ਗੁਲਸ਼ਨ ਗਰੋਵਰ ਨੂੰ ਮਿਲਿਆ ਪੋਲੈਂਡ ਦੀ ਫਿਲਮ 'ਚ ਕੰਮ ਕਰਨ ਦਾ ਮੌਕਾ
Published : Jul 30, 2018, 11:58 am IST
Updated : Jul 30, 2018, 11:58 am IST
SHARE ARTICLE
Gulshan Grover
Gulshan Grover

ਕਈ ਸਾਲਾਂ ਤੋਂ ਹਾਲੀਵੁਡ ਸਟੂਡੀਓ ਪ੍ਰੋਡਿਊਸਰ ਅਤੇ ਐਗਜ਼ਿਕਿਉਟਿਵ ਦੇ ਤੌਰ 'ਤੇ ਕੰਮ ਕਰ ਰਹੇ ਸੰਜੇ (ਗੁਲਸ਼ਨ ਗਰੋਵਰ ਦੇ ਬੇਟੇ) ਨੇ ਅਪਣੇ ਪਿਤਾ ਨੂੰ ਪੋਲੈਂਡ ਦੀ ਇਕ ਫ਼ਿਲਮ...

ਮੁੰਬਈ : ਕਈ ਸਾਲਾਂ ਤੋਂ ਹਾਲੀਵੁਡ ਸਟੂਡੀਓ ਪ੍ਰੋਡਿਊਸਰ ਅਤੇ ਐਗਜ਼ਿਕਿਉਟਿਵ ਦੇ ਤੌਰ 'ਤੇ ਕੰਮ ਕਰ ਰਹੇ ਸੰਜੇ (ਗੁਲਸ਼ਨ ਗਰੋਵਰ ਦੇ ਬੇਟੇ) ਨੇ ਅਪਣੇ ਪਿਤਾ ਨੂੰ ਪੋਲੈਂਡ ਦੀ ਇਕ ਫ਼ਿਲਮ ਲਈ ਬਤੋਰ ਲੀਡ ਐਕਟਰ ਸਾਈਨ ਕੀਤਾ ਹੈ। ਇਸ ਫ਼ਿਲਮ ਵਿਚ ਉਨ੍ਹਾਂ ਨੂੰ ਪੋਲੈਂਡ ਦੀ ਦੋ ਕੁੜੀਆਂ ਦੇ ਗਾਇਕ ਪਿਤਾ ਦੀ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਸੰਜੇ ਨੂੰ ਭਰੋਸਾ ਹੈ ਕਿ ਸਕਰੀਨ 'ਤੇ ਇਸ ਮਜਬੂਤ ਇਮੋਸ਼ਨਲ ਬਾਂਡਿੰਗ ਨੂੰ ਉਨ੍ਹਾਂ ਦੇ ਪਿਤਾ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰ ਸਕਦੇ ਹਨ।

Gulshan Grover and SonGulshan Grover and Son

ਦੱਸਿਆ ਗਿਆ ਹੈ ਕਿ ਸੰਜੇ ਬਾਲੀਵੁਡ ਵਿਚ ਪੈਦਾ ਹੋਏ ਹਨ ਪਰ ਪਾਲਣ ਪੋਸ਼ਣ ਹਾਲੀਵੁਡ ਦਾ ਹਨ। ਫਿਲਹਾਲ ਉਹ ਭਾਰਤ ਵਿਚ ਹਨ ਅਤੇ ਸਟੂਡੀਓ ਤੋਂ ਲਗਾਤਾਰ ਉਨ੍ਹਾਂ ਨੂੰ ਫਾਈਨੈਂਸ ਅਤੇ ਕਾਸਟਿੰਗ ਨਾਲ ਜੁਡ਼ੀ ਸਲਾਹਾਂ ਲਈ ਕਾਲ ਆ ਰਹੀਆਂ ਹਨ। ਸੰਜੇ ਨੇ ਭਾਰਤੀ ਅਦਾਕਾਰ ਦਾ ਨਾਮ ਸੁਝਾਇਆ ਹੈ ਜੋ ਕਿ ਉਨ੍ਹਾਂ ਦੇ ਇਸ ਹਾਲੀਵੁਡ ਪ੍ਰੋਜੈਕਟ ਲਈ ਫਿਟ ਹੋਣਗੇ। ਗੁਲਸ਼ਨ ਗਰੋਵਰ ਨੇ ਮੁੰਬਈ 'ਚ ਮੀਡੀਆ ਨਾਲ ਹੋਈ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਲੱਗਦਾ ਹੈ ਕਿ ਪੋਲੈਂਡ ਪ੍ਰੋਡਕਸ਼ਨ ਵਿਚ ਬਣ ਰਹੀ ਇਸ ਫ਼ਿਲਮ ਲਈ ਉਹ (ਗੁਲਸ਼ਨ) ਇਸ ਰੋਲ ਲਈ ਬੈਸਟ ਹਨ, ਕਿਉਂਕਿ ਉਹ ਰਿਅਲ ਲਾਈਫ਼ ਵਿਚ ਵੀ ਗਾਇਕ ਪਿਤਾ ਹੀ ਹੈ ਅਤੇ ਇਸ ਲਈ ਉਨ੍ਹਾਂ ਦਾ ਇਹ ਤਜ਼ਰਬਾ ਸਕਰੀਨ 'ਤੇ ਕੰਮ ਆਵੇਗਾ।

Gulshan Grover and SonGulshan Grover and Son

ਗੁਲਸ਼ਨ ਨੇ ਕਿਹਾ ਕਿ ਮੈਨੂੰ ਅਪਣੇ ਬੇਟੇ 'ਤੇ ਬਹੁਤ ਮਾਣ ਹੈ, ਸੰਜੇ ਇੰਡੀਅਨ ਟੈਲੰਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਵਿਚ ਮਦਦ ਕਰ ਰਿਹਾ ਹੈ ਅਤੇ ਹੁਣ ਉਸ ਨੇ ਅਪਣੇ ਪਿਤਾ ਲਈ ਇਕ ਅਹਿਮ ਰੋਲ ਨੂੰ ਚੁਣਿਆ ਹੈ। ਗੁਲਸ਼ਨ ਨੇ ਪੋਲੈਂਡ ਦੀ ਇਸ ਫ਼ਿਲਮ ਦੇ ਲਈ ਹਾਲ ਹੀ ਵਿਚ ਸ਼ੂਟਿੰਗ ਸ਼ੁਰੂ ਕੀਤੀ ਹੈ। ਉਹ 30 ਦਿਨਾਂ ਤੱਕ ਚਲਣ ਵਾਲੀ ਇਸ ਸ਼ੂਟਿੰਗ ਦਾ ਅਹਿਮ ਹਿੱਸਾ ਸ਼ੂਟ ਕਰ ਚੁਕੇ ਹਨ ਅਤੇ ਛੇਤੀ ਹੀ ਫਿਰ ਤੋਂ ਸ਼ੂਟਿੰਗ ਸ਼ੁਰੂ ਕਰਣਗੇ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਫ਼ਿਲਮ ਨਾਲ ਜੁਡ਼ੀ ਮਜੇਦਾਰ ਜਾਣਰੀਆਂ ਸੁਣਨ ਨੂੰ ਮਿਲਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement