
ਬਾਲੀਵੁਡ ਦੀ ਮਰਹੂਮ ਅਦਾਕਾਰਾ ਦੀ ਮਾਂ ਦਾ ਵੀ ਹੋਇਆ ਦੇਹਾਂਤ
90 ਦੇ ਦਸ਼ਕ ਦੀ ਮਸ਼ਹੂਰ ਅਦਾਕਾਰ ਮਰਹੂਮ ਦਿਵਿਆ ਭਾਰਤੀ ਦੀ ਮੌਤ ਨੂੰ 25 ਸਾਲ ਹੋ ਗਏ ਹਨ ਪਰ ਅੱਜ ਵੀ ਉਹ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਅੱਜ ਇੱਕ ਵਾਰ ਫਿਰ ਸਭ ਨੂੰ ਦਿਵਿਆ ਦੀ ਯਾਦ ਆ ਗਈ ਜਦ ਪਤਾ ਲਗਿਆ ਕਿ ਦਿਵਿਆ ਦੇ ਘਰ ਇਕ ਵਾਰ ਫਿਰ ਤੋਂ ਮਾਤਮ ਛਾ ਗਿਆ । ਜੀ ਹਾਂ ਬੁਰੀ ਖ਼ਬਰ ਹੈ ਕਿ ਦਿਵਿਆ ਦੀ ਮਾਂ ਮੀਤਾ ਭਾਰਤੀ ਦਾ ਦਿਹਾਂਤ ਹੋ ਗਿਆ ਹੈ। ਹਾਲਾਂਕਿ ਮੀਤਾ ਭਾਰਤੀ ਦੇ ਦਿਹਾਂਤ ਹੋਏ ਨੂੰ ਕੁਝ ਦਿਨ ਬੀਤ ਚੁੱਕੇ ਹਨ ਪਰ ਖਬਰ ਹੁਣ ਸਾਹਮਣੇ ਆਈ ਹੈ। ਦਿਵਿਆ ਦੀ ਭੂਆ ਦੀ ਬੇਟੀ ਕਾਇਨਾਤ ਅਰੋੜਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਦੁੱਖ ਦਾ ਪ੍ਰਗਟਾਵਾ ਉਨ੍ਹਾਂ ਹਾਲ ਹੀ 'ਚ ਦਿਤੇ ਇਕ ਇੰਟਰਵਿਊ 'ਚ ਕੀਤਾ ਜਿਥੇ ਉਨ੍ਹਾਂ ਨੇ ਕਿਹਾ, ''ਮੀਤਾ ਮਾਮੀ ਸਾਡੇ 'ਚ ਨਹੀਂ ਰਹੀ। ਉਹ ਕਾਫੀ ਸਮੇਂ ਬੀਮਾਰ ਸੀ। । ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਬੀਤੇ ਸ਼ੁੱਕਰਵਾਰ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਹਸਪਤਾਲ ਲੈ ਜਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਮੌਤ ਹੋ ਗਈ। Divya Bharti's Mother Meeta Bhartiਉਨ੍ਹਾਂ ਦਸਿਆ ਕਿ ਮੀਤਾ ਮਾਮੀ ਯਾਨੀ ਕਿ ਦਿਵਿਆ ਦੀ ਮੀਤਾ ਨੂੰ ਦੋ ਦਿਨ ਪਹਿਲਾਂ ਹੀ ਮੁੰਬਈ ਦੇ ਆਰੀਆ ਸਮਾਜ ਮੰਦਰ 'ਚ ਸ਼ਰਧਾਂਜਲੀ ਦਿਤੀ ਗਈ ਸੀ। ਕਾਇਨਾਤ ਨੇ ਅੱਗੇ ਕਿਹਾ ਕਿ ਮੀਤਾ ਮਾਮੀ ਬਹੁਤ ਹੀ ਨੇਕ ਦਿਲ ਇਨਸਾਨ ਸੀ। ਦਿਵਿਆ ਦੀ ਮੌਤ ਤੋਂ ਬਾਅਦ ਉਹ ਸਾਰਿਆਂ ਦਾ ਖਿਆਲ ਰੱਖਦੀ ਸੀ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦੀ ਸੀ ਤਾਂ ਉਹ ਪੁੱਛਦੇ ਸਨ ਕਿ ਮੈਂ ਕਿਥੇ ਬਿਜ਼ੀ ਹਾਂ ਤੇ ਮੇਰਾ ਕਰੀਅਕ ਕਿਵੇਂ ਦਾ ਚੱਲ ਰਿਹਾ ਹੈ। ਉਨ੍ਹਾਂ ਦੀ ਗੱਲਬਾਤ 'ਚ ਦਿਵਿਆ ਦੀਦੀ ਦੀ ਗੱਲ ਜ਼ਰੂਰ ਸ਼ਾਮਲ ਹੁੰਦੀ ਸੀ। ਦਿਵਿਆ ਦੀਦੀ ਦੇ ਸਮੇਂ ਵੈਨਿਟੀ ਵੈਨ ਨਹੀਂ ਸੀ। ਇਸ ਲਈ ਉਹ ਆਪਣੀ ਕਾਰ 'ਚ ਹੀ ਬੈਠ ਕੇ ਮੇਕਅੱਪ ਕਰਦੀ ਸੀ। ਦਿਵਿਆ ਦੀ ਮੌਤ ਨਾਲ ਮੀਤਾ ਨੂੰ ਬਹੁਤ ਜ਼ਿਆਦਾ ਸਦਮਾ ਲੱਗਾ ਸੀ, ਜਿਸ 'ਚੋਂ ਉਹ ਕਦੇ ਬਾਹਰ ਹੀ ਨਿਕਲ ਸਕੀ। ਹੁਣ ਦਿਵਿਆ ਦੀਦੀ ਕੋਲ ਪਹੁੰਚ ਚੁੱਕੀ ਹੈ ਮੀਤਾ ਮਾਮੀ।' ਇਹ ਗੱਲ ਕਰਕੇ ਕਾਇਨਾਤ ਭਾਵੁਕ ਹੋ ਗਈ।