
ਅਸਲੀ ਹੀਰੇ ਉਹ ਹੁੰਦੇ ਹਨ ਜਿਹੜੇ ਕੋਲੇ ਦੀ ਖਾਣ ਚੋਂ ਉੱਠ ਕੇ ਹੀਰੇ ਵਾਂਗ ਚਮਕਦੇ ਹਨ
ਕੁੱਝ ਕੁ ਲੋਕ ਹੁੰਦੇ ਹਨ ਜਿਹੜੇ ਕਿਸੇ ਨੂੰ ਸਹਾਰਾ ਬਣਾ ਕੇ ਬੁਲੰਦੀਆਂ 'ਤੇ ਪਹੁੰਚ ਕੇ ਡੀਂਗਾ ਮਾਰਦੇ ਹਨ ਕਿ ਉਨ੍ਹਾਂ ਨੇ ਅਪਣੇ ਬਲਬੂਤੇ 'ਤੇ ਬਹੁਤ ਤਰੱਕੀ ਕਰ ਲਈ। ਪਰ ਅਸਲੀ ਹੀਰੇ ਉਹ ਹੁੰਦੇ ਹਨ ਜਿਹੜੇ ਕੋਲੇ ਦੀ ਖਾਣ ਚੋਂ ਉੱਠ ਕੇ ਹੀਰੇ ਵਾਂਗ ਚਮਕਦੇ ਹਨ । ਅਜਿਹੇ ਲੋਕ ਜ਼ਮੀਨ ਤੋਂ ਉੱਠ ਕੇ ਅਪਣੀ ਮਿਹਨਤ ਦੇ ਬਲਬੂਤੇ ਅਜਿਹਾ ਕਰ ਦਿਖਾਉਂਦੇ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਸਰੋਤ ਬਣਦੇ ਹਨ । ਅਜਿਹਾ ਹੀ ਇਕ ਨਾਮ ਹੈ ਫ਼ਿਲਮ ਇੰਡਸਟਰੀ ਅਤੇ ਕਲਾ ਦੇ ਜਨਮਦਾਤਾ ਦਾਦਾ ਸਹਿਬ ਫਾਲਕੇ ਦਾ। ਜਿਨ੍ਹਾਂ ਦੀ ਅੱਜ 148 ਵਿਨ ਵਰ੍ਹੇਗੰਢ ਮੌਕੇ ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਗੂਗਲ ਨੇ ਜਨਮਦਿਨ ਦੀ ਵਧਾਈ ਦਿੰਦਿਆਂ ਡੂਡਲ ਬਣਾਇਆ ਹੈ। ਇਸ ਡੂਡਲ 'ਚ ਫਾਲਕੇ ਹੱਥ 'ਚ ਫਿਲਮ ਦੀ ਰੀਲ ਲਈ ਨਜ਼ਰ ਆ ਰਹੇ ਹਨ, ਗੂਗਲ ਦੇ ਇਰਦ-ਗਿਰਦ ਵੀ ਕਈ ਤਸਵੀਰਾਂ ਹਨ, ਜਿੰਨ੍ਹਾਂ 'ਚ ਫਾਲਕੇ ਨੂੰ ਅਲੱਗ-ਅਲੱਗ ਰੋਲ 'ਚ ਦਿਖਾਇਆ ਗਿਆ ਹੈ।Dadasaheb phalke
ਅੱਜ ਦਾਦਾ ਸਾਹਿਬ ਦੇ ਜਨਮ ਦਿਨ ਮੌਕੇ ਤੁਹਾਨੂੰ ਦਸਦੇ ਹਾਂ ਉਨ੍ਹਾਂ ਦੇ ਜੀਵਨ ਦੀਆਂ ਕੁੱਝ ਮਹੱਤਵਪੁਰਣ ਗੱਲਾਂ ਬਾਰੇ। ਦਾਦਾ ਸਾਹਿਬ ਫਾਲਕੇ ਦਾ ਜਨਮ 30 ਅਪ੍ਰੈਲ 1870 ਨੂੰ ਨਾਸਿਕ ਦੇ ਨਜ਼ਦੀਕੀ ਤ੍ਰਿਯੰਬਕੇਸ਼ਵਰ ਤੀਰਥ ਸਥਾਨ 'ਤੇ ਇਕ ਮਰਾਠੀ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਧੂੰਡੀਰਾਜ ਗੋਵਿੰਦ ਫਾਲਕੇ ਸੀ। ਪਿਤਾ ਨਾਸਿਕ ਦੇ ਮਸ਼ਹੂਰ ਵਿਦਵਾਨ ਸਨ ਤਾਂ ਫਾਲਕੇ ਨੂੰ ਬਚਪਨ ਤੋਂ ਹੀ ਕਲਾ 'ਚ ਰੁਚੀ ਸੀ। 15 ਸਾਲ ਦੀ ਉਮਰ 'ਚ ਉਨ੍ਹਾਂ ਨੇ ਉਸ ਜਮਾਨੇ 'ਚ ਮੁੰਬਈ ਦੇ ਸਭ ਤੋਂ ਵੱਡੇ ਕਲਾ ਸਿੱਖਿÎਆਂ ਕੇਂਦਰ J. J. School of Art 'ਚ ਦਾਖਲਾ ਲਿਆ। ਫਿਰ ਉਨ੍ਹਾਂ ਨੇ ਮਹਾਰਾਜਾ ਸਯਾਜੀ ਰਾਓ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਚਿੱਤਰਕਲਾ ਨਾਲ ਫੋਟੋਗ੍ਰਾਫੀ ਤੇ ਆਰਕਟੀਟੈਕਚਰ ਕਲਾ ਦੀ ਵੀ ਪੜਾਈ ਕੀਤੀ। ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਫਾਲਕੇ ਨੇ ਫੋਟੋਗ੍ਰਾਫੀ ਸ਼ੁਰੂ ਕਰ ਦਿਤੀ।
Dadasaheb phalkeਭਾਰਤੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 1969 ਨੂੰ ਉਨ੍ਹਾਂ ਦੇ ਨਾਮ 'ਤੇ ਫਾਲਕੇ 'ਤੇ ਫਾਲਕੇ ਆਵਰਡ ਸ਼ੁਰੂ ਕੀਤਾ। ਭਾਰਤੀ ਸਿਨੇਮਾ ਦਾ ਇਹ ਸਭ ਤੋਂ ਨਾਮਜ਼ਦ ਪੁਰਸਕਾਰ ਉਨ੍ਹਾਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਸਿਨੇਮਾ ਜਗਤ 'ਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ।ਗੋਧਰਾ ਤੋਂ ਉਨ੍ਹਾਂ ਨੇ ਫੋਟੋਗ੍ਰਾਫੀ ਵਪਾਰ ਸ਼ੁਰੂ ਕੀਤਾ। 1913 ਦੀ ਫਿਲਮ ਰਾਜਾ ਹਰੀਚੰਦਰ ਤੋਂ ਉਨ੍ਹਾਂ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਭਾਰਤੀ ਸਿਨੇਮਾ ਦੇ ਇਤਿਹਾਸ 'ਚ ਇਹ ਪਹਿਲੀ ਫੀਚਰ ਫਿਲਮ ਹੈ। ਇਸ ਤੋਂ ਬਾਅਦ ਹਰ ਢੰਗ ਦੀਆਂ ਫਿਲਮਾਂ ਕੀਤੀਆਂ। 1937 ਤੱਕ ਉਨ੍ਹਾਂ ਨੇ 95 ਫਿਲਮਾਂ ਤੇ 26 ਸ਼ਾਰਟਸ ਫਿਲਮਾਂ ਬਣਾਈਆਂ।
Dadasaheb phalke ਭਾਰਤੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 1969 ਨੂੰ ਉਨ੍ਹਾਂ ਦੇ ਨਾਮ 'ਤੇ ਫਾਲਕੇ 'ਤੇ ਫਾਲਕੇ ਆਵਰਡ ਸ਼ੁਰੂ ਕੀਤਾ। ਭਾਰਤੀ ਸਿਨੇਮਾ ਦਾ ਇਹ ਸਭ ਤੋਂ ਨਾਮਜ਼ਦ ਪੁਰਸਕਾਰ ਉਨ੍ਹਾਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਸਿਨੇਮਾ ਜਗਤ 'ਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਕਲਾ ਜਗੜ ਦਾ ਇਹ ਸਿਤਾਰਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ ਲੋਕਾਂ ਦੇ ਦਿਲਾਂ ਵਿਚ ਦਾਦਾ ਸਾਹਿਬ ਸਦਾ ਜ਼ਿੰਦਾ ਰਹਿਣਗੇ।