ਹੁਣ ਅਜਾਇਬ-ਘਰ ਵਿਚ ਤਬਦੀਲ ਹੋਵੇਗੀ ਕਪੂਰ ਖਾਨਦਾਨ ਦੀ ਪੁਸ਼ਤੈਨੀ ਹਵੇਲੀ
Published : Nov 30, 2018, 1:14 pm IST
Updated : Nov 30, 2018, 1:14 pm IST
SHARE ARTICLE
Kapoor Family
Kapoor Family

ਪਾਕਿਸਤਾਨ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਘੋਸ਼ਣਾ ਕੀਤੀ ਹੈ.....

ਨਵੀਂ ਦਿੱਲੀ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਘੋਸ਼ਣਾ ਕੀਤੀ ਹੈ ਕਿ ਕਪੂਰ ਪਰਵਾਰ ਦੀ ਪੁਸ਼ਤੈਨੀ ਹਵੇਲੀ ਜੋ ਕਿੱਸਾ ਖਵਾਨੀ ਬਜ਼ਾਰ ਵਿਚ ਸਥਿਤ ਹੈ ਉਸ ਨੂੰ ਮਿਊਜਿਅਮ ਵਿਚ ਤਬਦੀਲ ਕਰ ਦਿਤਾ ਜਾਵੇਗਾ ਅਤੇ ਨਾਲ ਹੀ ਇਹ ਵੀ ਖਬਰ ਆ ਰਹੀ ਹੈ ਕਿ ਇਸ ਹਵੇਲੀ ਨੂੰ ਮਿਊਜਿਅਮ ਵਿਚ ਤਬਦੀਲ ਕਰਨ ਲਈ ਰਿਸ਼ੀ ਕਪੂਰ ਨੇ ਪਾਕਿਸਤਾਨ ਸਰਕਾਰ ਨੂੰ ਅਨੁਰੋਧ ਕੀਤਾ ਸੀ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂੰਦ ਕੁਰੈਸ਼ੀ ਨੇ ਦਿਤੀ। ਪਾਕਿਸਤਾਨ ਪੁੱਜੇ ਭਾਰਤੀ ਸੰਪਾਦਕਾਂ ਦੇ ਇਕ ਸਮੂਹ ਨੂੰ ਉਨ੍ਹਾਂ ਨੇ ਦੱਸਿਆ, ਰਿਸ਼ੀ ਕਪੂਰ ਵਲੋਂ ਅਨੁਰੋਧ ਆਇਆ ਸੀ।

Kapoor FamilyKapoor Family

ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਪੇਸ਼ਾਵਰ ਵਿਚ ਉਨ੍ਹਾਂ ਦੇ ਖਾਨਦਾਨੀ ਘਰ ਨੂੰ ਅਜਾਇਬ-ਘਰ ਜਾਂ ਕੋਈ ਸਥਾਨ ਬਣਾ ਦਿਤਾ ਜਾਵੇ। ਅਸੀਂ ਉਨ੍ਹਾਂ ਦਾ ਅਨੁਰੋਧ ਸਵੀਕਾਰ ਲਿਆ ਹੈ। ਪਾਕਿਸਤਾਨ  ਦੇ ਗ੍ਰਹਿ ਮੰਤਰੀ ਸ਼ਹਰਯਾਰ ਖਾਨ ਅਫਰੀਦੀ ਨੇ ਕਿਹਾ ਕਿ ਕਪੂਰ  ਨੇ ਉਨ੍ਹਾਂ ਨੂੰ ਫੋਨ ਕਰਕੇ ਅਨੁਰੋਧ ਕੀਤਾ ਸੀ ਕਿ ਪੇਸ਼ਾਵਰ ਵਿਚ ਉਨ੍ਹਾਂ ਦੇ  ਪਰਵਾਰਕ ਘਰ ਨੂੰ ਰਾਖਵਾਂ ਕੀਤਾ ਜਾਵੇ ਅਤੇ ਅਸੀਂ ਉਨ੍ਹਾਂ ਦੇ ਅਨੁਰੋਧ ਉਤੇ ਸਕਰਾਤਮਕ ਪ੍ਰਤੀਕ੍ਰਿਆ ਦਿਤੀ। ਅਫਰੀਦੀ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਫੋਨ ਕੀਤਾ ਅਤੇ ਅਪਣੇ ਖਾਨਦਾਨੀ ਘਰ ਨੂੰ ਅਜਾਇਬ-ਘਰ ਬਣਾਉਣ ਦੇ ਬਾਰੇ ਵਿਚ ਗੱਲ ਕੀਤੀ।

Kapoor FamilyKapoor Family

ਹੁਣ ਸਮੂਹ ਅਤੇ ਸਰਕਾਰਾਂ ਇਸ ਉਤੇ ਕੰਮ ਕਰ ਰਹੀਆਂ ਹਨ ਅਤੇ ਛੇਤੀ ਇਸ ਨੂੰ ਅਜਾਇਬ-ਘਰ ਵਿਚ ਤਬਦੀਲ ਕਰਨਗੀਆਂ। ਕਿੱਸਾ ਖਵਾਨੀ ਬਾਜ਼ਾਰ ਸਥਿਤ ਇਹ ਹਵੇਲੀ ਗੁਜਰੇ ਜਮਾਨੇ ਦੀਆਂ ਹਿੰਦੀ ਫਿਲਮਾਂ ਦੇ ਨਾਮੀ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਬਸ਼ੇਸ਼ਵਰਨਾਥ ਕਪੂਰ ਨੇ ਬਨਵਾਈ ਸੀ। ਪ੍ਰਿਥਵੀ ਰਾਜ ਕਪੂਰ ਦੇ ਬੇਟੇ ਰਾਜ ਕਪੂਰ ਦਾ ਜਨਮ ਇਸ ਹਵੇਲੀ ਵਿਚ 14 ਦਸੰਬਰ 1924 ਨੂੰ ਹੋਇਆ ਸੀ। ਅਦਾਕਾਰ - ਨਿਰਦੇਸ਼ਕ ਰਾਜ ਕਪੂਰ ਨੂੰ 1950 ਅਤੇ 1960 ਦੇ ਦਹਾਕੇ ਵਿਚ ਕਈ ਹਿਟ ਫਿਲਮਾਂ ਲਈ ਜਾਣਿਆ ਜਾਂਦਾ ਹੈ। 1947 ਵਿਚ ਵਿਭਾਜਨ ਦੇ ਬਾਅਦ ਕਪੂਰ ਪਰਵਾਰ ਨੇ ਪੇਸ਼ਾਵਰ ਛੱਡ ਦਿਤਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement