
ਕਈ ਸਾਲਾਂ ਤੋਂ ਰਿਸ਼ਤੇਦਾਰ ਨੂੰ ਲੱਭ ਰਹੀ ਸੀ ਅਦਾਕਾਰਾ
ਚੰਡੀਗੜ੍ਹ: ਪੰਜਾਬ ਪਹੁੰਚੀ ਮਸ਼ਹੂਰ ਅਦਾਕਾਰਾ ਦੀਪਤੀ ਨਵਲ ਦਾ ਆਖਰਕਾਰ ਆਪਣੇ ਇਕ ਪੁਰਾਣੇ ਰਿਸ਼ਤੇਦਾਰ ਨਾਲ ਮੇਲ ਹੋਇਆ, ਜਿਸ ਨੂੰ ਉਹ ਕਈ ਸਾਲਾਂ ਤੋਂ ਲੱਭ ਰਹੀ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਤਸਵੀਰ ਵਿਚ ਦੀਪਤੀ ਨੂੰ ਇਕ ਬਜ਼ੁਰਗ ਮਹਿਲਾ ਨਾਲ ਬੈਠੇ ਦੇਖਿਆ ਜਾ ਸਕਦਾ ਹੈ। ਦੀਪਤੀ ਨਵਲ ਦੀ ਇਹ ਮੁਲਾਕਾਤ ਜਲਾਲਾਬਾਦ ਦੇ ਪਿੰਡ ਵਿਚ ਹੋਈ।
ਤਸਵੀਰ ਸਾਂਝੀ ਕਰਦਿਆਂ ਦੀਪਤੀ ਨੇ ਲਿਖਿਆ ਕਿ ਆਖਿਰਕਾਰ ਮੇਰੇ ਇਕ ਰਿਸ਼ਤੇਦਾਰ, ਜਿਸ ਨੂੰ ਮੈਂ ਸਾਲਾਂ ਤੋਂ ਲੱਭ ਰਹੀ ਸੀ, ਪੰਜਾਬ ਦੇ ਜਲਾਲਾਬਾਦ ਦੇ ਨੇੜੇ ਇਕ ਛੋਟੇ ਜਿਹੇ ਪਿੰਡ ਵਿਚ ਮਿਲੇ। ਦੀਪਤੀ ਦੀ ਪੋਸਟ ’ਤੇ ਸੋਸ਼ਲ ਮੀਡੀਆ ਯੂਜ਼ਰਜ਼ ਦੀ ਪ੍ਰਤਿਕਿਰਿਆ ਵੀ ਦੇਖਣ ਨੂੰ ਮਿਲ ਰਹੀ ਹੈ। ਲੋਕ ਉਹਨਾਂ ਨੂੰ ਇਸ ‘ਅਣਮੁੱਲੇ ਪਲ’ ਲਈ ਵਧਾਈ ਦੇ ਰਹੇ ਹਨ।