ਫਿਰੋਜ਼ਪੁਰ ਦੇ ਡੀ.ਸੀ ਬਣੇ ਬਜ਼ੁਰਗ ਜੋੜੇ ਲਈ ਮਸੀਹਾ
Published : Dec 19, 2019, 9:57 am IST
Updated : Dec 19, 2019, 9:57 am IST
SHARE ARTICLE
File Photo
File Photo

ਬਜ਼ੁਰਜ਼ ਜੋੜੇ ਦੇ ਹੱਕ ’ਚ ਫੈਸਲਾ

ਫਿਰੋਜ਼ਪੁਰ-  ਆਪਣਾ ਘਰ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾ ਰਹੇ ਪਿੰਡ ਚਾਂਬ ਦੇ ਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਫਿਰੋਜ਼ਪੁਰ ਦੇ ਡੀ.ਸੀ ਚੰਦਰ ਗੈਂਦ ਉਨ੍ਹਾਂ ਕੋਲ ਆਏ। ਬਜ਼ੁਰਗ ਜੋੜੇ ਦੀ ਉਨ੍ਹਾਂ ਨੇ ਨਾ ਸਿਰਫ ਘਰ ਵਾਪਸੀ ਕਰਵਾਈ ਸਗੋਂ ਉਨ੍ਹਾਂ ਨੇ ਪੁਲਸ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਧਿਆਨ ਰੱਖਣ ਲਈ ਵੀ ਕਿਹਾ ਕਿ ਉਨ੍ਹਾਂ ਨੂੰ ਹੁਣ ਕੋਈ ਘਰੋਂ ਬਾਹਰ ਨਾ ਕੱਢੇ। ਡੀ.ਸੀ ਵਲੋਂ ਮਦਦ ਕਰਨ ’ਤੇ ਬਜ਼ੁਰਗ ਜੋੜੇ ਦੀਆਂ ਅੱਖਾਂ ’ਚ ਹੰਝੂ ਆ ਗਏ ਅਤੇ  ਭਾਵੁਕ ਹੋਈ ਬਜ਼ੁਰਗ ਔਰਤ ਨੇ ਡੀ.ਸੀ ਨੂੰ ਪਿਆਰ ਨਾਲ ਗਲੇ ਲਗਾ ਲਿਆ।

File PhotoFile Photo

ਗਲੇ ਲੱਗਣ ’ਤੇ ਡੀ.ਸੀ ਨੇ ਬਜ਼ੁਰਗ ਔਰਤ ਨੂੰ ਕਿਹਾ ਕਿ ‘ਮਾਂ ਕੀ ਹੋਇਆ, ਜੇ ਤੁਹਾਡਾ ਪੁੱਤ ਨਹੀਂ ਰਿਹਾ। ਅੱਜ ਤੋਂ ਮੈਂ ਹੀ ਤੁਹਾਡਾ ਪੁੱਤ ਹਾਂ। ਤੁਹਾਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਸਿੱਧਾ ਮੈਨੂੰ ਦੱਸੋ। ਬਜ਼ੁਰਗ ਸਲਵਿੰਦਰ ਸਿੰਘ ਅਤੇ ਮਹਿੰਦਰ ਕੌਰ ਨੇ ਨੂੰਹ ਤੋਂ ਪਰੇਸ਼ਾਨ ਹੋ ਕੇ ਸੀਨੀਅਰ ਸਿਟੀਜਨ ਮੇਨਟੀਨੈਂਸ ਐਕਟ ਦੇ ਤਹਿਤ ਡਿਪਟੀ ਕਮਿਸ਼ਨਰ ਤੋਂ ਮਦਦ ਦੀ ਗੁਹਾਰ ਲਾਈ ਸੀ। ਬਜ਼ੁਰਗ ਜੋੜੇ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਨੂੰਹ ਦੇ ਨਾਲ ਉਨ੍ਹਾਂ ਦਾ ਘਰੇਲੂ ਵਿਵਾਦ ਚੱਲ ਰਿਹਾ ਹੈ।

File PhotoFile Photo

ਉਹ ਉਨ੍ਹਾਂ ਨੂੰ ਘਰ ’ਚ ਰਹਿਣ ਨਹੀਂ ਦੇ ਰਹੀ ਅਤੇ ਨਾ ਹੀ ਜ਼ਮੀਨ ’ਤੇ ਖੇਤੀ ਕਰਨ ਦਿੰਦੀ ਹੈ। ਡੀ.ਸੀ. ਨੇ ਬਜ਼ੁਰਜ਼ ਜੋੜੇ ਦੇ ਹੱਕ ’ਚ ਫੈਸਲਾ ਸੁਣਾਉਂਦੇ ਹੋਏ ਜ਼ਮੀਨ ਅਤੇ ਘਰ ’ਤੇ ਉਨ੍ਹਾਂ ਦਾ ਕਬਜ਼ਾ ਦਿਵਾਉਣ ਦੇ ਹੁਕਮ ਸੁਣਾਏ ਹਨ। ਹਾਈਕੋਰਟ ਨੇ ਅਸਥਾਈ ਤੌਰ ’ਤੇ ਰਾਹਤ ਦਿੰਦੇ ਹੋਏ ਨੂੰਹ ਨੂੰ 2 ਕਮਰੇ ਦੇਣ ਦੇ ਹੁਕਮ ਦਿੱਤੇ ਹਨ, ਜੋ ਅੱਜ ਤੋਂ ਲਾਗੂ ਹੋ ਜਾਣਗੇ।

File PhotoFile Photo

ਤੁਸੀਂ ਬੇਫਿਕਰ ਹੋ ਕੇ ਆਪਣੇ ਘਰ 'ਚ ਰਹਿ ਸਕਦੇ ਹੋ: ਡਿਪਟੀ ਕਮਿਸ਼ਨਰ, ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਬਜ਼ੁਰਗ ਔਰਤ ਮਹਿੰਦਰ ਕੌਰ ਮਦਦ ਲਈ ਉਨ੍ਹਾਂ ਕੋਲ ਆਈ ਸੀ, ਜਿਸ ਦੌਰਾਨ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣਾ ਘਰ ਹੋਣ ਦੇ ਬਾਵਜੂਦ ਰਿਸ਼ਤੇਦਾਰਾਂ ਕੋਲ ਭਟਕ ਰਹੀ ਹੈ। ਮਹਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਘਰ 'ਚ ਰਹਿਣ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਜ਼ਮੀਨ 'ਤੇ ਖੇਤੀ ਕਰਨ ਦਿੱਤੀ ਜਾ ਰਹੀ ਹੈ।

File PhotoFile Photo

ਉਸ ਨੇ ਕਿਹਾ ਕਿ ਉਹ ਆਪਣੇ ਘਰ 'ਚ ਰਹਿਣਾ ਚਾਹੁੰਦੀ ਹੈ। ਡੀ.ਸੀ. ਨੇ ਕਿਹਾ ਕਿ ਉਹ ਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਉਨ੍ਹਾਂ ਦੇ ਪਿੰਡ ਚਾਂਬ ਪਹੁੰਚ ਗਏ। ਇੱਥੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ 2 ਕਮਰੇ ਨੂੰਹ ਨੂੰ ਦੇ ਕੇ ਬਾਕੀ ਦੇ ਘਰ 'ਤੇ ਬਜ਼ੁਰਗ ਜੋੜੇ ਦਾ ਕਬਜ਼ਾ ਦਿਵਾਇਆ। ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਉਹ ਬੇਫਿਕਰ ਹੋ ਕੇ ਆਪਣੇ ਘਰ 'ਚ ਰਹਿ ਸਕਦੇ ਹਨ, ਜੇਕਰ ਉਨ੍ਹਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹ ਥਾਣਾ ਮੱਖੂ ਦੇ ਇੰਚਾਰਜ ਬਚਨ ਸਿੰਘ ਨੂੰ ਸੂਚਿਤ ਕਰ ਸਕਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM
Advertisement