ਸੈਂਸਰ ਬੋਰਡ ਨੇ ਫ਼ਿਲਮ ਪਠਾਨ ਨੂੰ ਫਿਲਹਾਲ ਨਹੀਂ ਦਿੱਤਾ ਸਰਟੀਫਿਕੇਟ, ਕੁਝ ਬਦਲਾਅ ਕਰਨ ਦੇ ਦਿੱਤੇ ਨਿਰਦੇਸ਼
Published : Dec 29, 2022, 3:07 pm IST
Updated : Dec 29, 2022, 3:07 pm IST
SHARE ARTICLE
Pathaan movie controversy: Censor board suggests changes to film and songs
Pathaan movie controversy: Censor board suggests changes to film and songs

12 ਦਸੰਬਰ ਨੂੰ ਇਸ ਦੇ ਗੀਤ 'ਬੇਸ਼ਰਮ ਰੰਗ' ਦੇ ਰਿਲੀਜ਼ ਹੋਣ ਤੋਂ ਬਾਅਦ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ

 

ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਸੈਂਸਰ ਬੋਰਡ ਨੇ ਸ਼ਾਹਰੁਖ ਖਾਨ ਸਟਾਰਰ ਫਿਲਮ 'ਪਠਾਨ' ਦੇ ਨਿਰਮਾਤਾਵਾਂ ਨੂੰ ਗੀਤਾਂ ਸਮੇਤ ਕੁਝ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੋਸ਼ੀ ਨੇ ਇਕ ਬਿਆਨ ਵਿਚ ਕਿਹਾ ਕਿ ਸੀਬੀਐਫਸੀ ਨੇ ਫਿਲਮ ਨਿਰਮਾਣ ਕੰਪਨੀ ਯਸ਼ਰਾਜ ਫਿਲਮਜ਼ ਨੂੰ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਿਲਮ ਦਾ ਸੰਸ਼ੋਧਿਤ ਸੰਸਕਰਣ ਜਮ੍ਹਾ ਕਰਨ ਲਈ ਕਿਹਾ ਹੈ। ਉਹਨਾਂ ਨੇ ਇਹਨਾਂ ਤਬਦੀਲੀਆਂ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ, ਜੋ ਨਿਰਮਾਤਾਵਾਂ ਨੂੰ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਲੱਕੜ ਦੇ ਕਾਰੀਗਰ ਦੀ ਧੀ ਨੇ ਜੜਿਆ ਸਫ਼ਲਤਾ ਦਾ ਕੋਕਾ, ਭਾਰਤ ਦੀ ਸੀਨੀਅਰ ਮਹਿਲਾ ਕ੍ਰਿਕੇਟ ਟੀਮ 'ਚ ਬਣਾਈ ਥਾਂ

ਫਿਲਮ 'ਪਠਾਨ' ਇਹਨੀਂ ਦਿਨੀਂ ਵਿਵਾਦਾਂ 'ਚ ਘਿਰੀ ਹੋਈ ਹੈ ਅਤੇ 12 ਦਸੰਬਰ ਨੂੰ ਇਸ ਦੇ ਗੀਤ 'ਬੇਸ਼ਰਮ ਰੰਗ' ਦੇ ਰਿਲੀਜ਼ ਹੋਣ ਤੋਂ ਬਾਅਦ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਗੀਤ ਦਾ ਇਕ ਸੀਨ ਜਿਸ ਵਿਚ ਅਭਿਨੇਤਰੀ ਦੀਪਿਕਾ ਪਾਦੁਕੋਣ ਭਗਵੇ ਰੰਗ ਦੀ ਬਿਕਨੀ ਵਿਚ ਨਜ਼ਰ ਆ ਰਹੀ ਹੈ। ਉਹਨਾਂ ਖ਼ਿਲਾਫ਼ 'ਹਿੰਦੂ ਭਾਵਨਾਵਾਂ' ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜੋਸ਼ੀ ਨੇ ਇਕ ਬਿਆਨ ਵਿਚ ਕਿਹਾ, 'ਫਿਲਮ ਹਾਲ ਹੀ ਵਿਚ ਪ੍ਰਮਾਣੀਕਰਣ ਲਈ ਸੀਬੀਐਫਸੀ ਅਧਿਐਨ ਕਮੇਟੀ ਕੋਲ ਪਹੁੰਚੀ ਅਤੇ ਸੀਬੀਐਫਸੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੀ ਅਧਿਐਨ ਪ੍ਰਕਿਰਿਆ ਵਿਚੋਂ ਲੰਘੀ।'

