
ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਵੱਡੀ ਗਿਣਤੀ ਵਿਚ ਲੋਕ ਦੂਜੀਆਂ ਥਾਵਾਂ 'ਤੇ ਫਸ ਗਏ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਵੱਡੀ ਗਿਣਤੀ ਵਿਚ ਲੋਕ ਦੂਜੀਆਂ ਥਾਵਾਂ 'ਤੇ ਫਸ ਗਏ। ਇਹਨਾਂ ਵਿਚ ਮਨੋਰੰਜਨ ਜਗਤ ਦੇ ਕਈ ਸਿਤਾਰੇ ਵੀ ਸ਼ਾਮਲ ਸਨ। ਅਦਾਕਾਰ ਵਿੰਦੂ ਦਾਰਾ ਸਿੰਘ ਵੀ ਪਿਛਲੇ 77 ਦਿਨਾਂ ਤੋਂ ਚੰਡੀਗੜ੍ਹ ਵਿਚ ਸੀ ਪਰ ਹੁਣ ਘਰੇਲੂ ਉਡਾਨਾਂ ਸ਼ੁਰੂ ਹੋਣ ਤੋਂ ਬਾਅਦ ਮੁੰਬਈ ਵਾਪਸ ਜਾ ਰਹੇ ਹਨ।
Vindu Dara Singh
ਵਿੰਦੂ ਦਾਰਾ ਸਿੰਘ ਨੇ ਇੰਸਟਾਗ੍ਰਾਮ 'ਤੇ ਅਪਣੀ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਹਨਾਂ ਨੇ ਕੈਪਸ਼ਨ ਵਿਚ ਲਿਖਿਆ-77 ਦਿਨਾਂ ਬਾਅਦ ਚੰਡੀਗੜ੍ਹ ਤੋਂ ਜਾ ਰਿਹਾ ਹਾਂ ਏਅਰਪੋਰਟ ਵੱਲ। ਉਮੀਦ ਕਰਦਾ ਹਾਂ ਕਿ ਮੈਨੂੰ ਯਾਦ ਹੋਵੇ ਮੁੰਬਈ ਤੱਕ ਕਿਵੇਂ ਜਾਂਦੇ ਹਨ।
Photo
ਵਿੰਦੂ ਦਾਰਾ ਸਿੰਘ ਦੀ ਇਸ ਫੋਟੋ 'ਤੇ ਫੈਨਜ਼ ਦੇ ਕਈ ਕਮੈਂਟ ਆ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਦੇ ਫੈਨ ਉਹਨਾਂ ਦੀ ਚੰਗੀ ਯਾਤਰਾ ਲਈ ਕਾਮਨਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿੰਦੂ ਦਾਰਾ ਸਿੰਘ ਨੇ ਇਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਪਰਿਵਾਰ ਨਾਲ ਸਾਇਕਲ ਚਲਾਉਂਦੇ ਦਿਖਾਈ ਦਿੱਤੇ ਸੀ।
Photo
ਕੈਪਸ਼ਨ ਵਿਚ ਉਹਨਾਂ ਨੇ ਲਿਖਿਆ ਸੀ- ਅਪਣੇ ਪਰਿਵਾਰ ਨੂੰ ਮਿਸ ਕਰ ਰਿਹਾ ਹਾਂ। ਦੱਸ ਦਈਏ ਕਿ ਅਦਾਕਾਰ ਵਿੰਦੂ ਦਾਰਾ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਪਣੇ ਫੈਨਜ਼ ਲਈ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਵਿੰਦੂ ਦਾਰਾ ਸਿੰਘ ਬਿੱਗ ਬਾਸ ਵਿਜੇਤਾ ਰਹਿ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।