
ਅੱਜ ਕੱਲ੍ਹ ਬਾਲੀਵੁੱਡ ਵਿਚ ਮਲਟੀਸਟਾਰਰ ਫਿਲਮਾਂ ਬਣਾਉਣ ਦਾ ਚਲਣ ਚੱਲ ਪਿਆ ਹੈ। ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਬੈਨਰ ਵਿਚ ਕਲੰਕ ਤੋਂ ਬਾਅਦ ਇਕ ਹੋਰ ਵੱਡੀ ...
ਮੁੰਬਈ :- ਅੱਜ ਕੱਲ੍ਹ ਬਾਲੀਵੁੱਡ ਵਿਚ ਮਲਟੀਸਟਾਰਰ ਫਿਲਮਾਂ ਬਣਾਉਣ ਦਾ ਚਲਣ ਚੱਲ ਪਿਆ ਹੈ। ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਬੈਨਰ ਵਿਚ ਕਲੰਕ ਤੋਂ ਬਾਅਦ ਇਕ ਹੋਰ ਵੱਡੀ ਸਟਾਰਕਾਸਟ ਨਾਲ ਸਜੀ ਫਿਲਮ ਬਨਣ ਵਾਲੀ ਹੈ। ਜਿਸ ਦਾ ਐਲਾਨ ਕਰਣ ਨੇ ਟਵਿੱਟਰ 'ਤੇ ਕੀਤਾ ਹੈ। ਉਨ੍ਹਾਂ ਦੀ ਇਸ ਮਲਟੀ ਸਟਾਰਰ ਫਿਲਮ ਦਾ ਨਾਮ ਹੋਵੇਗਾ ਤਖ਼ਤ। ਇਹ ਇਕ ਪੀਰੀਅਡ ਡਰਾਮਾ ਮੂਵੀ ਹੋਵੇਗੀ। ਇਸ ਪ੍ਰੋਜੈਕਟ ਲਈ ਬੀ - ਟਾਉਨ ਦੇ ਪ੍ਰਤਿਭਾਵਾਨ ਅਤੇ ਨਾਮੀ ਸਿਤਾਰੇ ਇਕੱਠੇ ਆਉਣਗੇ। ਤਖ਼ਤ ਨੂੰ ਖ਼ੁਦ ਕਰਣ ਜੌਹਰ ਡਾਇਰੈਕਟ ਕਰਣਗੇ।
Takhat Film
ਇਸ ਵਿਚ ਰਣਵੀਰ ਸਿੰਘ, ਕਰੀਨਾ ਕਪੂਰ ਖਾਨ, ਆਲਿਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਜਾਹਨਵੀ ਕਪੂਰ ਅਤੇ ਅਨਿਲ ਕਪੂਰ ਨਜ਼ਰ ਆਉਣਗੇ। ਮੂਵੀ 2020 ਵਿਚ ਰਿਲੀਜ਼ ਹੋਵੇਗੀ। ਰਣਵੀਰ ਸਿੰਘ ‘ਸਿੰਬਾ’ ਤੋਂ ਬਾਅਦ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਤਖ਼ਤ’ ਕਰਨ ਵਾਲੇ ਹਨ। ਇਸ ‘ਚ ਮੁਗਲ ਕਾਲ ਦੀ ਕਹਾਣੀ ਨੂੰ ਦਰਸਾਇਆ ਜਾਵੇਗਾ। ਇਹ ਕਰਨ ਜੌਹਰ ਦੇ ਹੁਣ ਤਕ ਦੇ ਕਰੀਅਰ ਦੀ ਪਹਿਲੀ ਪੀਰੀਅਡ ਫ਼ਿਲਮ ਹੋਵੇਗੀ।
Takhat Film
ਇਸ ‘ਚ ਰਣਵੀਰ ਦੇ ਨਾਲ ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਕਰੀਨਾ ਕਪੂਰ ਖ਼ਾਨ, ਅਨਿਲ ਕਪੂਰ, ਜਾਨ੍ਹਵੀ ਕਪੂਰ ਜਿਹੇ ਸਟਾਰਸ ਹੋਣਗੇ। ਇਸ ਤੋਂ ਬਾਅਦ ਹੁਣ ਫ਼ਿਲਮ 'ਚ ਰਣਵੀਰ ਤੇ ਵਿੱਕੀ ਦੇ ਕਿਰਦਾਰਾਂ ਤੋਂ ਪਰਦਾ ਉੱਠਿਆ ਹੈ।
Cast
ਫ਼ਿਲਮ 'ਚ ਅਨਿਲ ਕਪੂਰ ‘ਸ਼ਾਹਜਹਾਂ’ ਤੇ ਕਰੀਨਾ ਔਰੰਗਜੇਬ ਦੀ ਭੈਣ ਜਹਾਂਨਾਰਾ ਦਾ ਕਿਰਦਾਰ ਨਿਭਾਵੇਗੀ। ਆਲਿਆ ‘ਤਖ਼ਤ’ ‘ਚ ਸ਼ਿਕੋਹ ਦੀ ਪਤਨੀ ਤੇ ਭੂਮੀ ਔਰੰਗਜੇਬ ਦੀ ਪਤਨੀ ਦਾ ਰੋਲ ਪਲੇਅ ਕਰੇਗੀ।
Takhat Film
ਬਾਕੀ ਜਾਨ੍ਹਵੀ ਫ਼ਿਲਮ 'ਚ ਇਕ ਗੁਲਾਮ ਕੁੜੀ ਦਾ ਰੋਲ ਕਰੇਗੀ। ਫ਼ਿਲਮ 'ਚ ਕੌਣ ਕੀ ਹੈ, ਇਹ ਤਾਂ ਫ਼ਿਲਮ ਦੀ ਸ਼ੂਟਿੰਗ ਵੇਲੇ ਹੀ ਪਤਾ ਲੱਗੇਗਾ। ਅਜੇ ਤਕ ਫ਼ਿਲਮ ਦੀ ਸਿਰਫ ਕਾਸਟ ਫਾਈਨਲ ਹੋਣ ਤੋਂ ਬਾਅਦ ਇਸ ਦੀ ਰਿਲੀਜ਼ ਡੇਟ ਦਾ ਹੀ ਐਲਾਨ ਹੋਇਆ ਹੈ। ਤਖ਼ਤ ਦੀ ਸਟਾਰਕਾਸਟ ਦੇ ਬਾਰੇ ਵਿਚ ਜਾਣ ਕੇ ਫੈਂਸ ਲਈ 2020 ਤੱਕ ਇੰਤਜਾਰ ਕਰਣਾ ਮੁਸ਼ਕਲ ਹੋਵੇਗਾ। ਇਹ ਮੂਵੀ ਕਈ ਵਜ੍ਹਾ ਨਾਲ ਖਾਸ ਹੋਣ ਵਾਲੀ ਹੈ।
Takhat Film
ਪਹਿਲੀ ਇਹ ਕਿ ਲੰਬੇ ਗੈਪ ਦੇ ਨਾਲ ਕਰਣ ਜੌਹਰ ਡਾਇਰੈਕਸ਼ਨ ਦੀ ਕਮਾਨ ਸੰਭਾਲਣਗੇ। ਦੂਜਾ ਹੈ ਮੂਵੀ ਦੀ ਫਰੈਸ਼ ਸਟਾਰਕਾਸਟ। ਪਹਿਲੀ ਵਾਰ ਕਰੀਨਾ ਅਤੇ ਰਣਵੀਰ ਫਿਲਮੀ ਪਰਦੇ 'ਤੇ ਇਕੱਠੇ ਦਿਸਣਗੇ। ਜਾਹਨਵੀ ਵੀ ਪਹਿਲੀ ਵਾਰ ਅਪਣੇ ਚਾਚਾ ਅਨਿਲ ਕਪੂਰ ਦੇ ਨਾਲ ਸਕਰੀਨ ਸ਼ੇਅਰ ਕਰੇਗੀ। ਕਿਹਾ ਜਾ ਰਿਹਾ ਹੈ ਕਿ ਮੂਵੀ ਵਿਚ ਰਣਵੀਰ ਸਿੰਘ ਲੀਡ ਰੋਲ ਵਿਚ ਹੋਣਗੇ। ਕਰੀਨਾ ਉਨ੍ਹਾਂ ਦੀ ਭੈਣ ਦਾ ਕਿਰਦਾਰ ਨਿਭਾਏਗੀ। ਆਲਿਆ ਨੂੰ ਰਣਵੀਰ ਦੇ ਅਪੋਜਿਟ ਕਾਸਟ ਕੀਤਾ ਗਿਆ ਹੈ। ਵਿੱਕੀ ਕੌਸ਼ਲ ਨੂੰ ਜਾਹਨਵੀ ਦੇ ਅਪੋਜਿਟ ਕਾਸਟ ਹੋਣ ਦੀਆਂ ਖਬਰਾਂ ਹਨ।