
ਬਾਲੀਵੁੱਡ ਤੋਂ ਲੈ ਕੇ ਆਮ ਲੋਕਾਂ ਤਕ ਸਭ ਤਾਰੀਫ ਕਰ ਰਹੇ ਹਨ
ਸੰਜੇ ਦੱਤ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ 'ਸੰਜੂ' ਦੇ ਟੀਜ਼ਰ ਰਲੀਜ਼ ਤੋਂ ਬਾਅਦ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿਤਾ ਗਿਆ ਹੈ। ਫ਼ਿਲਮ ਦੇ ਇਸ ਪੋਸਟਰ 'ਚ ਸੰਜੂ ਬਣੇ ਰਣਬੀਰ ਕਪੂਰ ਦੀਆਂ ਹੂ-ਬਾ-ਹੂ ਸੰਜੇ ਦੱਤ ਦੀ ਹੀ ਕਾਪੀ ਲਗ ਰਹੇ ਹਨ। ਉਨ੍ਹਾਂ ਦਾ ਚਿਹਰਾ ,ਅੱਖਾਂ ਦਾ ਰੰਗ ਅਤੇ ਉਨ੍ਹਾਂ ਦੀ ਵੇਖਣੀ ਉਨ੍ਹਾਂ ਦੇ ਪੂਰੇ ਕਿਰਦਾਰ ਨੂੰ ਹੂਬਹੂ ਬਿਆਨ ਕਰਦੀਆਂ ਹਨ। ਸੰਜੇ ਦੱਤ ਦੇ ਕਿਰਦਾਰ ਨੂੰ ਨਿਭਾਅ ਰਹੇ ਰਣਬੀਰ ਕਪੂਰ ਦੀ ਅਦਾਕਾਰੀ ਬਾਲੀਵੁੱਡ ਤੋਂ ਲੈ ਕੇ ਆਮ ਲੋਕਾਂ ਤਕ ਸਭ ਤਾਰੀਫ ਕਰ ਰਹੇ ਹਨ। 'ਸੰਜੂ' ਫਿਲਮ ਦਾ ਟੀਜ਼ਰ ਕੁੱਝ ਦਿਨ ਪਹਿਲਾਂ ਹੀ ਇੰਟਰਨੈੱਟ 'ਤੇ ਵਾਇਰਲ ਹੋ ਚੁੱਕਿਆ ਹੈ। ਇਸ ਹੀ ਤਰ੍ਹਾਂ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਦਸ ਦਈਏ ਕਿ ਇਸ ਪੋਸਟਰ ਨੂੰ ਫਿਲਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
Sanjuਦੱਸਣਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ । ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜਿਸ ਦੇ ਲਈ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ।