
ਨਵੀਂ ਦਿੱਲੀ: ਅਪਣੀ ਸੁਰੀਲੀ ਅਵਾਜ਼ ਨਾਲ ਹਿਮੇਸ਼ ਰੇਸ਼ਮੀਆ ਦੇ ਸਟੂਡੀਓ ਤੱਕ ਪਹੁੰਚੀ ਰਾਨੂ ਮੰਡਲ ਸਟਾਰ ਬਣ ਚੁੱਕੀ ਹੈ। ਪਹਿਲਾਂ ਉਹਨਾਂ ਨੂੰ ਹਿਮੇਸ਼ ਰੇਸ਼ਮੀਆ ਨੇ ਗਾਉਣ ਦਾ ਆਫਰ ਦਿੱਤਾ ਸੀ। ਹੁਣ ਖ਼ਬਰ ਹੈ ਕਿ ਸਲਮਾਨ ਖ਼ਾਨ ਨੇ ਉਹਨਾਂ ਦੀ ਮਦਦ ਲਈ ਹੱਥ ਵਧਾਏ ਹਨ। ਸੋਸ਼ਲ ਮੀਡੀਆ ‘ਤੇ ਇਕ ਖ਼ਬਰ ਵਾਇਰਲ ਹੋ ਰਹੀ ਹੈ, ਜਿਸ ਅਨੁਸਾਰ ਸਲਮਾਨ ਖ਼ਾਨ ਨੇ ਰਾਨੂ ਮੰਡਲ ਨੂੰ ਇਕ ਆਲੀਸ਼ਾਨ ਘਰ ਦਿੱਤਾ ਹੈ। ਇਸ ਘਰ ਦੀ ਕੀਮਤ 55 ਲੱਖ ਦੱਸੀ ਜਾ ਰਹੀ ਹੈ।
Ranu Mondal
ਸਿਰਫ਼ ਇੰਨਾ ਹੀ ਨਹੀਂ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਅਪਣੀ ਆਉਣ ਵਾਲੀ ਫ਼ਿਲਮ ‘ਦਬੰਗ-3’ ਵਿਚ ਰਾਨੂ ਨੂੰ ਗਾਉਣ ਦਾ ਮੌਕਾ ਵੀ ਦਿੱਤਾ ਹੈ।ਹਾਲੇ ਤੱਕ ਸਲਮਾਨ ਖ਼ਾਨ ਜਾਂ ਉਹਨਾਂ ਦੀ ਟੀਮ ਵੱਲੋਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈ। ਵੈਸੇ ਸਲਮਾਨ ਦੀ ਦਰਿਆਦਿਲੀ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ। ਅਜਿਹੇ ਵਿਚ ਲੋਕਾਂ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਲਮਾਨ ਨੇ ਰਾਨੂ ਨੂੰ 55 ਲੱਖ ਦਾ ਘਰ ਦਿੱਤਾ।
ਇਸ ਤੋਂ ਪਹਿਲਾਂ ਸਿੰਗਰ ਕੰਪੋਜ਼ਰ ਹਿਮੇਸ਼ ਰੇਸ਼ਮੀਆ ਨੇ ਵੀ ਰਾਨੂ ਦੇ ਗਾਣੇ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਇਕ ਗਾਣਾ ਰਿਕਾਰਡ ਕੀਤਾ ਸੀ। ਇਹ ਗਾਣਾ ਹਿਮੇਸ਼ ਦੀ ਆਉਣ ਵਾਲੀ ਫ਼ਿਲਮ ਹੈਪੀ ਹਾਰਡੀ ਅਤੇ ਹੀਰ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਰਾਨੂ ਮੰਡਲ 1972 ਵਿਚ ਆਈ ਫਿਲਮ ‘ਸ਼ੋਰ’ ਦਾ ਗਾਣਾ, ‘ਇਕ ਪਿਆਰ ਦਾ ਨਗਮਾ ਹੈ’ ਗਾ ਕੇ ਚਰਚਾ ਵਿਚ ਆਈ ਸੀ। ਇਸ ਤੋਂ ਬਾਅਦ ਰਾਨੂ ਮੰਡਲ ਰਾਤੋ-ਰਾਤ ਸਟਾਰ ਬਣ ਗਈ ਅਤੇ ਹੁਣ ਮਸ਼ਹੂਰ ਹਸਤੀਆਂ ਵੱਲੋਂ ਉਹਨਾਂ ਨੂੰ ਕਈ ਤਰ੍ਹਾਂ ਦੇ ਆਫ਼ਰ ਦਿੱਤੇ ਜਾ ਰਹੇ ਹਨ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