Advertisement
  ਮਨੋਰੰਜਨ   ਬਾਲੀਵੁੱਡ  30 Oct 2020  ਸੰਜੇ ਦੱਤ ਨੇ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਬਦਲਿਆ ਆਪਣਾ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸੁਪਰ-ਡੁਪਰ

ਸੰਜੇ ਦੱਤ ਨੇ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਬਦਲਿਆ ਆਪਣਾ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸੁਪਰ-ਡੁਪਰ

ਏਜੰਸੀ
Published Oct 30, 2020, 3:02 pm IST
Updated Oct 30, 2020, 3:02 pm IST
ਸੰਜੇ ਦੱਤ ਦੇ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੋਜੈਕਟ
sanjay dut
 sanjay dut

ਮੁੰਬਈ: ਹਾਲ ਹੀ ਵਿੱਚ ਬਾਲੀਵੁੱਡ ਦੇ ਮੁੰਨਾ ਭਾਈ ਸੰਜੇ ਦੱਤ ਨੇ  ਫੇਫੜਿਆਂ ਦੇ ਕੈਂਸਰ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹਨ। ਭਿਆਨਕ ਬਿਮਾਰੀ ਨੂੰ ਮਾਤ ਦੇਣ ਬਾਅਦ ਸੰਜੂ ਬਾਬਾ ਇਕ ਨਵੇਂ ਰੂਪ ਵਿਚ ਦਿਖਾਈ ਦੇ ਰਹੇ ਹਨ। 

sanjay-dutsanjay dut

ਸੰਜੇ ਦੱਤ ਦੇ ਇਸ ਲੁੱਕ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਉਹਨਾਂ ਨੇ ਆਪਣੇ ਵਾਲਾਂ ਦੀ ਸ਼ੈਲੀ ਬਹੁਤ ਬਦਲ ਦਿੱਤੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਕੇ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। 

sanjay-dutsanjay dut

ਉਹਨਾਂ ਨੇ ਆਪਣੇ ਵਾਲਾਂ ਦਾ ਰੰਗ 'ਪਲੈਟੀਨਮ ਬਲੌਂਡ' ਕਰਵਾ ਲਿਆ ਹੈ। ਆਪਣੇ ਵਾਲਾਂ ਦਾ ਰੰਗ ਬਦਲਣ ਤੋਂ ਬਾਅਦ ਸੰਜੇ ਕਾਫ਼ੀ ਖੂਬਸੂਰਤ ਲੱਗ ਰਹੇ ਹਨ। 
ਸੰਜੇ ਦੱਤ ਦੇ ਇਸ ਨਵੇਂ ਲੁੱਕ ਨੂੰ ਉਨ੍ਹਾਂ ਦੇ ਹੇਅਰ ਸਟਾਈਲਿਸਟ ਅਲੀਮ ਹਕੀਮ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਅਲੀਮ ਨੇ ਸੰਜੇ ਦੱਤ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। 

Sanjay DuttSanjay Dutt

ਤਸਵੀਰਾਂ 'ਚ ਸੰਜੂ ਬਾਬੇ ਦੀ ਦਾੜ੍ਹੀ ਵੀ ਚਿੱਟੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੰਜੇ ਦੱਤ ਨੇ ਆਪਣੀਆਂ ਅੱਖਾਂ 'ਤੇ ਕਾਲਾ ਚਸ਼ਮਾ ਨੀਲੀ ਟੀ-ਸ਼ਰਟ ਪਹਿਨੇ ਇਸ ਲੁੱਕ' ਚ ਕਾਫੀ ਆਤਮਵਿਸ਼ਵਾਸ ਅਤੇ ਕੂਲ ਦਿਖਾਈ ਦਿੱਤੇ। 

sanjay dutsanjay dut

ਸੰਜੇ ਦੱਤ ਦੇ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੋਜੈਕਟ ਹਨ। ਯਸ਼ ਰਾਜ ਫਿਲਮਜ਼ ਦੀ ਸ਼ਮਸ਼ੇਰਾ ਵਿੱਚ, ਜਿੱਥੇ ਉਹ ਰਣਬੀਰ ਕਪੂਰ ਨਾਲ ਮੁਕਾਬਲਾ ਕਰਦੇ ਦਿਖਾਈ ਦੇਣਗੇ। ਇਸ ਦੇ ਨਾਲ ਹੀ ਸੰਜੇ ਦੱਤ ਅਕਸ਼ੇ ਕੁਮਾਰ ਦੇ ਨਾਲ ਯਸ਼ ਰਾਜ ਫਿਲਮਜ਼ ਦੇ ਪ੍ਰਿਥਵੀਰਾਜ ਵਿੱਚ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਜੇ ਦੱਤ ਯਸ਼ ਸਟਾਰਰ ਕੇਜੀਐਫ 2 ਵਿਚ ਅਧਿਰਾ ਦੀ ਭੂਮਿਕਾ ਵਿਚ ਨਜ਼ਰ ਆਉਣਗੇ।

Advertisement
Advertisement

 

Advertisement
Advertisement