
ਹੁਣ ਨਿਆ ਇਕ ਵਾਰ ਫਿਰ ਤੋਂ ਸਫ਼ੈਦ ਰੰਗ ਦੀ ਚਮਕੀਲੀ ਲਿਪਸਟਿਕ ਕਾਰਨ ਟ੍ਰੋਲ ਹੋ ਗਈ ਹੈ ।
ਟੀਵੀ ਦੇ ਮਸ਼ਹੂਰ ਸੀਰੀਅਲ 'ਜਮਾਈ ਰਾਜਾ' ਦੀ ਅਦਾਕਾਰਾ ਨਿਆ ਸ਼ਰਮਾ ਅਕਸਰ ਹੀ ਅਪਣੇ ਬੋਲਡ ਅੰਦਾਜ਼ ਅਤੇ ਕੱਪੜਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਖ਼ਾਸ ਕਰਕੇ ਨਿਆ ਦੀ ਲਿਪਸਟਿਕ ਕਾਰਨ ਉਹ ਚਰਚਾ ਬਟੋਰ ਚੁਕੀ ਹੈ। ਜਿਸ ਕਾਰਨ ਨਿਆ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਸੀ ਅਤੇ ਇਕ ਵਾਰ ਫ਼ਿਰ ਨਿਆ ਅਪਣੇ ਮੇਕਅੱਪ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ। ਦਰਸਲ ਜਿਥੇ ਨਿਆ ਪਹਿਲਾਂ ਬ੍ਰਾਈਟ ਲਿਪ ਕਲਰ ਨੂੰ ਲੈ ਕੇ ਟ੍ਰੋਲ ਹੋਈ ਸੀ ਉਥੇ ਹੀ ਹੁਣ ਨਿਆ ਇਕ ਵਾਰ ਫਿਰ ਤੋਂ ਸਫ਼ੈਦ ਰੰਗ ਦੀ ਚਮਕੀਲੀ ਲਿਪਸਟਿਕ ਕਾਰਨ ਟ੍ਰੋਲ ਹੋ ਗਈ ਹੈ । Nia Sharmaਦਰਅਸਲ ਨਿਆ ਸ਼ਰਮਾ ਨੂੰ ਉਨ੍ਹਾਂ ਦੀ ਅਦਾਕਾਰੀ ਤੋਂ ਬਾਅਦ ਫੈਸ਼ਨ ਦੇ ਲਈ ਜਾਣਿਆ ਜਾਂਦਾ ਹੈ ਅਤੇ ਮਨਿਆ ਜਾਂਦਾ ਹੈ ਕਿ ਨਿਆ ਨੂੰ ਲਿਪਸਟਿਕ ਦਾ ਬਹੁਤ ਜ਼ਿਆਦਾ ਸ਼ੋਂਕ ਹੈ। ਨਿਆ ਅਕਸਰ ਹੀ ਵੱਖਰੇ ਵੱਖਰੇ ਰੰਗ ਦੀਆ ਲਿਪਸਟਿਕ ਲਗਾਉਂਦੀ ਹੈ ਜਿਸ ਨਾਲ ਉਹ ਲੋਕਾਂ ਦੀਆ ਟਿੱਪਣੀਆਂ ਦੀ ਸ਼ਿਕਾਰ ਹੁੰਦੀ ਹੈ।
Nia Sharmaਦਸ ਦਈਏ ਕਿ ਕੁਝ ਮਹੀਨੇ ਪਹਿਲਾਂ ਨਿਆ ਨੇ ਰੰਗ ਦੀ ਲਿਸਪਟਿਕ ਲਗਾਈ ਸੀ ਜਿਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਲਗਦਾ ਹੈ ਕਿ ਨਿਆ ਨੇ ਪੈੱਨ ਦੀ ਸਿਆਹੀ ਖ਼ਾ ਲਈ ਹੈ। ਇਸ ਤੋਂ ਬਾਅਦ ਉਸ ਨੇ ਗੂੜ੍ਹੇ ਜਾਮਨੀ ਰੰਗ ਦੀ ਲਿਪ ਕਲਰ ਲਗਾਈ। ਫਿਰ ਉਹ ਗੂੜ੍ਹੇ ਕਾਫ਼ੀ ਰੰਗ ਦੀ ਲਿਪਸਟਿਕ ਲਗਾ ਕੇ ਇਕ ਪਾਰਟੀ 'ਚ ਗਈ ਤਾਂ ਉਸ ਵੇਲੇ ਵੀ ਲੋਕਾਂ ਨੇ ਉਸਦਾ ਕਾਫ਼ੀ ਮਜ਼ਾਕ ਉਡਾਇਆ। ਪਰ ਬਾਵਜੂਦ ਇਸ ਦੇ ਨਿਆ ਨੂੰ ਫੈਸ਼ਨ ਸੇਂਸ ਤੇ ਟ੍ਰੋਲਰਜ਼ ਦੀਆਂ ਟਿੱਪਣੀਆਂ ਦਾ ਫ਼ਰਕ ਨਹੀਂ ਪੈਂਦਾ ਇਹ ਨਿਆ ਦੇ ਬਲੋਡ ਲਿਪ ਕਲਰ ਨੇ ਫਿਰ ਤੋਂ ਸਾਬਿਤ ਕਰ ਦਿਤਾ।
