Advertisement

ਗੁਜਰਾਤੀ ਅਦਾਕਾਰਾ ਨਿਕਲੀ ਲੁਟੇਰੀ, ਅਸ਼ਲੀਲ ਵੀਡੀਓ ਬਣਾ ਕੇ ਕਰਦੀ ਸੀ ਬਲੈਕਮੀਲ

ROZANA SPOKESMAN
Published Nov 29, 2018, 4:52 pm IST
Updated Nov 29, 2018, 4:52 pm IST
ਗੁਜਰਾਤ ਦੇ ਅਹਿਮਦਾਬਾਦ ਵਿਚ ਪੁਲਿਸ ਨੇ ਇਕ ਗੁਜਰਾਤੀ ਅਦਾਕਾਰਾ......
 Gujarati Actress
  Gujarati Actress

ਅਹਿਮਦਾਬਾਦ (ਭਾਸ਼ਾ): ਗੁਜਰਾਤ ਦੇ ਅਹਿਮਦਾਬਾਦ ਵਿਚ ਪੁਲਿਸ ਨੇ ਇਕ ਗੁਜਰਾਤੀ ਅਦਾਕਾਰਾ ਨੂੰ ਉਸ ਦੇ ਇਕ ਸਾਥੀ ਦੇ ਨਾਲ ਗ੍ਰਿਫਤਾਰ ਕਰ ਲਿਆ ਹੈ। ਇਲਜ਼ਾਮ ਹੈ ਕਿ ਅਦਾਕਾਰਾ ਲੋਕਾਂ ਨੂੰ ਅਪਣੇ ਡਾਂਸ ਸ਼ੋਅ ਵਿਚ ਬੁਲਾ ਕੇ ਉਨ੍ਹਾਂ ਨੂੰ ਲੁੱਟ ਲੈਂਦੀ ਸੀ। ਉਹ ਲੋਕਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੀਲ ਵੀ ਕਰਦੀ ਸੀ। ਪੁਲਿਸ ਦੋਨਾਂ ਤੋਂ ਪੁੱਛ-ਗਿਛ ਕਰ ਰਹੀ ਹੈ। ਦਰਅਸਲ ਅਹਿਮਦਾਬਾਦ ਪੁਲਿਸ ਨੂੰ ਇਸ ਅਦਾਕਾਰਾ ਦੇ ਬਾਰੇ ਵਿਚ ਸ਼ਿਕਾਇਤ ਮਿਲ ਚੁੱਕੀ ਸੀ। ਪੁਲਿਸ ਨੇ ਪਹਿਲਾਂ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਜਦੋਂ ਹਕੀਕਤ ਸਾਹਮਣੇ ਆਈ ਤਾਂ ਝੱਟ-ਪੱਟ ਗੁਜਰਾਤੀ ਅਦਾਕਾਰਾ

Criminal ArrestedCriminal Arrested

ਸੰਜਨਾ ਉਰਫ ਸੰਜੂ ਅਤੇ ਉਸ ਦੇ ਸਾਥੀ ਸੈਯਦ ਮੋਇਨ ਅਲੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਜਦੋਂ ਦੋਨਾਂ ਤੋਂ ਪੁੱਛ-ਗਿਛ ਕੀਤੀ ਤਾਂ ਉਨ੍ਹਾਂ ਨੇ ਅਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਦੱਸਿਆ ਕਿ ਸੰਜਨਾ ਨੇ ‘ਜਾਨੂੰ ਮਾਰੀ ਦਗਾਬਾਜ਼’ ਅਤੇ ‘ਵੰਸ ਮੋਰ ਬੇਵਫ਼ਾ’ ਵਰਗੀਆਂ ਗੁਜਰਾਤੀ ਐਲਬਮਾਂ ਵਿਚ ਕੰਮ ਕੀਤਾ ਹੈ ਪਰ ਇਨ੍ਹਾਂ ਦਿਨਾਂ ਉਸ ਦੇ ਕੋਲ ਕੰਮ ਨਹੀਂ ਸੀ ਅਤੇ ਉਸ ਦਾ ਪਤੀ ਵੀ ਬੇਰੋਜਗਾਰ ਹੈ। ਅਜਿਹੇ ਵਿਚ ਉਸ ਨੇ ਲੁੱਟ ਅਤੇ ਬਲੈਕਮੇਲਿੰਗ ਦਾ ਕੰਮ ਸ਼ੁਰੂ ਕਰ ਦਿਤਾ। ਉਹ ਅਪਣੇ ਸਾਥੀ ਮੋਇਨ ਦੇ ਨਾਲ ਮਿਲ ਕੇ ਡਾਂਸ ਸ਼ੋਅ ਕਰਦੀ ਸੀ। ਜਿਸ ਵਿਚ ਆਉਣ ਵਾਲੇ ਲੋਕਾਂ ਨੂੰ ਉਹ ਲੁੱਟ ਲੈਂਦੀ ਸੀ।

Criminal ArrestedCriminal Arrested

ਕੋਈ ਉਸ ਦੀ ਸ਼ਿਕਾਇਤ ਪੁਲਿਸ ਨੂੰ ਨਾ ਕਰ ਸਕੇ, ਇਸ ਦੇ ਲਈ ਉਹ ਲੋਕਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦਿੰਦੀ ਸੀ। ਜਿਸ ਦੇ ਨਾਲ ਲੋਕ ਡਰ ਜਾਂਦੇ ਸਨ। ਪੁਲਿਸ ਦੇ ਮੁਤਾਬਕ ਸੰਜਨਾ ਨੇ ਕਾਫ਼ੀ ਸਮਾਂ ਪਹਿਲਾਂ ਅਪਣੇ ਪਤੀ ਨੂੰ ਛੱਡ ਦਿਤਾ ਸੀ। ਉਹ ਇਕੱਲੀ ਹੀ ਰਾਮੋਲ ਵਿਚ ਰਹਿਣ ਲੱਗੀ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਸੈਯਦ ਮੋਇਨ ਅਲੀ ਨਾਲ ਹੋਈ। ਦੋਨੋਂ ਮਿਲ ਕੇ ਲੁੱਟ ਕਰਨ ਲੱਗੇ। ਸੰਜਨਾ ਉਸ ਮੋਇਨ ਦੇ ਨਾਲ ਰਹਿਣ ਲੱਗੀ। ਪੁਲਿਸ ਦਾ ਕਹਿਣਾ ਹੈ ਕਿ ਦੋਨੋਂ ਇਕੱਠੇ ਰਹਿੰਦੇ ਸਨ। ਅਕਤੂਬਰ ਵਿਚ ਦੋਨਾਂ ਦੇ ਵਿਚ ਲੜਾਈ ਵੀ ਹੋਈ ਸੀ।

Criminal ArrestedCriminal Arrested

ਜਿਸ ਦੇ ਚਲਦੇ ਸੰਜਨਾ ਨੇ ਰਾਮੋਲ ਪੁਲਿਸ ਥਾਣੇ ਵਿਚ ਮੋਇਨ ਦੇ ਵਿਰੁਧ ਮੁਕੱਦਮਾ ਵੀ ਦਰਜ ਕਰਵਾਇਆ ਸੀ। ਹੁਣ ਪੁਲਿਸ ਦੋਨੋਂ ਤੋਂ ਪੁੱਛ-ਗਿਛ ਕਰ ਰਹੀ ਹੈ।

Location: India, Gujarat, Ahmedabad
Advertisement
Advertisement
Advertisement

 

Advertisement