
ਬਾਲੀਵੁੱਡ ਅਦਾਕਾਰ ਸਿਧਾਰਥ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਿਧਾਰਥ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਚਲਦਿਆਂ ਸਿਧਾਰਥ ਨੇ ਦੋਸ਼ ਲਗਾਇਆ ਹੈ ਕਿ ਇਸ ਪਿੱਛੇ ਤਮਿਲਨਾਡੂ ਭਾਜਪਾ ਅਤੇ ਆਈਟੀ ਸੈੱਲ ਦਾ ਹੱਥ ਹੈ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਉਹਨਾਂ ਦਾ ਨੰਬਰ ਲੀਕ ਹੋ ਚੁੱਕਾ ਹੈ।
Siddharth accuses Tamil Nadu BJP of threatening him
ਉਹਨਾਂ ਲ਼ਿਖਿਆ, ‘ਮੇਰਾ ਫੋਨ ਨੰਬਰ ਤਮਿਲਨਾਡੂ ਭਾਜਪਾ ਮੈਂਬਰ ਤੇ ਭਾਜਪਾ ਤਮਿਲਨਾਡੂ ਆਈਟੀ ਸੈੱਲ ਨੇ ਲੀਕ ਕੀਤਾ ਹੈ। ਪਿਛਲੇ 24 ਘੰਟਿਆਂ ਵਿਚ ਹੁਣ ਤੱਕ 500 ਤੋਂ ਜ਼ਿਆਦਾ ਗਾਲਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ, ਰੇਪ ਕਾਲ ਮੇਰੇ ਪਰਿਵਾਰ ਕੋਲ ਆ ਚੁੱਕੀਆਂ ਹਨ। ਮੈਂ ਇਹਨਾਂ ਸਾਰੇ ਨੰਬਰਾਂ ਨੂੰ ਰਿਕਾਰਡ (ਜਿਸ ਵਿਚ ਭਾਜਪਾ ਤੇ ਡੀਪੀ ਦੇ ਲਿੰਕ ਵੀ ਹੈ) ਕਰ ਲਿਆ ਹੈ ਤੇ ਪੁਲਿਸ ਨੂੰ ਦੇ ਦਿੱਤਾ ਹੈ। ਮੈਂ ਚੁੱਪ ਨਹੀਂ ਰਹਾਂਗਾ, ਕੋਸ਼ਿਸ਼ ਜਾਰੀ ਰੱਖੋ। ਸਿਧਾਰਥ ਨੇ ਅਪਣੇ ਟਵੀਟ ਵਿਚ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕੀਤਾ ਹੈ।
Tweet
ਸਿਧਾਰਥ ਨੇ ਇਕ ਹੋਰ ਟਵੀਟ ਵਿਚ ਮੈਸੇਜ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਲ਼ਿਖਿਆ, ‘ਇਹ ਕਈ ਸੋਸ਼ਲ ਮੀਡੀਆ ਪੋਸਟਾਂ ਵਿਚੋਂ ਇਕ ਹੈ ਜਿਸ ਵਿਚ ਭਾਜਪਾ ਤਮਿਲਨਾਡੂ ਦੇ ਮੈਂਬਰ ਮੇਰਾ ਫੋਨ ਨੰਬਰ ਲੀਕ ਕਰ ਰਹੇ ਹਨ ਤੇ ਲੋਕਾਂ ਵੱਲੋਂ ਮੇਰੇ ਉੱਤੇ ਹਮਲੇ ਕਰਵਾਉਣ ਅਤੇ ਤੰਗ ਕਰਨ ਦੀ ਗੱਲ ਕਰ ਰਹੇ ਹਨ। ਅਸੀਂ ਸ਼ਾਇਦ ਕੋਵਿਡ-19 ਨਾਲ ਜੰਗ ਲੜ ਵੀ ਲਈਏ ਪਰ ਕੀ ਇਸ ਤਰ੍ਹਾਂ ਦੇ ਲੋਕਾਂ ਕੋਲੋਂ ਜਿੱਤ ਸਕਾਂਗੇ?’
Siddharth accuses Tamil Nadu BJP of threatening him
ਦੱਸ ਦਈਏ ਕਿ ਅਦਾਕਾਰ ਸਿਧਾਰਥ ਨੇ ਬਾਲੀਵੁੱਡ ਤੋਂ ਇਲਾਵਾ ਕਈ ਸਾਊਥ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਹ ਮਸ਼ਹੂਰ ਫਿਲਮ ‘ਰੰਗ ਦੇ ਬਸੰਤੀ’ ਵਿਚ ਨਜ਼ਰ ਆਏ ਸੀ। ਉਹਨਾਂ ਦੀ ਫਿਲਮ ‘ਚਸ਼ਮੇ ਬਦੂਰ’ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।