ਜੈਕਲੀਨ ਨਾਲ ਬੁਲੇਟ ਰਾਈਡ 'ਤੇ ਨਿਕਲੇ ਸਲਮਾਨ 
Published : Apr 27, 2018, 1:34 pm IST
Updated : Apr 27, 2018, 1:34 pm IST
SHARE ARTICLE
Salman Jackie
Salman Jackie

ਜੈਕਲੀਨ ਨਾਲ ਬੁਲੇਟ ਰਾਈਡ 'ਤੇ ਨਿਕਲੇ ਸਲਮਾਨ 

ਬਾਲੀਵੁੱਡ ਦੇ ਭਾਈ ਜਾਨ ਸਲਮਾਨ ਖਾਨ ਅਤੇ ਖ਼ੂਬਸੂਰਤ ਬਾਲਾ ਜੈਕਲੀਨ ਇਨੀ ਦਿਨੀਂ ਕਸ਼ਮੀਰ ਦੀਆਂ ਵੱਡੀਆਂ ਦਾ ਅਨੰਦ ਮਾਣ ਰਹੇ ਹਨ। ਜੀ ਹਾਂ ਫਿਲਮ 'ਰੇਸ 3' ਦੇ ਆਖਰੀ ਸੀਨਜ਼ ਨੂੰ ਫ਼ਿਲਮਾਉਣ ਦੇ ਲਈ ਸਲਮਾਨ ਅਤੇ ਜੈਕਲੀਨ ਬੀਤੇ ਦਿਨ ਕਸ਼ਮੀਰ ਤੋਂ ਹੁੰਦੇ ਹੋਏ ਲਦਾਖ਼ ਪਹੁੰਚੇ । Jacqueline Fernandez ,salmanJacqueline Fernandez ,salmanਇੱਥੇ ਸ਼ੂਟਿੰਗ ਦੇ ਨਾਲ ਨਾਲ ਦੋਹੇਂ ਕਲਾਕਾਰ ਖ਼ੂਬ ਮਸਤੀ ਵੀ ਕਰਦੇ ਨਜ਼ਰ ਆ ਰਹੇ  ਹਨ। ਜੀ ਹਾਂ ਸ਼ੂਟਿੰਗ ਦੇ ਖਤਮ ਹੁੰਦੇ ਹੀ ਸਲਮਾਨ ਨੂੰ ਪਹਾੜ 'ਤੇ ਜੈਕਲੀਨ ਨਾਲ ਬੁਲੇਟ 'ਤੇ ਘੁੰਮਦੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਅੱਗੇ ਅੱਗੇ ਮੋਟਰਸਾਈਕਲ ਤੇ ਬਾਡੀਗਾਰਡ ਸ਼ੇਰਾ ਵੀ ਮੌਜੂਦ ਸਨ। Jacqueline Fernandez ,salmanJacqueline Fernandez ,salmanਦਰਸਅਲ, ਸਲਮਾਨ, ਜੈਕਲੀਨ ਨੂੰ ਪਿੱਛੇ ਬਿਠਾ ਕੇ ਕਾਰਗਿਲ ਤੋਂ ਲੇਹ ਤਕ ਦੇ ਸਫਰ 'ਤੇ ਨਿਕਲੇ। ਇਸ ਦੌਰਾਨ ਦੋਹੇਂ ਕਾਫੀ ਖੁਸ਼ ਨਜ਼ਰ ਆਏ। ਇਨ੍ਹਾਂ ਦੋਹਾਂ ਨੂੰ ਦੇਖਣ ਲਈ ਉਥੇ ਕਈ ਲੋਕ ਮੌਜੂਦ ਰਹੇ।

Jacqueline Fernandez ,salmanJacqueline Fernandez ,salmanਜੋ ਇਨ੍ਹਾਂ ਸੇਲੇਬਸ ਨੂੰ ਦੇਖ ਕੇ ਕਾਫੀ ਖੁਸ਼ ਸਨ। ਦਸ ਦੀਏ ਕਿ ਸਲਮਾਨ ਦੋ ਦਿਨ ਪਹਿਲਾਂ ਵੀ ਜੀਪ 'ਤੇ ਘੁੰਮਣ ਨਿਕਲੇ ਸਨ ਜਿਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬਾਡੀਗਾਰਡ ਸ਼ੇਰ ਤੋਂ ਇਲਾਵਾ ਸੁਰੱਖਿਆ ਕਰਮੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਸਲਮਾਨ 'ਰੇਸ 3' ਦੇ ਇਕ ਗੀਤ 'ਅੱਲਾ ਦੁਹਾਈ ਹੈ' ਦੇ ਸ਼ੂਟ ਲਈ ਕਸ਼ਮੀਰ 'ਚ ਪਹੁੰਚੇ ਹੋਏ ਸਨ। Jacqueline Fernandez ,salmanJacqueline Fernandez ,salmanਇਸ ਤੋਂ ਪਹਿਲਾਂ ਸ਼ੂਟਿੰਗ ਦੀ ਇਕ ਤਸਵੀਰ ਸਾਹਮਣੇ ਆਈ ਸੀ ਜਿਥੇ ਜੈਕਲੀਨ ਕਸ਼ਮੀਰ ਦੀ ਠੰਡ ਦੇ ਨਾਲ ਠਰਦੀ ਨਜ਼ਰ ਆ ਰਹੀ ਹੈ ਜਿਥੇ ਜੈਕਲੀਨ ਗਰਮ ਕਾਫ਼ੀ ਦਾ ਮੱਗ ਫੜੇ ਕੰਬਲ ਲੈ ਕੇ ਬੈਠੀ ਹੈ ਉਥੇ ਹੀ ਸਲਮਾਨ ਉਸ ਦੇ ਕੋਲ ਬਿਨਾ ਸ਼ਰਟ ਦੇ ਖੜੇ ਹਨ ਅਤੇ ਸਲਮਾਨ ਦੀ ਜੈਕਟ ਤਕ ਜੈਕਲੀਨ ਉੱਤੇ ਪਈ ਹੋਈ ਹੈ। ਜੋ ਕਿ ਸਾਫ ਦਸ ਰਹੀ ਹੈ ਕਿ ਜੈਕਲੀਨ ਦੇ ਲਈ ਕਸ਼ਮੀਰ ਦੀ ਠੰਡ ਸਹਾਰਨਾ ਕਾਫੀ ਮੁਸ਼ਕਿਲ ਹੈ।  ਜਿਸ ਦਾ ਜ਼ਿਕਰ ਖ਼ੁਦ ਜੈਕੀ ਨੇ ਫੋਟੋ ਦੇ ਕੈਪਸ਼ਨ 'ਚ ਕੀਤਾ ਹੈ।  Jacqueline Fernandez ,salmanJacqueline Fernandez ,salmanਇਹ ਪਹਿਲੀ ਵਾਰ ਨਹੀਂ ਹੈ ਕਿ ਸਲਮਾਨ ਕਸ਼ਮੀਰ ਵਿਚ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਇਸ ਤੋਂ ਪਹਿਲਾਂ ਵੀ ਸਲਮਾਨ ਬਜਰੰਗੀ ਭਾਈ ਜਾਨ ਦੀ ਸ਼ੂਟਿੰਗ ਲਈ ਕਸ਼ਮੀਰ ਆ ਚੁਕੇ ਹਨ। ਰੇਮੋ ਡਿਸੂਜਾ ਦੁਆਰਾ ਨਿਰਦੇਸ਼ਤ ਫ਼ਿਲਮ ਰੇਸ 3, 2018 ਦੀ ਇਕ ਵੱਡੀ ਸਟਾਰ ਕਲਾਸ ਵਾਲੀ ਵੱਡੀ ਫ਼ਿਲਮ ਬਣ ਸਕਦੀ ਹੈ ਜਿਸ ਵਿਚ ਬੌਬੀ ਦਿਓਲ, ਅਨਿਲ ਕਪੂਰ, ਡੇਜ਼ੀ ਸ਼ਾਹ ਅਤੇ ਸਾਕਿਬ ਸਲੀਮ ਸ਼ਾਮਲ ਹਨ। ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement