
ਰਾਜੇਸ਼ਵਰੀ ਦੀ ਪਛਾਣ ਬਾਲ ਕਲਾਕਾਰਾਂ ਨੂੰ ਅਵਾਜ਼ ਦੇਣ ਲਈ ਰਹੀ ਹੈ
ਤਾਮਿਲ ਇੰਡਸਟਰੀ 'ਚ ਮਸ਼ਹੂਰ ਪਲੇਅਬੈਕ ਸਿੰਗਰ ਐੱਮ. ਐੱਸ. ਰਾਜੇਸ਼ਵਰੀ ਦੇ ਦਿਹਾਂਤ ਦੀ ਖਬਰ ਨਾਲ ਪੂਰੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਦਸ ਦਈਏ ਕਿ ਮਰਹੂਮ ਰਾਜੇਸ਼੍ਵਰੀ 87 ਸਾਲ ਦੀ ਸੀ ਅਤੇ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ । ਜਾਣਕਾਰੀ ਮੁਤਾਬਕ ਰਾਜੇਸ਼ਵਰੀ ਨੇ ਬੁੱਧਵਾਰ ਨੂੰ ਚੇਨਈ 'ਚ ਆਪਣੇ ਆਖਰੀ ਸਾਹ ਲਏ ਸਨ । ਤੁਹਾਨੂੰ ਦੱਸ ਦੇਈਏ ਰਾਜੇਸ਼ਵਰੀ ਦੀ ਪਛਾਣ ਬਾਲ ਕਲਾਕਾਰਾਂ ਨੂੰ ਅਵਾਜ਼ ਦੇਣ ਲਈ ਰਹੀ ਹੈ। ਉਨ੍ਹਾਂ ਕਮਲ ਹਸਨ ਦੀ ਪਹਿਲੀ ਫਿਲਮ 'ਕੋਲਾਥੂਰ ਕਨੰਮਾ ਤੋਂ ਟਾਊਨ ਬਸਟ' 'ਚ ਚਿਤੂ ਕੂਰਵੀ ਸੇਦੀ ਥੇਰਿਯੂਮਾ' ਗੀਤ ਗਾਇਆ ਸੀ। ਉਨ੍ਹਾਂ ਦੀ ਆਵਾਜ਼ ਵਿਚ ਇਕ ਬਾਲਪਨ ਜਿਹਾ ਸੀ ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾਤਰ ਅਜਿਹੇ ਗੀਤ ਗਾਉਣ ਦੇ ਹੀ ਆਫ਼ਰ ਮਿਲੇ ਸਨ। M S Rajeshwariਤੁਹਾਨੂੰ ਦਸ ਦਈਏ ਕਿ ਰਾਜੇਸ਼ਵਰੀ ਨੇ ਅਪਣੇ ਕਰੀਅਰ 'ਚ 500 ਤੋਂ ਜ਼ਿਆਦਾ ਗੀਤ ਗਾਏ । ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਦੀ ਸ਼ਾਮ ਨੂੰ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਐੱਮ. ਐੱਸ. ਰਾਜੇਸ਼ਵਰੀ ਦੇ ਬੇਟੇ ਰਾਜ ਵੇਕੇਂਟੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੇ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ਭਾਸ਼ਾ 'ਚ ਕਈ ਗੀਤ ਗਾਏ ਸਨ। ਉਨ੍ਹਾਂ ਦੀ ਮੌਤ 'ਤੇ ਸੰਗੀਤ ਜਗਤ 'ਸੀ ਕਾਫੀ ਉਦਾਸੀ ਛਾਈ ਹੈ ਅਤੇ ਸਭ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ।