10 ਸਾਲ ਛੋਟੇ ਇਸ ਹਾਲੀਵੁਡ ਸਟਾਰ ਨੂੰ ਪ੍ਰਿਅੰਕਾ ਚੋਪੜਾ ਕਰ ਰਹੀ ਹੈ ਡੇਟ
Published : May 31, 2018, 6:38 pm IST
Updated : May 31, 2018, 6:38 pm IST
SHARE ARTICLE
Priyanka Chopra and Nick Jonas
Priyanka Chopra and Nick Jonas

ਪ੍ਰਿਅੰਕਾ ਚੋਪੜਾ ਦੇ ਲਵ ਲਾਇਫ਼ ਨੂੰ ਲੈ ਕੇ ਕਈ ਅਫ਼ਵਾਹਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਬਾਲੀਵੁਡ ਤੋਂ ਲੈ ਕੇ ਹਾਲੀਵੁਡ ਮੀਡੀਆ ਤਕ ਦੀ ਨਜ਼ਰ ਪ੍ਰਿਅੰ...

ਮੁੰਬਈ : ਪ੍ਰਿਅੰਕਾ ਚੋਪੜਾ ਦੇ ਲਵ ਲਾਇਫ਼ ਨੂੰ ਲੈ ਕੇ ਕਈ ਅਫ਼ਵਾਹਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਬਾਲੀਵੁਡ ਤੋਂ ਲੈ ਕੇ ਹਾਲੀਵੁਡ ਮੀਡੀਆ ਤਕ ਦੀ ਨਜ਼ਰ ਪ੍ਰਿਅੰਕਾ 'ਤੇ ਰਹਿੰਦੀਆਂ ਹਨ। ਇਕ ਵਾਰ ਫਿਰ ਤੋਂ ਪ੍ਰਿਅੰਕਾ ਅਪਣੀ ਲਵ ਲਾਇਫ਼ ਨੂੰ ਲੈ ਕੇ ਸੁਰਖੀਆਂ ਵਿਚ ਹਨ। ਦਰਅਸਲ ਹਾਲ ਹੀ 'ਚ ਪ੍ਰਿਅੰਕਾ ਨਾਲ ਹਾਲੀਵੁਡ ਸਟਾਰ ਨਿਕ ਜੋਨਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਹੀ ਇਨ੍ਹਾਂ ਦੋਹਾਂ 'ਚ ਖ਼ਾਸ ਕੁਨੈਕਸ਼ਨ ਦੀਆਂ ਖ਼ਬਰਾਂ ਸਾਹਮਣੇ ਆ ਰਹੀ ਹਨ।

Priyanka Chopra and Nick Jonas Priyanka Chopra and Nick Jonas

ਉਥੇ ਹੀ ਕੁੱਝ ਦਿਨਾਂ ਪਹਿਲਾਂ ਵੀ ਪ੍ਰਿਅੰਕਾ - ਨਿਕ ਜੋਨਾਸ ਦਾ ਇਕ ਹੋਰ ਵੀਡੀਉ ਵਾਇਰਲ ਹੋਇਆ ਸੀ। ਇਸ ਵੀਡੀਉ 'ਚ ਦੋਹਾਂ ਵਾਲੀਬਾਲ ਮੈਚ ਆਨੰਦ ਮਾਣਦੇ ਨਜ਼ਰ ਆਏ ਸਨ। ਪ੍ਰਿਅੰਕਾ - ਨਿਕ ਦੀ ਵੱਧਦੀ ਨਜ਼ਦੀਕੀਆਂ 'ਚ ਹੁਣ ਉਨ੍ਹਾਂ ਦੇ ਫੈਨਜ਼ ਵੀ ਇਸ ਹਾਲੀਵੁਡ ਸਟਾਰ ਬਾਰੇ ਜਾਣਨਾ ਚਾਹੁੰਦੇ ਹਨ। ਨਿਕ ਅਮਰੀਕੀ ਸਿੰਗਰ ਹਨ ਅਤੇ ਇਸ ਦੇ ਨਾਲ - ਨਾਲ ਇਕ ਅਦਾਕਾਰ ਵੀ ਹਨ। ਇਨ੍ਹਾਂ ਦਾ ਅਸਲੀ ਨਾਮ ਹੈ ਨਿਕੋਲਸ ਜੇਰੀ ਨਿਕ ਜੋਨਾਸ ਅਤੇ ਇਹਨਾਂ ਦੀ ਉਮਰ ਸਿਰਫ਼ 25 ਸਾਲ ਹੈ। ਨਿਕ ਨੇ ਬਚਪਨ 'ਚ ਕਈ ਨਾਟਕਾਂ 'ਚ ਕੰਮ ਕੀਤਾ ਸੀ।

Priyanka and Nick Priyanka and Nick

ਨਿਕ ਦੇ ਮਸ਼ਹੂਰ ਡ੍ਰਾਮਾ ਏ ਕ੍ਰਿਸਮਸ ਕੈਰੋਲ, ਐਨੀ ਗੇਟ ਯੋਰ ਗਨ, ਬਿਊਟੀ ਐਂਡ ਦ ਬੀਸਟ ਅਤੇ ਲੇਸ ਮਿਜ਼ਰੇਬਲਸ ਰਹੇ। ਨਿਕ ਦੀ ਤਰ੍ਹਾਂ ਉਨ੍ਹਾਂ ਦੇ ਮਾਤਾ - ਪਿਤਾ ਵੀ ਆਰਟ ਫੀਲਡ ਨਾਲ ਜੁਡ਼ੇ ਹੋਏ ਹਨ। ਉਨ੍ਹਾਂ ਦੇ ਪਿਤਾ ਗੀਤਕਾਰ ਅਤੇ ਸੰਗੀਤਕਾਰ ਹਨ ਜਦਕਿ ਮਾਤਾ ਸੈਨਤ ਭਾਸ਼ਾ ਦੀ ਅਧਿਆਪਿਕਾ ਰਹਿ ਚੁਕੀ ਹੈ। ਨਿਕ ਅਪਣੇ ਪਿਤਾ ਨਾਲ ਮਿਲ ਕੇ ਇਕ ਗੀਤ ਨੂੰ ਲਿਖਣ ਤੋਂ ਬਾਅਦ ਗਾਇਕੀ ਦੇ ਖੇਤਰ 'ਚ ਉਤਰੇ। ਸਾਲ 2002 'ਚ ਨਿਕ ਨੇ ਗਾਇਕੀ ਦੀ ਦੁਨੀਆਂ 'ਚ ਕਦਮ ਰਖਿਆ ਅਤੇ ਅਪਣਾ ਪਹਿਲਾ ਗੀਤ ਗਾਇਆ।

Priyanka Chopra and Nick Jonas with friendsPriyanka Chopra and Nick Jonas with friends

ਨਿਕ ਦਾ ਪਹਿਲਾ ਗੀਤ 'ਜੋਯੇ ਟੁ ਦ ਵਰਲਡ' ਸੀ ਜੋ ਉਨ੍ਹਾਂ ਨੇ ਅਪਣੇ ਆਪ ਲਿਖਿਆ ਸੀ। ਇਸ ਤੋਂ ਬਾਅਦ ਜੋਨਾਸ ਨੇ ਅਪਣੇ ਭਰਾਵਾਂ ਨਾਲ ਮਿਲ ਕੇ ਜੋਨਾਸ ਬਰਦਰਸ ਨਾਮ ਤੋਂ ਇਕ ਬੈਂਡ ਬਣਾਇਆ ਅਤੇ ਇਸ ਬੈਂਡ ਨਾਲ 4 ਐਲਬਮ ਰਿਲੀਜ਼ ਕੀਤਾ। ਇਸ ਸਾਰੇ ਐਲਬਮਜ਼ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ। ਸਾਲ 2008 'ਚ ਇਸ ਗਰੁਪ ਨੂੰ 51ਵਾਂ ਗ੍ਰੈਮੀ ਅਵਾਰਡਸ ਲਈ ਬੈਸਟ ਨਿਊ ਆਰਟਿਸਟ ਅਵਾਰਡ ਲਈ ਨਾਮਿਨੇਟ ਵੀ ਕੀਤਾ ਗਿਆ ਸੀ। ਜੋਨਾਸ ਬਰਦਰਸ ਅਮਰੀਕੀ ਮਿਊਜ਼ਿਕ ਅਵਾਰਡ 'ਚ ਅਵਾਰਡ ਫ਼ਾਰ ਬਰੇਕਥਰੂ ਆਰਟਿਸਟ ਵੀ ਜਿਤ ਚੁਕਿਆ ਹੈ। ਇਸ ਤੋਂ ਬਾਅਦ ਜੋਨਾਸ ਅਮਰੀਕੀ ਪਾਪ ਮਿਊਜ਼ਿਕ ਦੁਨੀਆਂ ਦੀ ਮਸ਼ਹੂਰ ਹਸਤੀ ਬਣ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement