ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਵੱਡੀ ਖ਼ਬਰ, ਪੁਲਿਸ ਨੇ ਭੇਜਿਆ ਨੋਟਿਸ!
Published : Dec 29, 2019, 3:13 pm IST
Updated : Dec 29, 2019, 3:13 pm IST
SHARE ARTICLE
Sapna Chaudhary
Sapna Chaudhary

ਪਿੱਛੇ ਤੋਂ ਫਾਰਚੂਨਰ ਕਾਰ ਅਚਾਨਕ ਅੱਗੇ ਨਿਕਲੀ। ਕੁਝ ਹੀ ਦੂਰੀ ‘ਤੇ ਕਾਰ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ।

ਹਰਿਆਣਾ: ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਹਰ ਪਾਸੇ ਚਰਚੇ ਹਨ। ਉਹਨਾਂ ਦੇ ਡਾਂਸ ਦਾ ਹਰ ਕੋਈ ਦਿਵਾਨਾ ਹੈ। ਸਪਨਾ ਚੌਧਰੀ ਦੇ ਡਾਂਸ ਦੀਆਂ ਵੀਡੀਉ ਬਹੁਤ ਵਾਇਰਲ ਹੁੰਦੀਆਂ ਹਨ। ਹਾਲ ਹੀ ਵਿਚ ਉਸ ਦੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਾਪਿੰਗ ਕਰਕੇ ਸੋਹਨਾ ਰੋਡ ਤੋਂ ਪਰਤ ਰਹੀ ਸਪਨਾ ਚੌਧਰੀ ਦੀ ਕਾਰ ਨੂੰ ਵਾਟਿਕਾ ਚੌਕ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ।

Sapna ChoudhriSapna Chaudharyਪਰ ਉਸ ਦੀ ਜਾਨ ਬਚ ਗਈ ਹੈ। ਉਸ ਨੂੰ ਕੋਈ ਸੱਟ ਵਗੈਰਾ ਨਹੀਂ ਲੱਗੀ। ਸਪਨਾ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਤੇ ਉੱਥੇ ਚਲੀ ਗਈ। ਇਹ ਘਟਨਾ ਵੀਰਵਾਰ ਦੀ ਰਾਤ ਨੂੰ ਵਾਪਰੀ ਸੀ। ਹੀਰੋ ਹੋਂਡਾ ਚੌਕ ਨੇੜੇ 25 ਦਸੰਬਰ ਰਾਤ 12 ਤੋਂ ਇਕ ਵਜੇ ਕੈਂਟਰ ਜਿਸ ਫਾਰਚੂਨਰ ਨਾਲ ਟਕਰਾਇਆ ਸੀ ਉਸ ਦੀ ਪਛਾਣ ਕਰ ਲਈ ਗਈ ਹੈ। ਕਾਰ ਹਰਿਆਣਵੀ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਦੇ ਨਾਂ ‘ਤੇ ਹੈ।

Sapna Chaudhary Sapna Chaudharyਹਾਦਸੇ ਵਾਲੀ ਰਾਤ ਕਾਰ ‘ਚ ਦੋ ਨੌਜਵਾਨ ਸਨ। ਉਹ ਨੌਜਵਾਨ ਕੌਣ ਸਨ, ਕਿਸ ਕਾਰਨ ਹੋਇਆ ਸੀ ਹਾਦਸਾ, ਇਸ ਬਾਰੇ ਸਦਰ ਥਾਣਾ ਪੁਲਿਸ ਨੇ ਕਾਰ ਮਾਲਕ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਭੇਜਿਆ ਹੈ। ਨਾਲ ਹੀ ਕੈਂਟਰ ਡਰਾਈਵਰ ਨੂੰ ਵੀ ਨੋਟਿਸ ਦਿੱਤਾ ਗਿਆ ਹੈ ਤਾਂ ਜੋ ਹਾਦਸੇ ਦੀ ਸੱਚਾਈ ਸਾਹਮਣੇ ਆ ਸਕੇ।ਸਦਰ ਥਾਣਾ ਇੰਚਾਰਜ ਬਸੰਤ ਕੁਮਾਰ ਨੇ ਕਿਹਾ ਕਿ ਸੁਭਾਸ਼ ਚੌਕ ਤੋਂ ਹੀਰੋ ਹੋਂਡਾ ਚੌਕ ਵੱਲ ਇਕ ਕੈਂਟਰ ਜਾ ਰਿਹਾ ਸੀ।

Sapna Chaudhary Sapna Chaudhary ਪਿੱਛੇ ਤੋਂ ਫਾਰਚੂਨਰ ਕਾਰ ਅਚਾਨਕ ਅੱਗੇ ਨਿਕਲੀ। ਕੁਝ ਹੀ ਦੂਰੀ ‘ਤੇ ਕਾਰ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਨਾਲ ਕੈਂਟਰ ਉਸ ਵਿਚ ਟਕਰਾ ਗਿਆ। ਹਾਦਸੇ ਕਾਰਨ ਕਾਰ ਤੇ ਕੈਂਟਰ ਨੂੰ ਦੋਵਾਂ ਨੂੰ ਨੁਕਸਾਨ ਹੋਇਆ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਪਨਾ ਦਾ ਅਸਲ ਨਾਮ ‘ਸਪਨਾ ਚੌਧਰੀ’ ਨਹੀਂ ਬਲਕਿ ‘ਸੁਸ਼ਮਿਤਾ’ ਹੈ।

Sapna Chaudhary Sapna Chaudharyਜਦੋਂ ਸਪਨਾ ਬਿਗ ਬੌਸ 11 ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਦੀ ਮਾਂ ਨੀਲਮ ਚੌਧਰੀ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ। ਹਾਲ ਹੀ ਵਿੱਚ ਸਪਨਾ ਦਾ ਨਵਾਂ ਹਰਿਆਣਵੀ ਗੀਤ ‘ਲੂਟੇਰਾ’ ਰਿਲੀਜ਼ ਹੋਇਆ ਹੈ। ਇਸ ਵੀਡੀਓ ਵਿੱਚ ਉਸਨੇ ਆਪਣੇ ਧੜਕਦੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Haryana, Ambala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement