
ਬਾਲੀਵੁਡ ਇੰਡਸਟਰੀ ਦੇ ਮਿਸਟਰ ਖਿਲਾੜੀ ਅਕਸ਼ੇ ਕੁਮਾਰ ਹਾਲ ਹੀ ਵਿਚ ਅਪਣੀ ਇਕ ਪੁਰਾਣੀ ਵੀਡੀਓ ਨੂੰ ਲੈ ਕੇ ਵਿਵਾਦ ਵਿਚ ਫਸ ਗਏ ਹਨ। ਉਨ੍ਹਾਂ ਨੂੰ ਇਸ ਵੀਡੀਓ ਦੇ ਕਾਰਨ ..
ਮੁੰਬਈ : ਬਾਲੀਵੁਡ ਇੰਡਸਟਰੀ ਦੇ ਮਿਸਟਰ ਖਿਲਾੜੀ ਅਕਸ਼ੇ ਕੁਮਾਰ ਹਾਲ ਹੀ ਵਿਚ ਅਪਣੀ ਇਕ ਪੁਰਾਣੀ ਵੀਡੀਓ ਨੂੰ ਲੈ ਕੇ ਵਿਵਾਦ ਵਿਚ ਫਸ ਗਏ ਹਨ। ਉਨ੍ਹਾਂ ਨੂੰ ਇਸ ਵੀਡੀਓ ਦੇ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਅਕਸ਼ੇ ਪਾਕਿਸਤਾਨ ਦੀ ਤਰੀਫ਼ ਕਰਦੇ ਨਜ਼ਰ ਆ ਰਹੇ ਹਨ। ਅਕਸ਼ੇ ਕਹਿ ਰਹੇ ਹਨ ਕਿ ਪਾਕਿਸਤਾਨ ਵਿਚ ਮੇਰੀ ਫ਼ਿਲਮਾਂ ਸੱਭ ਤੋਂ ਜ਼ਿਆਦਾ ਬਿਜ਼ਨਸ ਕਰਦੀਆਂ ਹਨ।
Akshay Kumar is a global citizen of next level: He lives in Canada, gets love from Pakistan and sells nationalism in India.
— Batty (@MrBatty_) January 29, 2019
ਜਿਨ੍ਹਾਂ ਪਿਆਰ ਉਥੋਂ ਮਿਲਦਾ ਹੈ, ਸ਼ਾਇਦ ਹੀ ਕਿਤੇ ਹੋਰ ਮਿਲਦਾ ਹੈ ਪਰ ਭਾਰਤ ਦੀ ਜਨਤਾ ਨੂੰ ਅਕਸ਼ੇ ਦਾ ਇਹ ਕਹਿਣਾ ਪਸੰਦ ਨਹੀਂ ਆਇਆ। ਪਾਕਿਸਤਾਨ ਦੀ ਤਰੀਫ਼ ਕਰਨ 'ਤੇ ਲੋਕਾਂ ਨੇ ਅਕਸ਼ੇ ਦਾ ਸਖ਼ਤ ਵਿਰੋਧ ਕੀਤਾ।
Ye hi agar SRK ne bola hota to ek weak tak anti national SRK trend karta pic.twitter.com/Ld3OTlVaPp
— भाईसाहब (@Bhai_saheb) January 28, 2019
ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਕਿਹਾ ਕਿ ਜੇਕਰ ਇਹ ਗੱਲ ਸ਼ਾਹਰੁਖ, ਸਲਮਾਨ ਜਾਂ ਆਮਿਰ ਨੇ ਕਹੀ ਹੁੰਦੀ ਤਾਂ ਉਨ੍ਹਾਂ ਉਤੇ ਐਂਟੀ ਨੈਸ਼ਨਲ ਦਾ ਠੱਪਾ ਲਗਾ ਦਿਤਾ ਜਾਂਦਾ। ਉਥੇ ਹੀ ਕੁੱਝ ਲੋਕਾਂ ਨੇ ਕਿਹਾ ਕਿ ਅਕਸ਼ੇ ਕੁਮਾਰ ਪੈਸਿਆਂ ਲਈ ਕੁੱਝ ਵੀ ਕਰ ਸਕਦੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੇ ਇਸ ਤਰ੍ਹਾਂ ਦੇ ਵਿਵਾਦ ਵਿਚ ਫਸੇ ਹੋਣ।
Akshay Kumar
ਇਸ ਤੋਂ ਪਹਿਲਾਂ ਜਦੋਂ ਅਕਸ਼ੇ ਅਪਣੀ ਇਕ ਫ਼ਿਲਮ ਨੂੰ ਪ੍ਰਮੋਟ ਕਰਨ ਕੈਨੇਡਾ ਪੁੱਜੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਟੋਰੰਟੋ ਉਨ੍ਹਾਂ ਦਾ ਘਰ ਹੈ ਅਤੇ ਬਾਲੀਵੁਡ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਅਪਣੀ ਪੂਰੀ ਜਾਇਦਾਦ ਦੇ ਨਾਲ ਕੈਨੇਡਾ ਸ਼ਿਫਟ ਹੋ ਜਾਣਗੇ। ਧਿਆਨ ਯੋਗ ਹੈ ਕਿ ਅਕਸ਼ੇ ਕੁਮਾਰ ਇਨੀਂ ਦਿਨੀਂ ਫਿਲਮ 'ਕੇਸਰੀ' ਨੂੰ ਲੈ ਕੇ ਚਰਚਾ ਵਿਚ ਹਨ। ਉਹ ਛੇਤੀ ਹੀ ਹਾਉਸਫੁਲ 4, ਮਿਸ਼ਨ ਮੰਗਲ ਅਤੇ ਗੁਡ ਨਿਊਜ਼ ਵਰਗੀ ਫਿਲਮਾਂ ਵਿਚ ਨਜ਼ਰ ਆਉਣਗੇ।