
ਆਮਿਰ ਖਾਨ ਦੀ ਧੀ ਈਰਾ ਦੀਆਂ ਤਸਵੀਰਾਂ ਉਸਦੇ ਇਕ ਖਾਸ ਦੋਸਤ ਨਾਲ ਵਾਇਰਲ
ਨਵੀਂ ਦਿੱਲੀ: ਬਾਲੀਵੁੱਡ ਸਟਾਰ ਆਮਿਰ ਖਾਨ ਦੀ ਧੀ ਈਰਾ ਖਾਨ ਦੂਜੇ ਸਟਾਰ ਕਿਡਸ ਦੀ ਤਰ੍ਹਾਂ ਲਾਇਮ ਲਾਇਟ ਵਿਚ ਨਹੀਂ ਰਹਿੰਦੀ, ਆਮ ਤੌਰ ਤੇ ਉਹ ਮੀਡਿਆ ਤੋਂ ਵੀ ਦੂਰ ਰਹਿੰਦੀ ਹੈ ਪਰ ਇਹਨਾਂ ਦਿਨਾਂ ਵਿਚ ਆਮਿਰ ਦੀ ਧੀ ਈਰਾ ਚਰਚਾ ਵਿਚ ਆਈ ਹੋਈ ਹੈ। ਇਸਦਾ ਕਾਰਨ ਹੈ ਉਨ੍ਹਾਂ ਦਾ ਇੱਕ ਖਾਸ ਦੋਸਤ। ਈਰਾ ਖਾਨ ਦੀਆਂ ਤਸਵੀਰਾਂ ਉਸਦੇ ਇਸ ਖਾਸ ਦੋਸਤ ਨਾਲ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਹਨ ਅਤੇ ਤਸਵੀਰਾਂ ਕਾਫ਼ੀ ਛਾਈਆਂ ਹੋਈਆਂ ਹਨ।
Ira Khan, Mishal Kriplani
ਈਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿਚ ਉਹ ਇੱਕ ਮੁੰਡੇ ਦੇ ਨਾਲ ਨਜ਼ਰ ਆ ਰਹੀ ਹੈ। ਇਹ ਮੁੰਡਾ ਉਨ੍ਹਾਂ ਦਾ ਦੋਸਤ ਹੈ ਜਾਂ ਬੋਆਇਫਰੈਂਡ ਇਸਦੀ ਪੁਸ਼ਟੀ ਨਹੀਂ ਹੋਈ ਹੈ ਪਰ ਤਸਵੀਰਾਂ ਵਿਚ ਉਹ ਈਰਾ ਦੇ ਖਾਸ ਨਜਦੀਕ ਨਜ਼ਰ ਆ ਰਿਹਾ ਹੈ। ਈਰਾ ਦੇ ਨਾਲ ਫੋਟੋ ਵਿਚ ਦਿਖ ਰਹੇ ਸ਼ਖਸ ਦਾ ਨਾਮ ਹੈ ਮਿਸ਼ਾਲ ਕ੍ਰਿਪਲਾਨੀ।
ਮਿਸ਼ਾਲ ਦੇ ਨਾਲ ਈਰਾ ਨੇ ਆਪਣੀਆਂ ਤਸਵੀਰਾਂ ਪਹਿਲੀ ਵਾਰ ਸ਼ੇਅਰ ਨਹੀਂ ਕੀਤੀਆ ਹਨ, ਇਸ ਤੋਂ ਪਹਿਲਾਂ ਵੀ ਈਰਾ ਉਨ੍ਹਾਂ ਦੇ ਨਾਲ ਆਪਣੀ ਸ਼ਾਨਦਾਰ ਬੌਡਿੰਗ ਨੂੰ ਵਿਖਾਉਂਦੀ ਰਹਿੰਦੀ ਹੈ। ਮਿਸ਼ਾਲ ਮਿਊਜ਼ਿਕ ਕੰਪੋਜ਼ਰ ਅਤੇ ਪ੍ਰੋਡਿਊਸਰ ਹਨ, ਉਨ੍ਹਾਂ ਦਾ ਮਿਊਜ਼ਿਕ ਵੀਡੀਓ ਵੀ ਯੂ ਟਿਊਬ ਉੱਤੇ ਰੀਲੀਜ ਹੋ ਚੁੱਕਿਆ ਹੈ। ਕਰਣ ਜੌਹਰ ਦੇ ਸ਼ੋ ਵਿਚ ਆਮਿਰ ਦੀ ਪਹਿਲੀ ਪਤਨੀ ਰੀਨਾ ਦੀ ਧੀ ਈਰਾ ਦੇ ਕਰੀਅਰ ਨੂੰ ਲੈ ਕੇ ਸਵਾਲ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਫ਼ਿਲਮ ਇੰਡਸਟਰੀ ਵਿਚ ਆਉਣਾ ਚਾਹੁੰਦੀ ਹੈ। ਈਰਾ ਦਾ ਝੁਕਾਅ ਡਾਇਰੈਕਸ਼ਨ ਦੀ ਤਰਫ ਹੈ .