ਅੰਬਾਨੀ ਸੁਰੱਖਿਆ ਕੇਸ: ਧਮਕੀ ਦੇਣ ਵਾਲੇ ਟੈਲੀਗ੍ਰਾਮ ਚੈਨਲ ਦਾ ਤਿਹਾੜ ਜੇਲ੍ਹ ਨਾਲ ਜੁੜਿਆ ਕੁਨੈਕਸ਼ਨ!
Published : Mar 11, 2021, 3:46 pm IST
Updated : Mar 11, 2021, 3:46 pm IST
SHARE ARTICLE
Ambani Hourse
Ambani Hourse

ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸਕਾਰਪੀਓ ਕਾਰ ਵਿਚ ਜਿਲੇਟਿਨ ਮਿਲਣ ਦਾ...

ਮੁੰਬਈ: ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸਕਾਰਪੀਓ ਕਾਰ ਵਿਚ ਜਿਲੇਟਿਨ ਮਿਲਣ ਦਾ ਮਾਮਲਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਦੇ ਤਾਰ ਤਿਹਾੜ ਜੇਲ੍ਹ ਨਾਲ ਜੁੜਦੇ ਨਜਰ ਆ ਰਹੇ ਹਨ। ਧਮਕੀ ਦੇਣ ਵਾਲੇ ਟੈਲੀਗ੍ਰਾਮ ਚੈਨਲ ਦੀ ਜਾਣਕਾਰੀ ਜਂਚ ਏਜੰਸੀ ਨੂੰ ਮਿਲੀ ਸੀ, ਜੈਸ਼-ਉਲ-ਹਿੰਦ ਦਾ ਉਹ ਟੈਲੀਗ੍ਰਾਮ ਚੈਨਲ ਤਿਹਾੜ ਜੇਲ੍ਹ ਵਿਚ ਬਣਿਆ ਸੀ।

Explosive carExplosive car

ਸੁਰੱਖਿਆ ਏਜੰਸੀਆਂ ਨੇ ਇਹ ਨੰਬਰ ਟ੍ਰੈਕ ਕੀਤਾ ਹੈ ਅਤੇ ਇਸਦਾ ਤਿਹਾੜ ਜੇਲ੍ਹ ਨਾਲ ਲਿੰਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਧਮਕੀ ਦੇ ਨਾਲ-ਨਾਲ ਪੈਸਿਆਂ ਦੀ ਮੰਗ ਵੀ ਕੀਤੀ ਗਈ ਸੀ। ਹੁਣ ਜਾਂਚ ਏਜੰਸੀ ਤਿਹਾੜ ਜੇਲ੍ਹ ਵਿਚ ਜਾ ਕੇ ਪੜਤਾਲ ਕਰ ਸਕਦੀ ਹੈ। ਜਾਂਚ ਦੇ ਲਈ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਤਿਹਾੜ ਜੇਲ੍ਹ ਜਾ ਸਕਦੀ ਹੈ। ਤਿਹਾੜ ਜੇਲ੍ਹ ਦੇ ਸੂਤਰਾਂ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ, ਜਾਂਚ ਜਾਰੀ ਹੈ।

Tihar JailTihar Jail

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਟੈਲੀਗ੍ਰਾਮ ਚੈਨਲ 26 ਫਰਵਰੀ ਨੂੰ ਬਣਾਇਆ ਗਿਆ ਸੀ, ਪਰ 27 ਤਰੀਕ ਨੂੰ ਬੰਦ ਹੋ ਗਿਆ ਸੀ। ਜਿਸ ਨੰਬਰ ਤੋਂ ਟੈਲੀਗ੍ਰਾਮ ਚੈਨਲ ਬਣਾਇਆ ਗਿਆ ਸੀ, ਉਸਨੂੰ ਵੀ ਟ੍ਰੈਕ ਕਰ ਲਿਆ ਗਿਆ ਹੈ। ਜੇਲ੍ਹ ਵਿਚ ਬੰਦ ਜਿਨ੍ਹਾਂ ਕੈਦੀਆਂ ਨੇ ਇਹ ਚੈਨਲ ਬਣਿਆ ਸੀ ਅਤੇ ਜਿਸ ਜੇਲ੍ਹ ਨੰਬਰ ਤੋਂ ਇਹ ਸਭ ਕੁਝ ਕੀਤਾ ਗਿਆ, ਇਸ ਕੰਮ ਦੀ ਜਾਣਕਾਰੀ ਸਪੈਸ਼ਲ ਸੈੱਲ ਨੂੰ ਹੈ।

neeta ambanimukesh and neeta ambani

ਸਪੈਸ਼ਲ ਸੈੱਲ ਦੇ ਅਫ਼ਸਰ, ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਅਤੇ ਜਾਂਚ ਕਰ ਰਹੇ ਹਨ। ਦੱਸ ਦਈਏ ਕਿ 25 ਫਰਵਰੀ ਨੂੰ ਮੁਕੇਸ਼ ਅੰਬਾਨੀ ਦੀ 27 ਮੰਜ਼ਿਲਾ ਬਿਲਡਿੰਗ ਏਂਟੀਲਿਆ ਦੇ ਨੇੜੇ ਇਕ ਕਾਰ ਲਾਵਾਰਿਸ ਮਿਲੀ ਸੀ। ਇਸ ਕਾਰ ਦੀ ਤਲਾਸ਼ੀ ਦੇ ਦੌਰਾਨ ਬੰਬ ਰੋਕੂ ਦਸਤੇ ਨੂੰ 20 ਜਿਲੇਟਿਨ ਦੀਆਂ ਛੜਾਂ ਮਿਲੀਆਂ ਸਨ, ਜੋ ਬੇਹੱਦ ਖਤਰਨਾਕ ਵਿਸਫੋਟਕ ਮੰਨਿਆ ਜਾਂਦਾ ਹੈ।

Mukesh AmbaniMukesh Ambani

ਇਸ ਵਿਸਫੋਟਕ ਸਮੱਗਰੀ ਦੇ ਨਾਲ ਇਕ ਧਮਕੀ ਵਾਲਾ ਖੱਤ ਵੀ ਮਿਲਿਆ ਸੀ। ਇਸ ਵਿਚ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੂੰ ਕਿਹਾ ਗਿਆ ਸੀ ਕਿ ਇਸ ਵਾਰ ਇਸਨੂੰ ਅਸੈਂਬਲ ਨਹੀਂ ਕੀਤਾ ਗਿਆ ਹੈ, ਪਰ ਸਾਵਧਾਨ ਰਹਿਣਾ, ਅਗਲੀ ਵਾਰ ਅਜਿਹਾ ਨਹੀਂ ਹੋਵੇਗਾ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement