
ਦੇਸ਼ ਦੇ ਸਭ ਤੋਂ ਪਸੰਦੀਦਾ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿਚ ਉੱਤਰ ਪ੍ਰਦੇਸ਼ ਦੀ ਨੂਪੁਰ ਸਿੰਘ ਨੇ ਅਮਿਤਾਭ ਬਚਨ ਦੇ 12 ਸਵਾਲਾਂ ਦੇ ਜਵਾਬ ਦਿੱਤੇ
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਪਸੰਦੀਦਾ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿਚ ਉੱਤਰ ਪ੍ਰਦੇਸ਼ ਦੀ ਨੂਪੁਰ ਸਿੰਘ ਨੇ ਅਮਿਤਾਭ ਬਚਨ ਦੇ 12 ਸਵਾਲਾਂ ਦੇ ਜਵਾਬ ਦਿੱਤੇ ਅਤੇ 12.50 ਲੱਖ ਰੁਪਏ ਜਿੱਤ ਲਏ। ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਬੀਘਾਪੁਰ ਵਿਚ ਰਹਿਣ ਵਾਲੀ ਨੂਪੁਰ ਦਾ ਜਨਮ ਕਿਸਾਨ ਰਾਮ ਕੁਮਾਰ ਦੇ ਘਰ ਹੋਇਆ ਸੀ। ਉਹਨਾਂ ਦੀ ਮਾਂ ਦਾ ਨਾਂਅ ਕਲਪਨਾ ਸਿੰਘ ਹੈ।
Declared dead at birth, UP girl is KBC winner
ਨੂਪੁਰ ਸਿੰਘ ਨੂੰ ਜਨਮ ਸਮੇਂ ਡਾਕਟਰਾਂ ਨੇ ਮ੍ਰਿਤਕ ਐਲਾਨ ਕੇ ਕੂੜੇ ਦੇ ਡੱਬੇ ਵਿਚ ਸੁੱਟ ਦਿੱਤਾ ਸੀ। ਉਸੇ ਸਮੇਂ ਇਕ ਰਿਸ਼ਤੇਦਾਰ ਨੂੰ ਬੱਚੇ ਵਿਚ ਹਰਕਤ ਦਿਖਾਈ ਦਿੱਤੀ, ਉਸ ਨੇ ਬੱਚੀ ਨੂੰ ਚੁੱਕਿਆ ਅਤੇ ਨੂਪੁਰ ਨੂੰ ਨਵਾਂ ਜੀਵਨ ਮਿਲ ਗਿਆ। ਡਾਕਟਰਾਂ ਦੀ ਇਸ ਲਾਪਰਵਾਹੀ ਦਾ ਨਤੀਜਾ ਇਸ ਬੱਚੀ ਨੂੰ ਭੁਗਤਣਾ ਪਿਆ ਅਤੇ ਇਹ ਬੱਚੀ ਸਰੀਰਕ ਪੱਖੋਂ ਕਮਜ਼ੋਰ ਹੋ ਗਈ। ਪਰ 29 ਸਾਲ ਬਾਅਦ ਇਹ ਲੜਕੀ ਸਾਰਿਆਂ ਲਈ ਮਿਸਾਲ ਬਣ ਗਈ ਹੈ।
Declared dead at birth, UP girl is KBC winner
ਨੂਪੁਰ ਦੀ ਮਾਂ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਹੀ ਹੈ ਅਤੇ ਹੁਣ ਉਹ ਪਲੇ ਗਰੁੱਪ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਸ ਦੀ ਮਾਂ ਦਾ ਕਹਿਣਾ ਹੈ ਕਿ ਨੂਪੁਰ ਸ਼ੁਰੂ ਤੋਂ ਹੀ ਕੇਬੀਸੀ ਦੇਖਦੀ ਸੀ। ਇਸ ਦੇ ਚਲਦਿਆਂ ਹੀ ਉਸ ਨੇ ਕੇਬੀਸੀ ਵਿਚ ਜਾਣ ਦਾ ਫੈਸਲਾ ਕੀਤਾ ਅਤੇ ਹੁਣ ਉਹ ਅਪਣੀ ਕਾਮਯਾਬੀ ਤੋਂ ਕਾਫ਼ੀ ਖੁਸ਼ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।