
ਪਾਰਟੀ 'ਚ ਬਾਲੀਵੁੱਡ ਸਮੇਤ ਖੇਡ ਅਤੇ ਵਪਾਰੀ ਜਗਤ ਦੇ ਜਾਣੇ ਮਾਣੇ ਚਿਹਰੇ ਪੂਝੇ
ਬੀਤੇ ਦਿਨੀਂ ਭਾਰਤ ਦੇ ਸੱਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਲੜਕੇ ਆਕਾਸ਼ ਅੰਬਾਨੀ ਦਾ ਮੰਗਣਾ ਹੀਰਾ ਕਾਰੋਬਾਰੀ ਰਸਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਨਾਲ ਗੋਆ ਵਿਖੇ ਹੋਇਆ ਸੀ। ਇਸ ਹੀ ਖ਼ੁਸ਼ੀ 'ਚ ਅੰਬਾਨੀ ਪਰਵਾਰ ਨੇ 26 ਮਾਰਚ ਨੂੰ ਮੁੰਬਈ 'ਚ ਕੁੱਝ ਖ਼ਾਸ ਮਹਿਮਾਨਾਂ ਲਈ ਪਾਰਟੀ ਰੱਖੀ ਸੀ। ਜਿਥੇ ਅੰਬਾਨੀ ਪਰਵਾਰ ਦੇ ਨਵੇਂ ਮੈਂਬਰ ਦਾ ਤਾਰੁਖ ਸਾਰਿਆਂ ਨਾਲ ਕਰਵਾਇਆ ਜਾ ਸਕੇ। Akash Ambani-Shloka bashਇਸ ਪਾਰਟੀ 'ਚ ਬਾਲੀਵੁੱਡ ਸਮੇਤ ਖੇਡ ਅਤੇ ਵਪਾਰੀ ਜਗਤ ਦੇ ਜਾਣੇ ਮਾਣੇ ਚਿਹਰੇ ਪੂਝੇ। ਜਿਨ੍ਹਾਂ 'ਚ ਕਰਨ ਜੌਹਰ, ਕਿਰਨ ਰਾਓ, ਕੈਟਰੀਨਾ ਕੈਫ, ਕ੍ਰਿਕਟਰ ਹਰਭਜਨ ਸਿੰਘ, ਜਹੀਰ ਖਾਨ ਪਤਨੀ ਸਾਗਰਿਕਾ ਘਾਟਗੇ, ਨਤਾਸ਼ਾ ਪੂਨਾਵਾਲਾ ਸੁਪਰਸਟਾਰ ਸ਼ਾਹਰੁਖ਼ ਖ਼ਾਨ ਪ੍ਰਿਯੰਕਾ ਚੋਪੜਾ ਦੇ ਨਾਲ ਨਾਲ ਬੱਚਨ ਪਰਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਵੀ ਅਪਣੀ ਧੀ ਆਰਾਧਿਆ ਨਾਲ ਪਹੁੰਚੀ ਜੋ ਕਿ ਗੁਲਾਬੀ ਰੰਗ ਦੀ ਡਰੈੱਸ 'ਚ ਮੁਸ੍ਕੁਰਾਉਂਦੀ ਹੋਈ ਕਿਸੇ ਗੁੱਡੀ ਤੋਂ ਘਟ ਨਹੀਂ ਲਗ ਰਹੀ ਸੀ।
Akash Ambani-Shloka bash
Akash Ambani-Shloka bash
