
ਰਾਜੀਵ ਸੇਨ ਦੀ ਪਤਨੀ ਚਾਰੂ ਦੀਆਂ ਕ੍ਰਿਪਾਨ ਵਾਲੀਆਂ ਤਸਵੀਰਾਂ ਵਾਇਰਲ
ਰਾਜਸਥਾਨ- ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਵਿਸ਼ਵ ਸੁੰਦਰੀ ਸੁਸ਼ਮਿਤਾ ਸੇਨ ਦੇ ਛੋਟੇ ਭਰਾ ਰਾਜੀਵ ਸੇਨ ਨੇ ਬੀਤੇ ਦਿਨੀਂ ਅਪਣੀ ਗਰਲਫ੍ਰੈਂਡ ਚਾਰੂ ਅਸੋਪਾ ਨਾਲ ਵਿਆਹ ਕਰ ਲਿਆ ਹੈ ਪਰ ਹੁਣ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਕੁੱਝ ਵਿਚ ਰਾਜੀਵ ਦੀ ਨਵੀਂ ਵਿਆਹੀ ਦੁਲਹਨ ਚਾਰੂ ਦੇ ਕ੍ਰਿਪਾਨ ਪਹਿਨੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
Sushmita Sen's
ਕੁੱਝ ਸਿੱਖਾਂ ਵੱਲੋਂ ਇਸ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਚਾਰੂ ਵੱਲੋਂ ਕ੍ਰਿਪਾਨ ਪਹਿਨ ਕੇ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਪਾਸੇ ਕੁੱਝ ਰਾਜਸਥਾਨੀ ਲੋਕਾਂ ਦਾ ਕਹਿਣਾ ਹੈ ਕਿ ਚਾਰੂ ਵੱਲੋਂ ਵਿਆਹ ਮੌਕੇ ਪਹਿਨੀ ਗਈ ਸਿੱਖਾਂ ਦੀ ਕ੍ਰਿਪਾਨ ਨਹੀਂ ਬਲਕਿ ਕਟਾਰ ਹੈ ਜੋ ਰਾਜਸਥਾਨੀ ਡਰੈੱਸ ਦਾ ਹਿੱਸਾ ਹੈ।
Did Sushmita Sen's brother's marriage violate Sikh tradition?
ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਅਕਸਰ ਅਜਿਹੀਆਂ ਰਾਜਸਥਾਨੀ ਡਰੈੱਸਾਂ ਦੇ ਨਾਲ ਕਟਾਰ ਨੂੰ ਪਹਿਨਿਆ ਜਾਂਦਾ ਹੈ। ਫਿਲਹਾਲ ਸਿੱਖਾਂ ਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਚਾਰੂ ਵੱਲੋਂ ਵਿਆਹ ਮੌਕੇ ਕ੍ਰਿਪਾਨ ਪਹਿਨੀ ਗਈ ਸੀ ਜਾਂ ਫਿਰ ਕੋਈ ਆਮ ਕਟਾਰ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦੇ ਕਈ ਮਾਮਲੇ ਪਹਿਲਾਂ ਸਾਹਮਣੇ ਆ ਚੁੱਕੇ ਹਨ।
Sushmita Sen's
ਸਿੱਖਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿਚ ਵੀ ਸਿੱਖ ਮਰਿਆਦਾ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਦੱਸ ਦਈਏ ਕਿ ਰਾਜੀਵ ਸੇਨ ਅਤੇ ਚਾਰੂ ਦਾ ਵਿਆਹ 9 ਜੂਨ ਨੂੰ ਹੋਇਆ ਸੀ। ਰਾਜੀਵ ਦੁਬਈ ਵਿਚ ਅਪਣਾ ਕਾਰੋਬਾਰ ਕਰਦੇ ਹਨ ਜਦਕਿ ਚਾਰੂ ਇਕ ਟੀਵੀ ਅਦਾਕਾਰ ਹੈ।