
ਹਰਿਆਣਵੀ ਸੁਪਰਸਟਾਰ ਸਪਨਾ ਚੌਧਰੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬਝਣ ਵਾਲੀ...
ਚੰਡੀਗੜ੍ਹ: ਹਰਿਆਣਵੀ ਸੁਪਰਸਟਾਰ ਸਪਨਾ ਚੌਧਰੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬਝਣ ਵਾਲੀ ਹੈ। ਇਸ ਗੱਲ ਦਾ ਖੁਲਾਸਾ ਆਪਣੇ ਆਪ ਸਪਨਾ ਚੌਧਰੀ ਨੇ ਇੱਕ ਪ੍ਰੋਗਰਾਮ ਦੌਰਾਨ ਕੀਤਾ ਹੈ। ਰਿਪੋਰਟ ਅਨੁਸਾਰ ਉਹ ਸਾਲ 2020 ਵਿੱਚ ਵਿਆਹ ਦੇ ਬੰਧਨ ਵਿੱਚ ਬਝ ਜਾਵੇਗੀ। ਉਨ੍ਹਾਂ ਦਾ ਵਿਆਹ ਹਰਿਆਣੇ ਦੇ ਗੱਭਰੂ ਨਾਲ ਤੈਅ ਹੋਈ ਹੈ ਹਾਲਾਂ ਕਿ ਸਪਨਾ ਨੇ ਹੁਣੇ ਆਪਣੇ ਹੋਣ ਵਾਲੇ ਪਤੀ ਦਾ ਨਾਮ ਨਹੀਂ ਦੱਸਿਆ ਹੈ।
Sapna Chaudhary
ਦੱਸ ਦਈਏ ਕਿ ਹਰਿਆਣਾ ਡਾਂਸਰ ਸਪਨਾ ਚੌਧਰੀ ਦੇ ਜਲਵਿਆਂ ਦੇ ਦੀਵਾਨੇ ਲੱਖਾਂ ਹੈ। ਸੋਸ਼ਲ ਮੀਡੀਆ ਉੱਤੇ ਉਹ ਇੱਕ ਪਾਪੂਲਰ ਸਟਾਰ ਹਨ। ਉਨ੍ਹਾਂ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਰਹੇ ਹਨ।
Sapna Chaudhary
ਹਰਿਆਣਵੀ ਡਾਂਸਰ, ਐਕਟਰੇਸ ਅਤੇ ਸਿੰਗਰ ਸਪਨਾ ਚੌਧਰੀ ਨਾ ਸਿਰਫ ਹਰਿਆਣਾ ਸਗੋਂ ਪੰਜਾਬੀ, ਭੋਜਪੁਰੀ ਅਤੇ ਬਾਲੀਵੁਡ ਵਿੱਚ ਵੀ ਆਪਣੇ ਡਾਂਸ ਦੇ ਜਲਵੇ ਦਿਖਾ ਚੁੱਕੀ ਹਨ। ‘ਦੇਸੀ ਕਵੀਨ’ ਸਪਨਾ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ਅਤੇ ਟਿਕ-ਟਾਕ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਹਾਲਾਂਕਿ ਪਹਿਲਾਂ ਸਪਨਾ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ।
Sapna Chaudhary
ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸਲਮਾਨ ਖਾਨ ਕੁੰਵਾਰੇ ਰਹਿ ਸਕਦੇ ਹਨ ਤਾਂ ਅਸੀਂ ਨਹੀਂ ਰਹਿ ਸਕਦੇ ਕੀ? ਇਹ ਮੇਰੀ ਮਰਜੀ ਹੈ, ਜਦੋਂ ਮਰਜੀ ਵਿਆਹ ਕਰਾਂ। ਸਪਨਾ ਦਾ ਜਨਮ 25 ਸਤੰਬਰ 1995 ਨੂੰ ਦਿੱਲੀ ਦੇ ਮਹਿਪਾਲਪੁਰ ‘ਚ ਹੋਇਆ ਸੀ।
Sapna Choudhary
ਸ਼ੁਰੂਆਤੀ ਸਿੱਖਿਆ ਰੋਹਤਕ ਤੋਂ ਹੋਈ, ਕਿਉਂਕਿ ਉੱਥੇ ਉਨ੍ਹਾਂ ਦੇ ਪਿਤਾ ਇੱਕ ਨਿਜੀ ਕੰਪਨੀ ਵਿੱਚ ਕੰਮ ਕਰਦੇ ਸਨ। 2008 ਵਿੱਚ ਪਿਤਾ ਦਾ ਦੇਹਾਂਤ ਹੋਇਆ ਤਾਂ ਸਪਨਾ ਦੀ ਉਮਰ ਲਗਪਗ 12 ਸਾਲ ਸੀ। ਇਸ ਤੋਂ ਬਾਅਦ ਮਾਂ ਨੀਲਮ ਅਤੇ ਭਰਾ-ਭੈਣਾਂ ਦੀ ਜ਼ਿੰਮੇਦਾਰੀ ਇਨ੍ਹਾਂ ਦੇ ਮੋਢਿਆਂ ਉੱਤੇ ਆ ਗਈ।