਸਾਰੇ ਨੌਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

(For more news apart from 2 famous actresses died in a tragic accident in Bihar News in punjabi, stay tuned to Rozana Spokesman)

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement