
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਕੇਸ ਵਿਚ ਐਫਆਈਆਰ ਦਰਜ ਕੀਤੀ ਗਈ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਕੇਸ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਮੁੰਬਈ ਦੇ ਡੀਐਨ ਨਗਰ ਪੁਲਿਸ ਸਟੇਸ਼ਨ ਵਿਚ ਇਕ ਬਿਊਟੀਸ਼ੀਅਨ ਦੀ ਸ਼ਿਕਾਇਤ ਤੋਂ ਬਾਅਦ ਹੇਗੜੇ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
FIR filed against Kangana Ranaut's bodyguard Kumar Hegde in a rape case
ਖ਼ਬਰਾਂ ਅਨੁਸਾਰ 30 ਸਾਲਾ ਬਿਊਟੀਸ਼ੀਅਨ ਦਾ ਕਹਿਣਾ ਹੈ ਕਿ ਹੇਗੜੇ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਖਿਲਾਫ ਆਈ.ਪੀ.ਸੀ. ਦੀ ਧਾਰਾ 376 (ਬਲਾਤਕਾਰ ਦੇ ਦੋਸ਼) ਅਤੇ 420 (ਧੋਖਾਧੜੀ) ਅਤੇ 377 ਤਹਿਤ ਕੇਸ ਦਰਜ ਕਰ ਲਿਆ ਹੈ।
FIR filed against Kangana Ranaut's bodyguard Kumar Hegde in a rape case
ਬਿਊਟੀਸ਼ੀਅਨ ਨੇ ਅਪਣੇ ਬਿਆਨ ਵਿਚ ਦੱਸਿਆ ਕਿ ਉਹ 8 ਸਾਲ ਪਹਿਲਾਂ ਹੇਗੜੇ ਦੇ ਸੰਪਰਕ ਵਿਚ ਆਈ ਸੀ। ਪਿਛਲੇ ਸਾਲ ਜੂਨ ਵਿਚ ਹੇਗੜੇ ਨੇ ਉਸ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਬਾਅਦ ਉਸ ਦਾ ਰੇਪ ਕੀਤਾ।
Kangana Ranaut
ਜਦੋਂ ਇਸ ਸਬੰਧੀ ਕੰਗਨਾ ਦੀ ਟੀਮ ਨਾਲ ਸੰਪਰਕ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਹੇਗੜੇ ਲੰਬੇ ਸਮੇਂ ਤੋਂ ਛੁੱਟੀ ’ਤੇ ਹੈ। ਖ਼ਬਰਾਂ ਅਨੁਸਾਰ ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਹੇਗੜੇ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਉਸ ਕੋਲੋਂ 50,000 ਰੁਪਏ ਵੀ ਲਏ।
Kangana Ranaut
ਇਸ ਤੋਂ ਪਹਿਲਾਂ ਕੰਗਨਾ ਦੇ ਹੇਅਰ ਸਟਾਇਲਿਸਟ ਐਲੀਸਟਰ ਡੀਜੀ ਨੂੰ ਵੀ ਨਾਬਾਲਗ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ’ਤੇ POSCO ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕੰਗਨਾ ਨੇ ਹੁਣ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਉਹਨਾਂ ਨੇ ਅਕਸਰ ਜ਼ਿਕਰ ਕੀਤਾ ਹੈ ਕਿ ਕੁਮਾਰ ਉਹਨਾਂ ਦੇ ਪਰਿਵਾਰ ਦੀ ਤਰ੍ਹਾਂ ਹਨ। ਹਾਲ ਹੀ ਵਿਚ ਉਹ ਉਸ ਦਾ ਜਨਮਦਿਨ ਧੂਮਧਾਮ ਨਾਲ ਮਨਾਉਂਦੇ ਹੋਏ ਨਜ਼ਰ ਆਈ ਸੀ।