
ਟਵਿਟਰ ਸਰਵਰ ਡਾਊਨ ਦੀ ਸਮੱਸਿਆ ਦਸੰਬਰ 'ਚ ਦੂਜੀ ਵਾਰ ਸਾਹਮਣੇ ਆਈ ਹੈ।
ਨਵੀਂ ਦਿੱਲੀ: ਕਈ ਦੇਸ਼ਾਂ 'ਚ ਟਵਿਟਰ ਸਰਵਿਸ ਡਾਊਨ ਹੈ। ਇਸ ਕਾਰਨ ਕਈ ਯੂਜ਼ਰਸ ਲੌਗਇਨ ਨਹੀਂ ਕਰ ਪਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਯੂਜ਼ਰਸ ਲੌਗਇਨ ਕਰ ਰਹੇ ਹਨ ਤਾਂ ਸਕਰੀਨ 'ਤੇ ਇਕ ਐਰਰ ਆ ਰਿਹਾ ਹੈ। ਇਸ ਦੇ ਨਾਲ ਹੀ ਜਦੋਂ ਉਪਭੋਗਤਾ ਰਿਫਰੈਸ਼ ਕਰ ਰਹੇ ਹਨ, ਤਾਂ ਲੌਗਆਊਟ ਕਰਨ ਦਾ ਵਿਕਲਪ ਆ ਰਿਹਾ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ 2020 ਤੋਂ ਹੁਣ ਤੱਕ 113 ਵਾਰ ਕੀਤੀ ਸੁਰੱਖਿਆ ਨਿਯਮਾਂ ਦੀ "ਉਲੰਘਣਾ": CRPF
DownDetector ਵੈੱਬਸਾਈਟ ਅਨੁਸਾਰ ਅਮਰੀਕਾ ਵਿਚ 10,000 ਤੋਂ ਵੱਧ ਉਪਭੋਗਤਾਵਾਂ ਨੇ ਇਸ ਸਮੱਸਿਆ ਦੀ ਰਿਪੋਰਟ ਕੀਤੀ ਹੈ। ਯੂਜ਼ਰਸ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦੇ ਨੋਟੀਫਿਕੇਸ਼ਨ ਕੰਮ ਨਹੀਂ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤ 'ਚ ਕਈ ਯੂਜ਼ਰਸ ਵੀ ਟਵਿਟਰ ਦੀ ਵੈੱਬਸਾਈਟ 'ਤੇ ਲੌਗਇਨ ਨਹੀਂ ਕਰ ਪਾ ਰਹੇ ਹਨ। ਇਹ ਸਮੱਸਿਆ ਦਿੱਲੀ, ਨਾਗਪੁਰ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ਸਮੇਤ ਕਈ ਸੂਬਿਆਂ ਵਿਚ ਹੋ ਰਹੀ ਹੈ।
ਇਹ ਵੀ ਪੜ੍ਹੋ: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਰਿਪੋਰਟ: 2021 ਵਿੱਚ 4.12 ਲੱਖ ਸੜਕ ਹਾਦਸਿਆਂ ਵਿੱਚ 1.53 ਲੱਖ ਲੋਕਾਂ ਦੀ ਮੌਤ
ਟਵਿਟਰ ਸਰਵਰ ਡਾਊਨ ਦੀ ਸਮੱਸਿਆ ਦਸੰਬਰ 'ਚ ਦੂਜੀ ਵਾਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ 11 ਦਸੰਬਰ ਨੂੰ ਸ਼ਾਮ ਨੂੰ ਟਵਿਟਰ ਕੰਮ ਨਹੀਂ ਕਰ ਰਿਹਾ ਸੀ। ਇਸ ਕਾਰਨ ਭਾਰਤ 'ਚ ਸ਼ਾਮ 7 ਵਜੇ ਡਾਊਨਡਿਟੈਕਟਰ ਵੈੱਬਸਾਈਟ 'ਤੇ ਟਵਿਟਰ 'ਤੇ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਸਮੱਸਿਆ ਦੀ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ: ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ, CDSCO ਨੇ ਜਾਂਚ ਕੀਤੀ ਸ਼ੁਰੂ, WHO ਨੇ ਕਿਹਾ- ਜਾਂਚ 'ਚ ਕਰਾਂਗੇ ਸਹਿਯੋਗ
ਇਸ ਦੌਰਾਨ ਇਕ ਟਵਿਟਰ ਯੂਜ਼ਰ ਨੇ ਆਪਣੇ ਟਵੀਟ 'ਚ ਲਿਖਿਆ, 'ਕੀ ਕੋਈ ਇਸ ਨੂੰ ਦੇਖ ਰਿਹਾ ਹੈ ਜਾਂ ਟਵਿਟਰ ਡਾਊਨ ਹੈ।' ਇਸ ਦੇ ਜਵਾਬ ਵਿਚ ਐਲੋਨ ਮਸਕ ਨੇ ਲਿਖਿਆ ਕਿ ਟਵਿਟਰ ਇੱਥੇ ਕੰਮ ਕਰ ਰਿਹਾ ਹੈ। ਐਲੋਨ ਮਸਕ ਦੇ ਟਵਿਟਰ ਦੇ ਨਵੇਂ ਮਾਲਕ ਬਣਨ ਤੋਂ ਬਾਅਦ ਮਾਈਕ੍ਰੋਬਲਾਗਿੰਗ ਸਾਈਟ ਵਿਚ ਕਈ ਬਦਲਾਅ ਹੋਏ ਹਨ।