ਤੁਹਾਨੂੰ ਦਸ ਦਈਏ ਕਿ ਐਸ਼ਵਰਿਆ ਅਕਸਰ ਹੀ ਅਪਣੀ ਬੱਚੀ ਨੂੰ ਲੈ ਲੈ ਹਰ ਇਕ ਈਵੈਂਟ 'ਚ ਹੀ ਸ਼ਿਰਕਤ ਕਰਦੀ ਹੈ ਇਸ ਦੌਰਾਨ ਅਰਾਧਿਆ ਵੀ ਮੀਡੀਆ ਨੂੰ ਮੁਸਕਰਾਉਂਦੀ ਹੋਈ ਪੋਜ਼ ਦਿੰਦੀ ਹੈ। ਦਸਣਯੋਗ ਹੈ ਕਿ ਬੱਚਨ ਪਰਵਾਰ ਦੀ ਲਾਡਲੀ ਅਰਾਧਿਆ ਸਟਾਰ ਕਿਡ੍ਸ ਦੇ ਵਿਚ ਸੱਭ ਦੀ ਚਹਿਤੀ ਹੈ ਅਤੇ ਹਮੇਸ਼ਾ ਹਰ ਇਕ ਦਾ ਪਿਆਰ ਪਾਉਂਦੀ ਹੈ ਅਰਾਧਿਆ ਨੂੰ ਦੇਖ ਕੇ ਹੀ ਬੱਚਨ ਪਰਵਾਰ ਦੇ ਸੰਸਕਾਰ ਝਲਕਦੇ ਹਨ। ਅੰਬਾਨੀ ਪਰਵਾਰ ਵਿਚ ਹੀ ਨਹੀਂ ਅਰਾਧਿਆ ਹੋਰ ਵੀ ਕਈ ਈਵੈਂਟਸ 'ਚ ਚੁਲਬੁਲੇ ਸੁਭਾਅ ਨਾਲ ਸੱਭ ਦਾ ਦਿਲ ਮੋਹ ਲੈਂਦੀ ਹੈ।
Akash Ambani-Shloka bash ਹਾਲ ਹੀ 'ਚ ਅਰਾਧਿਆ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ ਜਿਸ ਨੂੰ ਲੋਕਾਂ ਨੇ ਹੂ-ਬਾ-ਹੂ ਐਸ਼ਵਰਿਆ ਦੀ ਹੀ ਝਲਕ ਦੱਸਿਆ ਸੀ। ਦੱਸਣਯੋਗ ਹੈ ਕਿ ਅਰਾਧਿਆ ਬੱਚਨ ਪਰਵਾਰ ਦੀ ਸੱਭ ਤੋਂ ਛੋਟੀ ਅਤੇ ਲਾਡਲੀ ਬੱਚੀ ਹੈ ਜਿਸ ਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਹਨ ਅਤੇ ਅਰਾਧਿਆ ਅਪਣੀ ਮਾਂ ਐਸ਼ਵਰਿਆ ਅਤੇ ਦਾਦਾ ਅਮਿਤਾਭ ਬੱਚਨ ਦੇ ਬੇਹੱਦ ਕਰੀਬ ਮਨੀਂ ਜਾਂਦੀ ਹੈ।
Aishwarya Rai with Aaradhyaਗਲ ਕਰੀਏ ਅਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਮੰਗੇਤਰ ਸ਼ਲੋਕਾ ਮਹਿਤਾ ਦੀ ਤਾਂ ਉਹ ਅਪਣੀ ਪਾਰਟੀ 'ਚ ਮਹਿਮਾਨਾਂ ਨੂੰ ਖ਼ੁਸ਼ੀ ਖ਼ੁਸ਼ੀ ਮਿਲਦੇ ਨਜ਼ਰ ਆਏ ਅਤੇ ਮੀਡੀਆ ਨੂੰ ਪੋਜ਼ ਦਿੰਦੇ ਨਜ਼ਰ ਆਏ। ਦਸ ਦਈਏ ਕਿ ਅਕਾਸ਼ ਅਤੇ ਸ਼ਲੋਕਾ ਬਚਪਣ ਦੇ ਦੋਸਤ ਸਨ ਅਤੇ ਇਕ ਦੂਜੇ ਨੂੰ ਪਸੰਦ ਕਰਦੇ ਸਨ ਜਿਨ੍ਹਾਂ ਨੂੰ ਬਣੀ ਪਰਵਾਰ ਨੇ ਵੀ ਆਪਣੀ ਰਜ਼ਾ ਦੇ ਦਿਤੀ। ਜਲਦ ਹੀ ਦੋਹਾਂ ਦੇ ਵਿਆਹ ਦੀ ਗੱਲ ਵੀ ਆਖੀ ਜਾ ਰਹੀ ਹੈ।
Akash Ambani-Shloka bash
Akash Ambani-Shloka bash