Nia Sharmaਨਿਆ ਸ਼ਰਮਾ ਨੇ ਇੰਸਟਾਗ੍ਰਾਮ ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਹ ਬੋਲਡ ਮੇਕਅੱਪ ਵਿੱਚ ਨਜ਼ਰ ਆ ਰਹੀ ਹੈ। ਨਿਆ ਸ਼ਰਮਾ ਨੇ ਸਿਲਵਰ ਰੰਗ ਦੀ ਲਿਪਸਟਿਕ ਲਗਾ ਰਖੀ ਹੈ। ਇਸ ਤਸਵੀਰ ਦੇ ਕੈਪਸ਼ਨ ਵਿੱਚ ਨਿਆ ਨੇ ਲਿਖਿਆ ਹੈ’ Absolutely no bullshit no drama kind of a girl ਨਿਆ ਦੇ ਸਿਲਵਰ ਰੰਗ ਦੀ ਲਿਪਸਟਿਕ ਚੁਆਈਸ ਨੂੰ ਲੈ ਕੇ ਯੂਜ਼ਰਜ਼ ਉਨ੍ਹਾਂ ਦੀ ਪੋਸਟ ਦਾ ਖੂਬ ਮਜ਼ਾਕ ਉੜਾ ਰਹੇ ਹਨ। ਨਿਆ ਨੇ ਇਸ ਤੋਂ ਪਹਿਲਾਂ ਵੀ ਹੈਲੋਵੀਨ ਪਾਰਟੀ ਵਿੱਚ ਗਹਿਰੇ ਨੀਲੇ ਰੰਗ ਦੀ ਲਿਪਸਟਿਕ ਅਪਲਾਈ ਕੀਤੀ ਸੀ।
Nia Sharmaਜਿਸ 'ਤੇ ਕੁਮੈਂਟ ਕਰਦਿਆਂ ਇੱਕ ਫੈਨ ਨੇ ਫਨੀ ਕਮੈਂਟ ਕਰਦੇ ਹੋਏ ਲਿਖਿਆ ‘ਕਿੰਨੀ ਵਾਰ ਕਿਹਾ ਕਿ ਫੁਲਝੜੀ ਨਾ ਖਾਇਆ ਕਰੋ’ ਦੱਸ ਦੇਈਏ ਕਿ ਦਸੰਬਰ 2016 ਵਿਚ ਨਿਆ ਸ਼ਰਮਾ ਨੂੰ ਏਸ਼ੀਆ ਦੀ ਤੀਜੀ ਸੈਕਸੀ ਮਹਿਲਾ ਦਾ ਖ਼ਿਤਾਬ ਮਿਲਿਆ ਸੀ। ਨਿਆ ਹੁਣ ਤਕ ‘ਜਮਾਈ ਰਾਜਾ’ ਅਤੇ ‘ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ਤੋਂ ਲੋਕਾਂ ਦੀ ਪਹਿਲੀ ਪਸੰਦ ਬਣੀ ਸੀ । ਸ਼ੋਅ ਖ਼ਤਮ ਹੋਣ ਤੋਂ ਬਾਅਦ ਉਹ ਕਲਰਸ ਦੇ ਸ਼ੋਅ ਖ਼ਤਰੋਂ ਕੇ ਖਿਲਾੜੀ 'ਚ ਨਜ਼ਰ ਆਈ ਸੀ।
Nia Sharmaਜਿਸ ਤੋਂ ਬਾਅਦ ਪਿਛਲੇ ਦਿਨੀਂ ਵਿਕਰਮ ਭੱਟ ਦੀ ਇੱਕ ਵੈੱਬ ਸੀਰੀਜ਼ ‘ਟਵਿਸਟੇਡ’ 'ਚ ਦਿਤੇ ਬੋਲਡ ਸੀਨ ਅਤੇ ਕੋ ਸਟਾਰ ਈਸ਼ਾ ਸ਼ਰਮਾ ਦੇ ਨਾਲ ਲਿਪ-ਲਾਕ ਸੀਨ ਦੇਣ ਕਾਰਨ ਵੀ ਚਰਚਾ 'ਚ ਰਹਿ ਚੁਕੀ ਹੈ। ਟੀਵੀ ਹੋਵੇ ਜਾਂ ਫ਼ਿਲਮਾਂ ਇਸਦੀਆਂ ਅਦਾਕਾਰਾਂ ਨੂੰ ਚਰਚਾ ਵਿਚ ਬਣੇ ਰਹਿਣ ਦੇ ਤਰੀਕੇ ਹੁੰਦੇ ਹਨ।