
ਪ੍ਰਿਅੰਕਾ ਚੋਪੜਾ ਨੇ ਰੰਗਭੇਦ ਨੂੰ ਲੈ ਕੇ ਬਿਆਨ ਦਿੱਤਾ ਹੈ। ਪ੍ਰਿਅੰਕਾ ਨੇ ਅਫਸੋਸ ਜਤਾਇਆ ਹੈ ਕਿ ਉਨ੍ਹਾਂ ਨੇ ਵੀ ਇੱਕ ਵਾਰ ਫੇਅਰਨੇਸ ਕ੍ਰੀਮ ਦਾ ਇਸ਼ਤਿਹਾਰ ਕੀਤਾ ਸੀ। ‘ਫੈਸ਼ਨ ਮੈਗਜ਼ੀਨ ਵੋਗ’ ਦੇ ਲਈ ਕਰਵਾਏ ਗਏ ਇੱਕ ਫੋਟੋ ਸ਼ੂਟ ਨਾਲ ਜੁੜੀ ਉਨ੍ਹਾਂ ਦੀਆਂ ਕੁਝ ਤਸਵੀਰਾਂ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਹਾਲ ਹੀ ਵਿੱਚ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਇਹ ਗੱਲ ਵੀ ਮੰਨੀ ਕਿ ਭਾਰਤ ਵਿੱਚ ਕੇਵਲ ਗੋਰੇ ਰੰਗ ਵਾਲਿਆਂ ਨੂੰ ਹੀ ਸੁੰਦਰ ਮੰਨਿਆ ਜਾਂਦਾ ਹੈ।
ਇਸ ਲਈ ਉਹ ਹਮੇਸ਼ਾ ਹੀ ਆਪਣੇ ਸਾਂਵਲੇ ਰੰਗ ਦੇ ਕਾਰਨ ਤੋਂ ਕਾਫੀ ਪਰੇਸ਼ਾਨ ਰਹਿੰਦੀ ਸੀ। ਇਹ ਹੀ ਨਹੀਂ ਪ੍ਰਿਯੰਕਾ ਨੇ ਫੇਅਰਨੈੱਸ ਕ੍ਰੀਮ ਦਾ ਇਸ਼ਤਿਹਾਰ ਕਰਨ ਨੂੰ ਲੈ ਕੇ ਵੀ ਅਫਸੋਸ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਗੋਰਾ ਕਰਨ ਵਾਲੀ ਕ੍ਰੀਮ ਦਾ ਇਸ਼ਤਿਹਾਰ ਮੈਂ ਉਸ ਸਮੇਂ ਕੀਤਾ ਜਦੋਂ ਮੈਂ ਬਹੁਤ ਛੋਟੀ ਸੀ ਪਰ ਮੈਂ ਹੁਣ ਸਮਝ ਚੁੱਕੀ ਹਾਂ ਅਤੇ ਅਸੀਂ ਜਿਸ ਤਰ੍ਹਾਂ ਦੀ ਹਾਂ ਉੱਝ ਵੀ ਬਹੁਤ ਖੂਬਸੂਰਤ ਹਾਂ। ਇਸ ਗੱਲ ਵਿੱਚ ਮੇਰਾ ਵਿਸ਼ਵਾਸ ਹੈ।
‘ਫੈਸ਼ਨ ਮੈਗਜ਼ੀਨ ਵੋਗ’ ਦੇ ਇਸ ਫੋਟੋ ਸ਼ੂਟ ਵਿੱਚ ਪੀਸੀ ਨੇ ਕਾਫੀ ਬੋਲਡ ਲੁੱਕ ਦਿੱਤੇ ਹਨ। ਮਾਮਲਾ ਕੇਵਲ ਵਾਗ ਮੈਗਜ਼ੀਨ ਤੱਕ ਹੀ ਸੀਮਿਤ ਨਹੀਂ ਹੈ। ਲਾਂਗ ਵਿਗ ਆਈ ਲਾਈਨਰ ਅਤੇ ਬੋਲਡ ਰੈੱਡ ਲਿਪਸ ਵਿੱਚ ਪ੍ਰਿਯੰਕਾ ਦਾ ਇਹ ਲੁੱਕ ਕਿਸੇ ਨੂੰ ਵੀ ਅਟਰੈਕਟ ਕਰ ਸਕਦਾ ਹੈ।
ਨਿਊਯਾਰਕ ਦੀ ਪੇਪਰ ਮੈਗਜ਼ੀਨ ਦੇ ਲਈ ਹੋਏ ਫੋਟੋ ਸ਼ੂਟ ਵਿੱਚ ਪ੍ਰਿਯੰਕਾ ਨੇ ਇਸ ਬੋਲਡ ਅੰਦਾਜ਼ ਵਿੱਚ ਯੂਨਿਟ ਟਚ ਦਿੱਤਾ ਗੋਲਡਨ ਕਲਰ ਦੇ ਨਾਲ। ਉਨ੍ਹਾਂ ਦੇ ਇਸ ਅਨਕਨਵੈਂਸ਼ਨਲ ਸਟਾਈਲ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ।
ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ‘ਕੁਆਂਟਿਕੋ ਸੀਜ਼ਨ -3’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਉੱਥੇ ਦੂਜੇ ਪਾਸੇ ਬਾਲੀਵੁੁੱਡ ਡੀਵਾ ਮਾਧੁਰੀ ਦੀਕਸ਼ਿਤ ਦੇ ਜੀਵਨ ‘ਤੇ ਆਧਾਰਿਤ ਸਿਟਕਾਮ ਨੂੰ ਪ੍ਰੋਡਿਊਸ ਵੀ ਕਰ ਰਹੀ ਹਾਂ।