
ਕਪਿਲ ਸ਼ਰਮਾ ਦੇ ਸ਼ੋਅ 'ਤੇ ਐਤਵਾਰ ਰਾਤ ਹਮੇਸ਼ਾ ਦੀ ਤਰ੍ਹਾਂ ਹੰਸੀ ਦੇ ਠਹਾਕੇ ਲੱਗੇ। ਇਸ ਵਾਰ ਮਹਿਮਾਨ ਅਨਿਲ ਕਪੂਰ, ਉਨ੍ਹਾਂ ਦੀ ਧੀ ਸੋਨਮ, ਅਦਾਕਾਰ ਜੂਹੀ ਚਾਵਲਾ ਅਤੇ ...
ਮੁੰਬਈ : ਕਪਿਲ ਸ਼ਰਮਾ ਦੇ ਸ਼ੋਅ 'ਤੇ ਐਤਵਾਰ ਰਾਤ ਹਮੇਸ਼ਾ ਦੀ ਤਰ੍ਹਾਂ ਹੰਸੀ ਦੇ ਠਹਾਕੇ ਲੱਗੇ। ਇਸ ਵਾਰ ਮਹਿਮਾਨ ਅਨਿਲ ਕਪੂਰ, ਉਨ੍ਹਾਂ ਦੀ ਧੀ ਸੋਨਮ, ਅਦਾਕਾਰ ਜੂਹੀ ਚਾਵਲਾ ਅਤੇ ਰਾਜਕੁਮਾਰ ਰਾਓ। ਇੱਥੇ ਤਿੰਨਾਂ ਨੇ ਅਪਣੀ ਆਉਣ ਵਾਲੀ ਫ਼ਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਪ੍ਰਮੋਸ਼ਨ ਕੀਤੀ। ਹਾਸੇ ਮਜ਼ਾਕ ਦੌਰਾਨ ਕਪਿਲ ਸ਼ਰਮਾ ਨੇ ਰਾਜਕੁਮਾਰ ਰਾਓ ਤੋਂ ਨਰਿੰਦਰ ਮੋਦੀ ਨਾਲ ਮੁਲਾਕਤ ਬਾਰੇ ਪੁੱਛਿਆ ਅਤੇ ਪੁਰਾਣੀ ਗੱਲ ਨੂੰ ਯਾਦ ਕਰਦੇ ਹੋਏ ਪੀਐੱਮ ਤੋਂ ਮਾਫ਼ੀ ਮੰਗੀ।
Kapil Sharma
ਅਸਲ 'ਚ ਕਪਿਲ ਦੇ ਸ਼ੋਅ 'ਚ ਅਨਿਲ ਕਪੂਰ, ਜੂਹੀ ਚਾਵਲਾ ਅਤੇ ਸੋਨਮ ਕਪੂਰ ਤੋਂ ਬਾਅਦ ਰਾਜਕੁਮਾਰ ਰਾਓ ਦੀ ਐਂਟਰੀ ਹੋਈ। ਉਦੋਂ ਕਪਿਲ ਨੇ ਰਾਜਕੁਮਾਰ ਰਾਓ ਤੋਂ ਉਨ੍ਹਾਂ ਦੀ ਪੀਐੱਮ ਨਾਲ ਹੋਈ ਮੁਲਾਕਾਤ ਬਾਰੇ ਪੁੱਛਿਆ। ਕਪਿਲ ਨੇ ਪੁੱਛਿਆ, ਕੀ ਮੇਰੇ ਬਾਰੇ 'ਚ ਕੋਈ ਗੱਲਬਾਤ ਹੋਈ।
I am paying 15 cr income tax from last 5 year n still i have to pay 5 lacs bribe to BMC office for making my office @narendramodi
— KAPIL (@KapilSharmaK9) September 9, 2016
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਓ ਨੇ ਕਿਹਾ ਕਿ ਜਦੋਂ ਮੈਂ ਨਰਿੰਦਰ ਮੋਦੀ ਨੂੰ ਮਿਲਿਆ ਤਾਂ ਉਹ ਤੁਹਾਡੇ ਬਾਰੇ ਸੁਣ ਕੇ ਨਾਰਾਜ਼ ਹੋ ਗਏ। ਸੁਣਿਆ ਹੈ ਕਿ ਤੁਸੀਂ ਕੋਈ ਟਵੀਟ ਕਰ ਦਿਤਾ ਸੀ। ਇਸ 'ਤੇ ਕਪਿਲ ਨੇ ਕਿਹਾ ਕਿ ਉਹ ਤਾਂ ਪੁਰਾਣੀ ਗੱਲ ਹੈ।
Kapil Sharma Show
ਇਹ ਟਵਿੱਟਰ ਪਰੇਸ਼ਾਨੀ ਦਾ ਨਾਂ ਹੈ। ਉਸ ਲਈ ਸੋਰੀ ਮੋਦੀ ਜੀ। ਇਸ ਦੌਰਾਨ ਕਪਿਲ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮਾਫ਼ੀ ਮੰਗੀ। ਇਸ ਤੋਂ ਬਾਅਦ ਸ਼ੋਅ 'ਚ ਬਤੌਰ ਜੱਜ ਬੈਠੇ ਨਵਜੋਤ ਸਿੰਘ ਸਿੱਧੂ ਨੇ ਕਪਿਲ ਨੂੰ ਛੇੜਦੇ ਹੋਏ ਕਿਹਾ ਕਿ ਰਾਤ 12 ਵਜੇ ਟਵੀਟ ਕਰਨ ਦਾ ਇਹੀ ਨਤੀਜਾ ਹੁੰਦਾ ਹੈ।
Yeh hain aapke achhe din ? @narendramodi
— KAPIL (@KapilSharmaK9) September 9, 2016
ਇਸ 'ਤੇ ਕਪਿਲ ਨੇ ਸਿੱਧੂ ਨੂੰ ਮਖੌਲੀਆ ਅੰਦਾਜ਼ 'ਚ ਕਿਹਾ ਤੁਸੀਂ ਵੀ ਤਾਂ ਪਾਕਿਸਤਾਨ ਗਏ ਸੀ। ਤੁਹਾਨੂੰ ਦੱਸ ਦਈਏ ਕਿ 2016 ਦੀ ਗੱਲ ਹੈ ਕਪਿਲ ਸ਼ਰਮਾ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਇਕ ਟਵੀਟ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਸੀ।
Kapil Sharma
ਉਸ ਸਮੇਂ ਕਪਿਲ ਸ਼ਰਮਾ ਨੇ ਟਵੀਟ 'ਚ ਲਿਖਿਆ ਸੀ ਕਿ ਉਹ ਹਰ ਸਾਲ ਸਰਕਾਰ ਨੂੰ 15 ਕਰੋੜ ਰੁਪਏ ਦਾ ਟੈਕਸ ਦਿੰਦੇ ਹਨ ਅਤੇ ਫਿਰ ਵੀ ਮੁੰਬਈ 'ਚ ਆਪਣੇ ਦਫ਼ਤਰ ਲਈ ਉਨ੍ਹਾਂ ਨੂੰ ਬੀਐੱਮਸੀ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਦੇਣੀ ਪਵੇਗੀ। ਇਹ ਹੈ ਤੁਹਾਡੇ ਅੱਛੇ ਦਿਨ? ਇਸ ਟਵੀਟ ਤੋਂ ਬਾਅਦ ਤਕੜਾ ਹੰਗਾਮਾ ਹੋਇਆ ਸੀ। ਪਿਛਲੇ ਕੁਝ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਲੀਵੁੱਡ ਕਲਾਕਾਰਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ। ਪਹਿਲਾਂ ਦਿੱਲੀ 'ਚ ਪੀਐੱਮ ਨੇ ਕੁਝ ਫ਼ਿਲਮ ਮੇਕਰਸ ਅਤੇ ਅਦਾਕਾਰਾਂ ਨਾਲ ਮੁਲਾਕਾਤ ਕੀਤੀ ਸੀ।
Kapil Sharma Show
ਇਸ ਤੋਂ ਬਾਅਦ ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੀਐੱਮ ਨਾਲ ਆਪਣੀ-ਆਪਣੀ ਫੋਟੇ ਸ਼ੇਅਰ ਕੀਤੀ ਸੀ। ਕੁਝ ਦਿਨਾਂ ਬਾਅਦ ਜਦੋਂ ਪੀਐੱਮ ਮੁੰਬਈ 'ਚ ਸਿਨੇਮਾ ਮਿਊਜ਼ੀਅਮ ਦਾ ਉਦਘਾਟਨ ਕਰਨ ਗਏ ਉਦੋਂ ਵੀ ਸਟਾਰਸ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਤਸਵੀਰਾਂ ਖਿੱਝੀਆਂ ਸਨ। ਜੋ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹੀਆਂ ਸਨ। ਫਿਲਮ ਦੀ ਗੱਲ ਕਰੀਏ ਤਾਂ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 1 ਫਰਵਰੀ ਨੂੰ ਰਿਲੀਜ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਪਹਿਲੀ ਵਾਰ ਅਨਿਲ ਕਪੂਰ ਅਤੇ ਸੋਨਮ ਕਪੂਰ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਖਾਸ ਗੱਲ ਇਹ ਵੀ ਹੈ ਕਿ ਉਹ ਬਾਪ - ਧੀ ਦਾ ਰੀਲ ਲਾਈਫ ਵਿਚ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।