ਬੱਚਿਆਂ ਦੀ ਆਨਲਾਈਨ ਪੜ੍ਹਾਈ 'ਚ ਨਾ ਆਵੇ ਕੋਈ ਰੁਕਾਵਟ, ਸੋਨੂੰ ਸੂਦ ਲਗਵਾਉਣਗੇ ਟਾਵਰ

By : GAGANDEEP

Published : Jun 29, 2021, 10:13 am IST
Updated : Jun 29, 2021, 10:30 am IST
SHARE ARTICLE
Sonu Sood
Sonu Sood

ਸੋਨੂੰ ਸੂਦ ( Sonu Sood) ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ।

ਮੁੰਬਈ: ਅਦਾਕਾਰਾ ਸੋਨੂੰ ਸੂਦ ( Sonu Sood) ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ, ਪਰ ਜਿਸ  ਢੰਗ ਨਾਲ ਉਨ੍ਹਾਂ ਦੁਆਰਾ ਮਦਦ ਕੀਤੀ ਜਾਂਦੀ ਹੈ, ਉਹ ਸਭ ਦਾ ਦਿਲ ਜਿੱਤ ਲੈਂਦੀ ਹੈ। ਅਦਾਕਾਰ ਦਾ ਹਰ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ। ਉਨ੍ਹਾਂ ਦਾ ਹਰ ਵਾਅਦਾ ਸਮੇਂ ਸਿਰ ਪੂਰਾ ਹੁੰਦਾ ਹੈ। ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ।

Sonu SoodSonu Sood

ਇਕ ਵਾਰ ਫਿਰ ਸੋਨੂੰ ਸੂਦ ( Sonu Sood) ਮਦਦ ਲਈ  ਅੱਗੇ ਆਏ ਹਨ। ਇਸ ਵਾਰ ਸੋਨੂੰ ਸੂਦ  ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ  ਬੱਚਿਆਂ ਦੀ ਪੜ੍ਹਾਈ ਆਨਲਾਈਨ ਚੱਲ ਰਹੀ ਹੈ। 

Sonu SoodSonu Sood

ਬੱਚਿਆਂ ਦੀ ਆਨਲਾਈਨ ਸਿੱਖਿਆ ( Online education)  ਵਿਚ ਬਹੁਤ ਵੱਡਾ ਡਿਜੀਟਲ ਗੈਪ ਹੈ। ਬਹੁਤ ਸਾਰੇ ਬੱਚੇ ਹਨ ਜਿਨ੍ਹਾਂ ਕੋਲ ਆਨਲਾਈਨ ਕਲਾਸਾਂ ( Online education) ਲੈਣ ਦੇ ਸਾਧਨ ਨਹੀਂ ਹਨ, ਚੰਗੇ ਫੋਨ ਜਾਂ ਲੈਪਟਾਪ ਨਹੀਂ ਹਨ ਅਤੇ ਜਿਹਨਾਂ ਕੋਲ ਕੋਲ ਇਹ ਉਪਕਰਣ ਹਨ ਉਨ੍ਹਾਂ ਕੋਲ ਨੈਟਵਰਕ( Network)  ਨਹੀਂ ਹੈ। ਉਨ੍ਹਾਂ ਨੂੰ ਨੈਟਵਰਕ( Network) ਲਈ ਦੂਰ ਜਾਣਾ ਪੈਂਦਾ ਹੈ। 

sonu soodSonu sood

 ਬੱਚਿਆਂ ਦੀ ਪੜ੍ਹਾਈ 'ਤੇ ਅਸਰ  ਨਾ ਪਵੇ ਇਸ ਲਈ ਸੋਨੂੰ ਸੂਦ ਨੇ ਤੁਰੰਤ ਮਦਦ ਦਾ ਐਲਾਨ ਕੀਤਾ। ਮਾਮਲਾ ਉੱਤਰੀ ਕੇਰਲ ਦੇ ਵਾਯਨਾਡ ਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਜ਼ਿਲ੍ਹੇ ਦਾ 74.10 ਪ੍ਰਤੀਸ਼ਤ ਖੇਤਰ ਜੰਗਲ ਹੈ। ਆਦਿਵਾਸੀ ਵੀ ਇਥੇ ਵੱਡੀ ਗਿਣਤੀ ਵਿਚ ਰਹਿੰਦੇ ਹਨ। ਇਥੇ ਹਰਿਆਲੀ, ਸ਼ੁੱਧ ਵਾਤਾਵਰਣ ਹੈ, ਪਰ ਸਿਰਫ ਇਕ ਚੀਜ਼ ਜਿਸ ਦੀ ਘਾਟ ਹੈ ਉਹ ਹੈ ਨੈਟਵਰਕ ਕਨੈਕਟੀਵਿਟੀ।

Sonu sood's tweetSonu sood's tweet

ਖੇਤਰ ਦੇ ਮਾੜੇ ਨੈਟਵਰਕ ਅਤੇ ਇਸਦੀ ਸਮੱਸਿਆ ਨਾਲ ਜੂਝ ਰਹੇ ਵਿਦਿਆਰਥੀਆਂ 'ਤੇ ਖਬਰਾਂ ਸੋਨੂੰ ਸੂਦ ਤੱਕ ਪਹੁੰਚੀਆਂ ਤਾਂ ਸੋਨੂੰ ਸੂਦ ਨੇ ਹਾਲ ਹੀ ਵਿੱਚ ਟਵੀਟ ਕਰਕੇ ਭਰੋਸਾ ਦਿੱਤਾ ਹੈ ਕਿ ਵਾਯਨਾਡ ਵਿੱਚ ਇੱਕ ਨਵਾਂ ਟਾਵਰ ਲਗਾਇਆ ਜਾਵੇਗਾ।

 

ਇਹ ਵੀ ਪੜ੍ਹੋੋੋ:  84 ਸਾਲਾਂ ਬਾਅਦ ਕੈਨੇਡਾ ਤੇ ਅਮਰੀਕਾ ਵਿਚ ਗਰਮੀ ਨੇ ਤੋੜਿਆ ਰਿਕਾਰਡ

 

ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ- ਕਿਸੇ ਦੀ ਪੜ੍ਹਾਈ ਅਧੂਰੀ ਨਹੀਂ ਰਹੇਗੀ। ਵਾਯਨਾਡ ਵਿਚ ਸਾਰਿਆਂ ਨੂੰ ਦੱਸ ਦੇਵੋ ਕਿ ਅਸੀਂ ਉਥੇ ਮੋਬਾਈਲ ਟਾਵਰ ਲਗਾਉਣ ਲਈ ਇਕ ਟੀਮ ਭੇਜ ਰਹੇ ਹਾਂ। @ ਕਰਨ_ਗਿਲਹੋਤਰਾ ਸਮਾਂ ਆ ਗਿਆ  ਹੈ ਕਿ ਸੀਟ ਬੈਲਟਾਂ ਨੂੰ ਸਖਤੀ ਨਾਲ ਬੰਨ੍ਹ ਲਿਆ ਜਾਵੇ। ਇਹ ਇਕ ਹੋਰ ਮੋਬਾਈਲ ਟਾਵਰ ਲਗਾਉਣ ਦਾ ਸਮਾਂ ਹੈ @ ਸੂਡਫਾਉਂਡੇਸ਼ਨ

ਇਹ ਵੀ ਪੜ੍ਹੋੋੋ: ਪਾਕਿਸਤਾਨ : ਫ਼ੋਨ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ ’ਤੇ ਲੱਗੇਗਾ ਟੈਕਸ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement