
ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ਫਿਲਮ 'ਜਾਨ ਤੋਂ ਪਿਆਰਾ'
ਫਿਰੋਜ਼ਪੁਰ (ਬਲਬੀਰ ਸਿੰਘ ਜੋਸਨ)- ਅੱਜ ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ਵਿੱਚ ਫ਼ਿਲਮ 'ਜਾਨ ਤੋਂ ਪਿਆਰਾ' ਦੇ ਹੀਰੋ ਇੰਦਰਜੀਤ ਨਿੱਕੂ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਆਪਣੀ ਟੀਮ ਸਮੇਤ ਪੁੱਜੇ। ਜਿੱਥੇ ਇੰਦਰਜੀਤ ਨਿੱਕੂ ਨੇ ਫ਼ਿਲਮ ਵਿੱਚ ਕੰਮ ਕਰ ਰਹੇ ਸਹਿਯੋਗੀ ਕਲਾਕਾਰਾਂ ਅਤੇ ਫਿਲਮ ਬਾਰੇ ਭਰਪੂਰ ਜਾਣਕਾਰੀ ਪ੍ਰੈੱਸ ਕਲੱਬ ਦੇ ਮੈਂਬਰਾਂ ਨਾਲ ਸਾਂਝੀ ਕੀਤੀ। ਦੱਸ ਦਈਏ ਕਿ ਫਿਲਮ ਜਾਨ ਤੋਂ ਪਿਆਰਾ 3 ਜਨਵਰੀ 2020 ਨੂੰ ਸਾਰੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈl
ਇਸ ਫ਼ਿਲਮ ਵਿੱਚ ਪੰਜਾਬ ਦੇ ਤਿੰਨ ਚੋਟੀ ਦੇ ਗਾਇਕ ਤੇ ਬੇਹਤਰੀਨ ਐਕਟਰ, ਇੰਦਰਜੀਤ ਨਿੱਕੂ, ਰਾਏ ਜੁਝਾਰ ਤੇ ਮੰਗੀ ਮਾਹਲ ਬਤੌਰ ਹੀਰੋ ਨਜ਼ਰ ਆਉਣਗੇ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਤੇ ਚੜ੍ਹਦੇ ਪੰਜਾਬ ਦੀ ਅਦਾਕਾਰਾ ਯੁਵਲੀਨ ਕੌਰ ਤੇ ਸਾਕਸ਼ੀ ਮੱਕੂ ਬਤੌਰ ਹੀਰੋਇਨ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਅਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਡਿਪਟੀ ਰਾਜਾ, ਭੋਟੂ ਸ਼ਾਹ, ਕਾਕੇ ਸ਼ਾਹ, ਚਾਚਾ ਚਪੇੜਾਂ ਵਾਲਾ ਸੰਦੀਪ ਪਤੀਲਾ ਆਦਿ ਅਪਣੀ ਅਦਾਕਾਰੀ ਦਾ ਜਲਵਾ ਵਿਖੇਰਨਗੇ।
ਐਕਸ਼ਨ, ਕਾਮੇਡੀ ਤੇ ਪਰਿਵਾਰਿਕ ਡਰਾਮੇ ਨਾਲ ਭਰਪੂਰ ਸੰਗੀਤਮਈ ਇਸ ਫਿਲਮ ਵਿਚ 6 ਗਾਣੇ ਨੇ ਜਿਨ੍ਹਾਂ ਵਿਚ ਪੰਜਾਬ ਤੇ ਮੁੰਬਈ ਦੇ ਗਾਇਕਾਂ ਨੇ ਆਪਣੀ ਅਵਾਜ ਦਾ ਜਾਦੂ ਵਿਖੇਰਿਆ ਹੈ। ਫਿਲਮ ਦੇ ਨਿਰਮਾਤਾ ਨੇ ਗਗਨ ਇੰਦਰ ਸਿੰਘ ਤੇ ਸਤਿੰਦਰ ਸੰਜੇ ਮਠਾੜੂ, ਸੂਝਵਾਨ ਵਿਅਕਤੀਤਵ ਵਾਲੇ ਗਗਨ ਇੰਦਰ ਸਿੰਘ ਨੂੰ ਪੰਜਾਬੀ ਫਿਲਮਾਂ ਦਾ ਕਰੀਬਨ 5 ਸਾਲਾਂ ਦਾ ਤਜ਼ੁਰਬਾ ਹੈ, ਤੇ ਬਤੌਰ ਨਿਰਮਾਤਾ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ।
ਸਤਿੰਦਰ ਸੰਜੇ ਮਠਾੜੂ ਜੋ ਕਿ ਕਰੀਬਨ 26 ਸਾਲਾਂ ਤੋਂ ਬੰਬਈ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਨੇ ਜਿੰਨਾ ਨੇ 'ਕੋਈ ਮਿਲ ਗਿਆ' ਸ਼ਹੀਦ ਉਧਮ ਸਿੰਘ, ਆਪ ਕੋ ਪਹਿਲੇ ਭੀ ਕਹੀਂ ਦੇਖਾ ਹੈ, ਸਜਨਾ ਵੇ ਸਜਨਾ, ਲੱਖ ਪਰਦੇਸੀ ਹੋਈਏ, ਸ਼ਹੀਦ ਭਗਤ ਸਿੰਘ, ਸੰਨੀ ਦਿਉਲ ਦੀ ਬਹੁ ਚਰਚਿਤ ਫਿਲਮ 'ਹੀਰੋ',ਤੋਂ ਇਲਾਵਾ ਲਗਭਗ 20 ਹੋਰ ਪੰਜਾਬੀ, ਹਿੰਦੀ, ਤਮਿਲ, ਇੰਗਲਿਸ਼ ਫਿਲਮਾਂ ਵਿਚ ਬਤੌਰ ਪ੍ਰੋਡਕਸ਼ਨ ਕੰਟਰੋਲਰ ਕੰਮ ਕੀਤਾ ਹੈ ।
ਇਨ੍ਹਾਂ ਤਜ਼ੁਰਬਾ ਹੋਣ ਕਰਕੇ ਉਹਨਾਂ ਨੇ ਬੜੀ ਸੂਝ-ਬੂਝ ਨਾਲ ਇਸ ਫਿਲਮ ਦਾ ਤਾਨਾ ਬਾਣਾ ਬੁਣਿਆ, ਲਗਭਗ ਸੈਂਕੜਾ ਲੇਖਕਾਂ ਨੂੰ ਮਿਲਣ ਤੋਂ ਬਾਅਦ, ਕਾਫੀ ਕਹਾਣੀਆਂ ਸੁਣਨ ਤੋਂ ਬਾਅਦ ਉਨ੍ਹਾਂ ਜੇਐੱਸ ਮਹਿਲਕਾਂ ਦੀ ਲਿਖੀ ਇਸ ਕਹਾਣੀ ਨੂੰ ਚੁਣਿਆ ਗਿਆ, ਫਿਰ ਨਿਰਦੇਸ਼ਕ ਦੇ ਕੰਮ ਲਈ ਹਰਪ੍ਰੀਤ ਮਠਾੜੂ ਨੂੰ ਚੁਣਿਆ ਗਿਆ ਜੋ ਲਗਭਗ ਡੇਢ ਦਸ਼ਕ ਤੋਂ ਮੁੰਬਈ ਫਿਲਮ ਇੰਡਸਟਰੀ ਵਿਚ ਸਰਗਰਮ ਨੇ, ਉਹ ਲਗਭਗ 12 ਫਿਲਮਾਂ ਸਹਾਇਕ ਨਿਰਦੇਸ਼ਕ, ਸੈਕੜਾਂ ਗਾਣੇ, ਤੇ ਸੀਰੀਅਲ ਕਰ ਚੁੱਕੇ ਹਨ।
ਚੀਫ ਅਸਿਸਟੈਂਟ ਡਾਇਰੈਕਟਰ ਲਈ ਨਵਨੀਤ ਥਿੰਦ ਹਨ ਫਿਲਮ ਵਿੱਚ ਕਹਾਣੀ ਦੇ ਮੁਤਾਬਿਕ ਮੁੱਖ ਕਲਾਕਾਰਾਂ ਤੋਂ ਲੈਕੇ ਸਹਾਇਕ ਕਲਾਕਾਰਾਂ ਨੂੰ ਲਿਆ ਗਿਆ,ਹਰ ਕਿਰਦਾਰ ਕਹਾਣੀ ਦੇ ਮੁਤਾਬਿਕ ਪੂਰਾ ਇਨਸਾਫ ਕਰਨ ਵਾਲਾ ਹੀ ਚੁਣਿਆ ਗਿਆ, ਫਿਲਮ ਦੇ ਸਹਾਇਕ ਨਿਰਮਾਤਾ ਨੇ ਕਿੰਗਜੀ ਛਾਛੀ ਤੇ ਗਗਨ ਦੀਪ ਸਿੰਘ, ਜਿੰਨਾਂ ਅਪਣੀਆਂ ਜਿੰਮੇਵਾਰੀਆਂ ਨੂੰ ਖੂਬ ਇੰਮਾਨਦਾਰੀ ਤੇ ਮਿਹਨਤ ਨਾਲ ਨਿਭਾਇਆ।
ਇਸ ਕਹਾਣੀ ਵਿਚ ਦੋਸਤੀ, ਪਿਆਰ, ਪੰਜਾਬ, ਪੰਜਾਬੀਅਤ ਦੀ ਵੱਡੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਨੂੰ ਪੰਜਾਬ, ਹਿਮਾਚਲ, ਮੁੰਬਈ ਤੇ ਦੁਬਈ ਦੀਆਂ ਬੇਹਤਰੀਨ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਐਕਸ਼ਨ ਦੀ ਜਿੰਮੇਵਾਰੀ ਮੁੰਬਈ ਤੋਂ ਫਾਇਟ ਮਾਸਟਰ ਸਿੰਘ ਇਜ਼ ਕਿੰਗ ਨੂੰ ਦਿੱਤੀ ਗਈ, ਸੰਗੀਤ- ਟੋਨ ਈ ਤੇ ਆਰ ਗੁਰੂ ਨੇ ਦਿੱਤਾ ਹੈ , ਫਿਲਮ 3 ਜਨਵਰੀ 2020 ਨੂੰ ਨਵੇਂ ਸਾਲ ਤੇ ਸਿਨੇਮਿਆਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ ਉਮੀਦ ਹੈ ਮਨੋਰੰਜਨ ਭਰਪੂਰ ਤੇ ਪਰਿਵਾਰਕ ਫਿਲਮ ਨੂੰ ਦਰਸ਼ਕ ਇਕ ਸੋਗਾਤ ਮੰਨਕੇ ਪਰਵਾਨ ਕਰਨਗੇ।