
ਬਾਲੀਵੁਡ ਕਵੀਨ ਕੰਗਨਾ ਰਣੌਤ ਦੀ ਫਿਲਮ ਮਣਿਕਰਣਿਕਾ 25 ਜਨਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਹਰ ਕਿਸੇ ਦੀ ਦਿਖ ਬਿਲਕੁੱਲ...
ਮੁੰਬਈ : ਬਾਲੀਵੁਡ ਕਵੀਨ ਕੰਗਨਾ ਰਣੌਤ ਦੀ ਫਿਲਮ ਮਣਿਕਰਣਿਕਾ 25 ਜਨਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਹਰ ਕਿਸੇ ਦੀ ਦਿਖ ਬਿਲਕੁੱਲ ਰਾਜੇ -ਮਹਾਰਾਜਿਆਂ ਦੇ ਜਮਾਨੇ ਦੀ ਤਰ੍ਹਾਂ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਕਾਸਟਿਊਮ ਡਿਜਾਇਨਰ ਨੀਤਾ ਨੇ ਅਪਣੇ ਇੰਸਟਾਗਰਾਮ ਅਕਾਉਂਟ ਵਿਚ ਕੰਗਨਾ ਦੇ ਨਾਲ - ਨਾਲ ਹੋਰ ਕਈ ਕਲਾਕਾਰਾਂ ਦੇ ਲੁਕਸ ਦੇ ਨਾਲ - ਨਾਲ ਉਨ੍ਹਾਂ ਦੇ ਸਬੰਧ ਵਿਚ ਖਾਸ ਗੱਲਾਂ ਦੱਸੀਆਂ ਹਨ।
Kangna
ਇੰਨਾ ਹੀ ਨਹੀਂ ਉਨ੍ਹਾਂ ਨੇ ਅਪਣੇ ਇੰਸਟਰਾਗਰਾਮ ਵਿਚ ਇਹ ਵੀ ਦੱਸਿਆ ਹੈ ਕਿ ਅਖੀਰ ਕਿਵੇਂ ਜੈਪੁਰ ਦੀ ਜੜਾਉ ਜਵੈਲਰੀ ਨੂੰ ਕਿਵੇਂ ਝਾਂਸੀ ਦੀ ਰਾਣੀ ਨੂੰ ਲੁਕ ਦਿਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿਚ ਕੰਗਨਾ ਦੇ ਵਿਆਹ ਲਈ ਇਕ ਵਿਸ਼ੇਸ਼ ਤਰ੍ਹਾਂ ਦੇ ਮੋਤੀਆਂ ਦਾ ਹਾਰ ਮੜਵਾਇਆ ਗਿਆ ਸੀ। ਇਹ ਗਹਿਣਾ ਮਰਾਠੀਆਂ ਦੇ ਵਿਆਹ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।
Manikarnika
ਕੰਗਣਾ ਨੇ ਇਸ ਫਿਲਮ ਵਿਚ ਜਿੰਨੇ ਵੀ ਗਹਿਣੇ ਪਾਏ ਸਾਰੇ ਹੈਂਡਕਰਾਫਟ ਦਾ ਇਕ ਚੰਗੇਰਾ ਨਮੂਨਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿਚ ਜੋ ਵੀ ਜਵੈਲਰੀ ਇਸਤੇਮਾਲ ਕੀਤੀ ਗਈ ਹੈ ਉਹ ਸਾਰੇ ਜੈਪੁਰ ਦੇ ਕਾਰੀਗਰਾਂ ਨੇ ਬਣਾਈ ਹੈ। ਜੋ ਕਿ ਅਮਰਾਪਾਲੀ ਦੀ ਕਲੈਕਸ਼ਨ ਤੋਂ ਹੈ। ਕੰਗਨਾ ਫਿਲਮ ਵਿਚ ਹੈਵੀ ਕਾਸਟਿਊਮ ਵਿਚ ਨਜ਼ਰ ਆਈ ਹੈ। ਉਨ੍ਹਾਂ ਨੇ ਬਾਰਾਵਰੀ ਨਾਮ ਦੀ ਸਾੜ੍ਹੀ ਪਾਈ ਹੈ।
Manikarnika
ਜਿਸਦੀ ਲੰਬਾਈ 12 ਗਜ਼ ਦੀ ਹੈ। ਜਿਸਦਾ ਭਾਰ 10 ਕਿੱਲੋ ਹੈ। ਜਵੈਲਰੀ ਦੇ ਇਲਾਵਾ ਕੰਗਨਾ ਨੂੰ ਹੇਅਰ ਐਕਸੈਸਰੀਜ਼ ਲਗਾਈ ਸੀ। ਜੋ ਕਿ ਭਾਰੀ ਸੀ। ਕਹਿ ਸਕਦੇ ਹਾਂ ਕਿ ਕੰਗਨਾ ਦਾ ਪੂਰਾ ਲੁੱਕ 20 ਕਿੱਲੋ ਤੋਂ ਜ਼ਿਆਦਾ ਸੀ। ਨੀਤਾ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਮਣਿਕਰਣਿਕਾ ਦੀ ਕਾਸਟਿਊਮ ਉਤੇ ਲਗਭਗ ਛੇ ਮਹੀਨੇ ਦਾ ਸਮਾਂ ਲਗਾ। ਦੋ ਮਹੀਨੇ ਤੱਕ ਉਨ੍ਹਾਂ ਉਤੇ ਰਿਸਰਚ ਵਰਕ ਹੋਇਆ।
https://www.instagram.com/p/Bs7vJ4OhBCn/?utm_source=ig_web_copy_link
ਇਸ ਤੋਂ ਬਾਅਦ ਦੇ ਚਾਰ ਮਹੀਨਿਆਂ ਵਿਚ ਟਰਾਇਲਸ ਅਤੇ ਲੁਕ ਟੈਸਟ ਹੋਏ। ਫਿਲਮ ਵਿਚ ਫਾਇਟ ਸੀਨ ਦੇ ਦੌਰਾਨ ਕੰਗਨਾ ਅੰਗਰਖਾ ਅਤੇ ਵਿਧਵਾ ਰਾਣੀ ਦੇ ਲੁਕ ਵਿਚ ਖਾਦੀ ਦੀ ਸਾੜ੍ਹੀ ਪਾ ਕੇ ਨਜ਼ਰ ਆਵੇਗੀ। ਯੋਧੇ ਦੇ ਅੰਦਾਜ ਲਈ ਚਮੜੇ ਨਾਲ ਬਣੇ ਕਵਚ ਨੂੰ ਅਪਣੇ ਆਪ ਨੀਤਾ ਨੇ ਅਪਣੇ ਹੱਥਾਂ ਨਾਲ ਤਿਆਰ ਕੀਤਾ ਸੀ।
It was an absolute delight to host Kangana Ranaut at our store, with our CEO Tarang Arora. We can't wait to see our pieces on the regal looking Kangana in the movie, Manikarnika.
— Amrapali Jewels (@amrapalijewels) January 23, 2019
The collection is now available in all Tribe & Amrapali Jewels stores https://t.co/lRUiWiWZAG pic.twitter.com/58QkLJDrk3