
Preity Zinta News: ਸੋਸ਼ਲ ਮੀਡੀਆ ’ਤੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਉੱਡ ਰਹੀਆਂ ਸਨ ਅਫ਼ਵਾਹਾਂ
Preity Zinta resigns from politics News in punjabi : ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਇਕ ਵਾਰ ਫ਼ਿਰ ਤੋਂ ਸੁਰਖ਼ੀਆਂ ਵਿਚ ਹੈ। ਅਦਾਕਾਰਾ ਨੂੰ ਲੈ ਕੇ ਇਹ ਚਰਚਾ ਤੇਜ਼ ਹੋ ਰਹੀ ਸੀ ਕਿ ਉਹ ਜਲਦ ਹੀ ਸਿਆਸਤ ’ਚ ਆ ਸਕਦੀ ਹੈ।ਪਰ ਹੁਣ ਅਦਾਕਾਰਾ ਨੇ ਖ਼ੁਦ ਇਨ੍ਹਾਂ ਅਫ਼ਵਾਹਾਂ ’ਤੇ ਰੋਕ ਲਗਾ ਦਿਤੀ ਹੈ।
ਪ੍ਰੀਤੀ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦਸਿਆ ਕਿ ਫ਼ਿਲਹਾਲ ਉਨ੍ਹਾਂ ਦਾ ਸਿਆਸਤ ’ਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਦਰਅਸਲ, ਪ੍ਰੀਤੀ ਜ਼ਿੰਟਾ ਨੂੰ ਹਾਲ ਹੀ ’ਚ ਮਹਾ ਕੁੰਭ ’ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਤੇਜ਼ ਹੋ ਗਈ ਕਿ ਉਹ ਭਾਜਪਾ ਪਾਰਟੀ ’ਚ ਸ਼ਾਮਲ ਹੋ ਸਕਦੀ ਹੈ।
ਅਦਾਕਾਰਾ ਦੇ ਇਕ ਪ੍ਰਸ਼ੰਸਕ ਨੇ ਉਸ ਨੂੰ ਐਕਸ ’ਤੇ ਪੁੱਛਿਆ ਸੀ ਕਿ ਕੀ ਉਹ ਜਲਦ ਹੀ ਭਾਜਪਾ ’ਚ ਸ਼ਾਮਲ ਹੋਣ ਜਾ ਰਹੀ ਹੈ। ਇਸ ਦੇ ਜਵਾਬ ’ਤੇ ਅਦਾਕਾਰਾ ਬੋਲੀ, ‘‘ਸੋਸ਼ਲ ਮੀਡੀਆ ’ਤੇ ਲੋਕਾਂ ਦੀ ਇਹੀ ਮੁਸ਼ਕਲ ਹੈ ਕਿ ਉਹ ਬਹੁਤ ਜਲਦੀ ਕਿਸੇ ਵੀ ਮੁੱਦੇ ’ਤੇ ਫ਼ੈਸਲਾ ਲੈ ਲੈਂਦੇ ਹਨ। ਜੇ ਮੇਰਾ ਸਿਆਸਤ ’ਚ ਆਉਣ ਦਾ ਕੋਈ ਵੀ ਇਰਾਦਾ ਹੋਵੇਗਾ, ਤਾਂ ਮੈਂ ਇਸ ਬਾਰੇ ਐਲਾਨ ਕਰਾਂਗੀ।’’ (ਏਜੰਸੀ)
( For more news apart from, 'Preity Zinta resigns from politics News in punjabi ' Stay tuned to Rozana Spokesman)