ਬਿੱਗ ਬੌਸ – 12: ਸਪਨਾ ਚੌਧਰੀ ਦਿਵਾਲੀ ਉਤੇ ਪਾਵੇਗੀ ਧਮਾਲਾਂ
Published : Oct 30, 2018, 10:59 am IST
Updated : Oct 30, 2018, 12:14 pm IST
SHARE ARTICLE
Sapna Chaudhari
Sapna Chaudhari

ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬਿੱਗ ਬੌਸ - 12 ਵਿਚ ਹਰਿਆਣਾ ਦੀ ਸਟਾਰ ਡਾਂਸਰ ਸਪਨਾ ਚੌਧਰੀ......

ਮੁੰਬਈ (ਵਿਸ਼ਾ): ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬਿੱਗ ਬੌਸ - 12 ਵਿਚ ਹਰਿਆਣਾ ਦੀ ਸਟਾਰ ਡਾਂਸਰ ਸਪਨਾ ਚੌਧਰੀ ਦੀ ਐਟਰੀਂ ਹੋਣ ਜਾ ਰਹੀ ਹੈ। ਦਿਵਾਲੀ ਉਤੇ ਬਿੱਗ ਬੌਸ ਹਾਊਸ ਵਿਚ ਡਬਲ ਧਮਾਲ ਦੇਖਣ ਨੂੰ ਮਿਲ ਸਕਦੀ ਹੈ ਅਤੇ ਬਿੱਗ ਬੌਸ ਵਿਚ ਦਿਵਾਲੀ ਹਫ਼ਤਾ ਮਜੇਦਾਰ ਹੋਣ ਵਾਲਾ ਹੈ। ਸ਼ੋਅ ਵਿਚ ਪਿਛਲੇ ਸੀਜ਼ਨ ਦੇ ਦਿੱਗਜ ਸਿਤਾਰੇ ਨਜ਼ਰ ਆਉਣਗੇ। ਸ਼ਿਲਪਾ ਸ਼ਿੰਦੇ ਅਤੇ ਵਿਕਾਸ ਗੁਪਤਾ ਦੀ ਘਰ ਵਿਚ ਐਟਰੀਂ ਹੋ ਚੁੱਕੀ ਹੈ। ਅਰਸ਼ੀ ਖਾਨ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ। ਇਸ ਸੂਚੀ ਵਿਚ ਹੁਣ ਹਰਿਆਣਾ ਦੀ ਸਟਾਰ ਡਾਂਸਰ ਸਪਨਾ ਚੌਧਰੀ ਦਾ ਨਾਮ ਜੁੜ ਗਿਆ ਹੈ। ਬਿੱਗ ਬੌਸ ਖ਼ਬਰੀ ਦੇ ਇੰਸਟਾ ਅਕਾਉਂਟ ਉਤੇ

Sapna ChaudhariSapna Chaudhari

 ਸਪਨਾ ਚੌਧਰੀ ਦੇ ਘਰ ਵਿਚ ਆਉਣ ਦੀ ਜਾਣਕਾਰੀ ਦਿਤੀ ਗਈ ਹੈ। ਦੱਸ ਦਈਏ ਕਿ  ਬਿੱਗ ਬੌਸ ਖ਼ਬਰੀ ਘਰ ਦੀਆਂ ਖਾਸ ਜਾਣਕਾਰੀਆਂ ਲੀਕ ਕਰਨ ਦਾ ਦਾਅਵਾ ਕਰਦਾ ਰਿਹਾ ਹੈ। ਪਰ ਕਈਂ ਵਾਰ ਖ਼ਬਰੀ ਦੇ ਦਾਅਵੇ ਗਲਤ ਸਾਬਤ ਹੋਏ ਹਨ। ਹੁਣ ਵੇਖਣਾ ਹੈ ਕਿ ਸਪਨਾ ਦੀ ਐਟਰੀਂ ਦੀ ਖ਼ਬਰ ਦਾ ਦਾਅਵਾ ਕਿੰਨਾ ਕੁ ਠੀਕ ਹੁੰਦਾ ਹੈ। ਸਪਨਾ ਸ਼ੋਅ ਵਿਚ ਦਿਵਾਲੀ ਜਸ਼ਨ ਦੇ ਦੌਰਾਨ ਮਹਿਮਾਨ ਬਣਕੇ ਆਵੇਗੀ।  ਦਿਵਾਲੀ ਹਫ਼ਤੇ ਦੇ ਦੌਰਾਨ ਬਿੱਗ ਬੌਸ ਵਿਚ ਪੁਰਾਣੇ ਮੁਕਾਬਲੇ ਬਾਜਾਂ ਦੇ ਆਉਣ ਦਾ ਰੁਝਾਨ ਰਿਹਾ ਹੈ। ਦੱਸ ਦਈਏ ਕਿ ਇਹ ਮਹਿਮਾਨ ਘਰ ਵਾਲਿਆਂ ਨੂੰ ਸੁਝਾਅ ਦਿੰਦੇ ਹਨ। ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਵਿਚ ਵੀ ਦੱਸ ਦੇ ਹਨ।

Sapna ChaudhariSapna Chaudhari

ਬਿੱਗ ਬੌਸ - 12 ਨੂੰ ਘੱਟ ਟੀ.ਆਰ.ਪੀ ਮਿਲ ਰਹੀ ਹੈ। ਅਜਿਹੇ ਵਿਚ ਦਿਵਾਲੀ ਵਿਸ਼ੇਸ਼ ਹਫ਼ਤੇ ਸ਼ੋਅ ਦੀ ਰੈਂਕਿਗ ਵਿਚ ਕਿੰਨਾ ਸੁਧਾਰ ਲਿਆਂਦਾ ਹੈ, ਇਹ ਦੇਖਣ ਯੋਗ ਹੋਵੇਗਾ। ਸਪਨਾ ਚੌਧਰੀ ਬਿੱਗ ਬੌਸ - 11 ਦੀ ਮਜਬੂਤ ਮੁਕਾਬਲੇ ਬਾਜ ਰਹੀ ਹੈ। ਸੀਜ਼ਨ - 11 ਵਿਚ ਸਪਨਾ ਨੇ ਆਪਣੇ ਡਾਂਸ ਅਤੇ ਹਰਿਆਣਵੀ ਸਵੈਗ ਦਿਖਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ। ਉਨ੍ਹਾਂ ਦਾ ਗੁਸੈਲ ਸੁਭਾਅ ਵੀ ਚਰਚਾ ਵਿਚ ਰਿਹਾ ਸੀ। ਭਾਵੇਂ ਕਿ ਸਪਨਾ ਸ਼ੋਅ ਵਿਚੋਂ ਜਲਦੀ ਬਾਹਰ ਹੋ ਗਈ ਸੀ। ਪਰ ਘੱਟ ਸਮੇਂ ਵਿਚ ਹੀ ਉਨ੍ਹਾਂ ਨੇ ਕਾਫ਼ੀ ਪ੍ਰਸ਼ਿੱਧੀ ਹਾਸਲ ਕਰ ਲਈ ਸੀ। ਜੇ ਗੱਲ ਕਰੀਏ ਬਿੱਗ ਬੌਸ ਸੀਜਨ - 12 ਦੀ  ਤਾਂ ਸੋਮਵਾਰ ਨੂੰ ਸ਼ੋਅ ਵਿਚ

Sapna ChaudhariSapna Chaudhari

ਨਾਮਜਦਗੀ ਪ੍ਰਕਿਰਿਆ ਹੋਈ ਹੈ। ਇਸ ਹਫ਼ਤੇ ਬੇ-ਘਰ ਹੋਣ ਲਈ 9 ਮੁਕਾਬਲੇ ਬਾਜ ਨਾਮਜ਼ਦ ਹੋਏ ਹਨ। ਮੇਘਾ ਧਾਡੇ,  ਸ਼ਿਵਾਸ਼ੀਸ਼, ਕਰਣਵੀਰ, ਦੀਪਿਕਾ,  ਰੋਹਿਤ ਸੁਚਾਂਤੀ, ਉਰਵਸ਼ੀ,  ਜਸਲੀਨ,  ਸ਼੍ਰੀਸੰਤ,  ਸ੍ਰੀਸ਼ਟੀ ਨਾਮਜਦ ਹੋਏ ਨਾਲ ਹੀ ਉਥੇ ਸੁਰਭੀ ਰਾਣਾ,  ਰੋਮਿਲ ਚੌਧਰੀ,  ਦੀਪਕ ਠਾਕੁਰ ਅਤੇ ਸੋਮੀ ਖਾਨ ਸੁਰੱਖਿਅਤ ਹੋ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement