
ਸਾਲ 2007 ਅਜਮੇਰ ਦਰਗਾਹ ਬੰਬ ਧਮਾਕਾ ਮਾਮਲੇ 'ਚ ਗੁਜਰਾਤ ਏਟੀਐਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਦਰਅਸਲ, ਗੁਜਰਾਤ ਏਟੀਐਸ ਦੇ ਅਧਿਕਾਰੀਆਂ ...
ਨਵੀਂ ਦਿੱਲੀ : (ਭਾਸ਼ਾ) ਸਾਲ 2007 ਅਜਮੇਰ ਦਰਗਾਹ ਬੰਬ ਧਮਾਕਾ ਮਾਮਲੇ 'ਚ ਗੁਜਰਾਤ ਏਟੀਐਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਦਰਅਸਲ, ਗੁਜਰਾਤ ਏਟੀਐਸ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਗੁਜਰਾਤ ਦੇ ਭਰੁਚ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਸੁਰੇਸ਼ ਨਾਇਰ ਦੇ ਤੌਰ 'ਤੇ ਹੋਈ ਹੈ। ਸੁਰੇਸ਼ ਨਾਇਰ ਉਤੇ ਬੰਬ ਸਪਲਾਈ ਕਰਨ ਦਾ ਇਲਜ਼ਾਮ ਲਗਿਆ ਹੈ। ਭਗੋੜੇ ਸੁਰੇਸ਼ ਨਾਇਰ ਨੂੰ ਲੈ ਕੇ ਗੁਜਰਾਤ ਏਟੀਐਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਹ ਸ਼ੁਕਲਤੀਰਥ ਲਈ ਨਰਮਦਾ ਨਦੀ ਦੇ ਕੰਡੇ ਜਾ ਰਿਹਾ ਹੈ।
Ajmer dargah Blast 2007
ਸੁਰੇਸ਼ ਨਾਇਰ 'ਤੇ ਅਜਮੇਰ ਸ਼ਰੀਫ ਵਿਚ ਧਮਾਕੇ ਕਰਨ ਲਈ ਬੰਬ ਸਪਲਾਈ ਕਰਨ ਦਾ ਇਲਜ਼ਾਮ ਲਗਿਆ ਹੈ। ਐਨਆਈਏ ਨੇ ਸੁਰੇਸ਼ ਨਾਇਰ 'ਤੇ 2 ਲੱਖ ਰੁਪਏ ਦਾ ਈਨਾਮ ਵੀ ਐਲਾਨ ਕੀਤਾ ਹੋਇਆ ਸੀ। ਸੁਰੇਸ਼ ਨਾਇਰ ਤੋਂ ਇਲਾਵਾ ਇਸ ਮਾਮਲੇ ਵਿਚ ਸੰਦੀਪ ਡਾਂਗੇ ਅਤੇ ਰਾਮਚੰਦਰ ਵੀ ਹੋਰ ਦੋਸ਼ੀ ਹਨ। ਤੁਹਾਨੂੰ ਦੱਸ ਦਈਏ ਕਿ 2007 ਵਿਚ ਹੋਏ ਅਜਮੇਰ ਸ਼ਰੀਫ ਬੰਬ ਧਮਾਕਿਆਂ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਇਸ ਹਮਲੇ ਵਿਚ 17 ਲੋਕ ਜ਼ਖ਼ਮੀ ਹੋ ਗਏ ਸਨ।
NIA
ਅਜਮੇਰ ਬੰਬ ਧਮਾਕੇ ਵਿਚ ਇਸ ਤੋਂ ਪਹਿਲਾਂ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਦੋ ਦੋਸ਼ੀਆਂ ਵਿਚੋਂ ਇਕ ਭਾਵੇਸ਼ ਪਟੇਲ ਨੂੰ ਸਤੰਬਰ 2018 ਵਿਚ ਰਾਜਸਥਾਨ ਹਾਈਕੋਰਟ ਵਲੋਂ ਜ਼ਮਾਨਤ ਮਿਲ ਗਈ ਸੀ। ਭਰੂਚ ਤੋਂ ਘਰ ਪਰਤਣ 'ਤੇ ਉਸ ਦਾ ਕਿਸੇ ਹੀਰੋ ਦੀ ਤਰ੍ਹਾਂ ਸਵਾਗਤ ਕੀਤਾ ਗਿਆ ਸੀ, ਜਦੋਂ ਕਿ ਪਿਛਲੇ ਸਾਲ ਮਾਰਚ ਵਿਚ ਰਾਜਸਥਾਨ ਦੇ ਜੈਪੁਰ ਸਥਿਤ ਸਪੈਸ਼ਲ ਐਨਆਈਏ ਕੋਰਟ ਨੇ ਪਟੇਲ (40) ਅਤੇ ਦੇਵੇਂਦਰ ਗੁਪਤਾ (42) ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।
Ajmer dargah Blast 2007 accused arrested
11 ਅਕਤੂਬਰ 2007 ਨੂੰ ਅਜਮੇਰ ਸਥਿਤ ਦਰਗਾਹ ਖਵਾਜਾ ਮੋਇਨੁੱਦੀਨ ਚਿਸ਼ਤੀ ਕੰਪਲੈਕਸ ਵਿਚ ਬੰਬ ਧਮਾਕਾ ਹੋਇਆ ਸੀ। ਅਜਮੇਰ ਸ਼ਰੀਫ ਵਿਚ ਇਹ ਘਟਨਾ ਇਫਤਾਰ ਤੋਂ ਠੀਕ ਪਹਿਲਾਂ ਹੋਈ ਸੀ। ਰਮਜ਼ਾਨ ਦੇ ਮਹੀਨੇ ਵਿਚ ਤੱਦ ਨਮਾਜ਼ ਖਤਮ ਹੀ ਹੋਈ ਸੀ ਅਤੇ ਨਮਾਜ਼ੀ ਰੋਜ਼ਾ ਖੋਲ੍ਹਣ ਲਈ ਕੰਪਲੈਕਸ ਵਿਚ ਇੱਕਠੇ ਹੋਏ ਸਨ। ਅਚਾਨਕ ਉਸੀ ਦੌਰਾਨ ਇਕ ਬੰਬ ਧਮਾਕਾ ਹੋ ਗਿਆ ਸੀ।