ਇਹ ਵੀ ਪੜ੍ਹੋ: ਮੁਹਾਲੀ 'ਚ ਫੜੇ 7 ਹਜ਼ਾਰ ਨਸ਼ੀਲੇ ਕੈਪਸੂਲ, ਪੁਲਿਸ ਨੇ ਹਿਮਾਚਲ ਤੋਂ 2 ਵਿਅਕਤੀ ਕੀਤੇ ਕਾਬੂ

ਉਹਨਾਂ ਕਿਹਾ, "ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗੀਤਾਂ ਸਮੇਤ ਫਿਲਮ ਵਿਚ ਸੁਝਾਏ ਗਏ ਬਦਲਾਅ ਕਰਨ ਅਤੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਸੰਸ਼ੋਧਿਤ ਸੰਸਕਰਣ ਜਮ੍ਹਾਂ ਕਰਾਉਣ।" ਜੋਸ਼ੀ ਨੇ ਕਿਹਾ ਕਿ ਸੀਬੀਐਫਸੀ ਦਾ ਉਦੇਸ਼ ਨਿਰਮਾਤਾਵਾਂ ਦੀ ਰਚਨਾਤਮਕਤਾ ਅਤੇ ਦਰਸ਼ਕਾਂ ਦੀਆਂ ਭਾਵਨਾਵਾਂ ਵਿਚਕਾਰ ਸੰਤੁਲਨ ਬਣਾਉਣਾ ਅਤੇ ਹੱਲ ਲੱਭਣਾ ਹੈ। ਉਹਨਾਂ ਕਿਹਾ, “ਸਾਡਾ ਸੱਭਿਆਚਾਰ ਅਤੇ ਵਿਸ਼ਵਾਸ ਅਮੀਰ ਹੈ। ਨਿਰਮਾਤਾਵਾਂ ਅਤੇ ਦਰਸ਼ਕਾਂ ਵਿਚਕਾਰ ਵਿਸ਼ਵਾਸ ਨੂੰ ਸੁਰੱਖਿਅਤ ਕਰਨਾ ਸਭ ਤੋਂ ਮਹੱਤਵਪੂਰਨ ਹੈ ਅਤੇ ਨਿਰਮਾਤਾਵਾਂ ਨੂੰ ਇਸ ਦਿਸ਼ਾ ਵਿਚ ਕੰਮ ਕਰਦੇ ਰਹਿਣਾ ਚਾਹੀਦਾ ਹੈ”।

ਇਹ ਵੀ ਪੜ੍ਹੋ: ਕਈ ਦੇਸ਼ਾਂ ਵਿਚ ਟਵਿਟਰ ਸਰਵਰ ਡਾਊਨ: ਲੌਗਇਨ ਕਰਨ ਵਿਚ ਆ ਰਹੀ ਮੁਸ਼ਕਿਲ

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੇ ਸੰਗਠਨ ਉਹਨਾਂ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ 'ਬੇਸ਼ਰਮ ਰੰਗ' ਗੀਤ 'ਤੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਇਸ 'ਚ ਬਦਲਾਅ ਦੀ ਮੰਗ ਕੀਤੀ ਹੈ। ਮੱਧ ਪ੍ਰਦੇਸ਼ ਉਲੇਮਾ ਬੋਰਡ ਨੇ ਵੀ 'ਇਸਲਾਮ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ' ਲਈ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਪਿਛਲੇ ਹਫਤੇ ਇਕ ਹੋਰ ਗੀਤ 'ਝੂਮੇ ਜੋ ਪਠਾਨ' ਵੀ ਰਿਲੀਜ਼ ਕੀਤਾ ਸੀ। 'ਪਠਾਨ' 'ਚ ਅਭਿਨੇਤਾ ਜਾਨ ਅਬ੍ਰਾਹਮ ਵੀ ਨਜ਼ਰ ਆਉਣਗੇ ਅਤੇ ਇਹ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement