
Dharmendra Kiss Scene:ਕੌਫੀ ਵਿਦ ਕਰਨ 8 'ਚ ਦਿਓਲ ਭਰਾਵਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ
Koffee With Karan 8, Sunny Deol Reacts to Dharmendra Kissing Scene in Rocky Aur Rani Ki Prem Kahani: ਸੰਨੀ ਦਿਓਲ ਨੇ ਇਸ ਸਾਲ ਗਦਰ 2 ਨਾਲ ਕਾਫੀ ਧੂਮ ਮਚਾਈ ਸੀ। ਫਿਲਮ 'ਚ ਸੰਨੀ ਦਿਓਲ ਨੇ ਆਪਣੇ ਦਮਦਾਰ ਐਕਸ਼ਨ ਦਿਖਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਪਰ ਕੀ ਤੁਸੀਂ ਜਾਣਦੇ ਹੋ ਕਿ 'ਗਦਰ' ਅਤੇ 'ਗਦਰ 2' 'ਚ ਸਟੀਕ ਨਜ਼ਰ ਆਉਣ ਵਾਲੇ ਤਾਰਾ ਸਿੰਘ (ਸੰਨੀ ਦਿਓਲ) ਨੂੰ ਅਸਲ ਜ਼ਿੰਦਗੀ 'ਚ ਖਿਡੌਣਿਆਂ ਨਾਲ ਖੇਡਣਾ ਪਸੰਦ ਹੈ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ ਕੀਤਾ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਪਿਤਾ ਧਰਮਿੰਦਰ ਦੇ ਆਨਸਕ੍ਰੀਨ ਕਿੱਸ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ।
ਇਹ ਵੀ ਪੜ੍ਹੋ:Punjab Vigilance Bureau: ਵਿਜੀਲੈਂਸ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਮੌਕੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚੁੱਕੀ ਸਹੁੰ
ਦਰਅਸਲ, ਇਸ ਸਾਲ ਧਰਮਿੰਦਰ ਕਰਨ ਜੌਹਰ ਦੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਏ ਸਨ। ਇਸ ਫਿਲਮ ਵਿੱਚ ਉਨ੍ਹਾਂ ਦਾ ਇਕ ਕਿੰਸਿਗ ਸੀਨ ਸੀ, ਜਿਸ ਬਾਰੇ ਕਰਨ ਜੌਹਰ ਨੇ ਆਪਣੇ ਸ਼ੋਅ ਵਿੱਚ ਦਿਓਲ ਭਰਾਵਾਂ ਨੂੰ ਸਵਾਲ ਕੀਤਾ। ਇਸ 'ਤੇ ਸੰਨੀ ਦਿਓਲ ਨੇ ਕਿਹਾ, ਮੇਰੇ ਪਿਤਾ ਨੂੰ ਜੋ ਵੀ ਪਸੰਦ ਹੈ, ਉਹ ਉਹੀ ਕਰਦੇ ਹਨ।'' ਇਸ ਤੋਂ ਇਲਾਵਾ ਕੌਫੀ ਵਿਦ ਕਰਨ 8 'ਚ ਕਰਨ ਜੌਹਰ ਨੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਸੰਨੀ ਦਿਓਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਟੈਡੀ ਬੀਅਰਸ ਦੇ ਦੀਵਾਨੇ ਹਨ। ਕਰਨ ਜੌਹਰ ਨੇ ਸੰਨੀ ਦਿਓਲ ਨੂੰ ਕਿਹਾ- 'ਗਦਰ 'ਚ ਹੈਂਡ ਪੰਪ ਨੂੰ ਉਖਾੜਨ ਵਾਲਾ ਵਿਅਕਤੀ ਨੂੰ ਟੈਡੀ ਬੀਅਰ ਪਸੰਦ ਹਨ, ਇਹ ਕਾਫੀ ਹੈਰਾਨੀਜਨਕ ਹੈ।
ਇਹ ਵੀ ਪੜ੍ਹੋ:Infertility News: ਵੱਡੀ ਉਮਰ 'ਚ ਪਿਤਾ ਬਣਨ ਨਾਲ ਬੱਚੇ ਨੂੰ ਕਈ ਮੁਸ਼ਕਲਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ
ਕੌਫੀ ਵਿਦ ਕਰਨ 8 ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੰਨੀ ਦਿਓਲ, ਬੌਬੀ ਦਿਓਲ ਅਤੇ ਕਰਨ ਜੌਹਰ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਮੈਂਟ ਕਰਕੇ ਵੀ ਆਪਣੇ ਵਿਚਾਰ ਦਿਓ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਸੰਨੀ ਦਿਓਲ ਦੀ ਫਿਲਮ ਗਦਰ 2 ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਨੇ ਦੁਨੀਆ ਭਰ 'ਚ 600 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