ਸਵ. ਗਾਇਕ ਸਾਬਰ ਕੋਟੀ ਦੀ ਪਹਿਲੀ ਬਰਸੀ ਮੌਕੇ ਯਾਦਗਾਰ 'ਤੇ ਸ਼ਰਧਾ ਫੁੱਲ ਭੇਟ ਕੀਤੇ
Published : Feb 1, 2019, 1:31 pm IST
Updated : Feb 1, 2019, 1:33 pm IST
SHARE ARTICLE
Sabar Koti
Sabar Koti

ਸਵ. ਗਾਇਕ ਸਾਬਰ ਕੋਟੀ ਦੀ ਪਹਿਲੀ ਬਰਸੀ ‘ਤੇ ਪਿੰਡ ਕੋਟ ਕਰਾਰ ਖਾਂ ਵਿਖੇ ਉਸ ਦੇ ਪਰਵਾਰ ਅਤੇ ਸਮੂਹ ਨਗਰ ਵੱਲੋਂ ਸਮਾਗਮ ਕਰਵਾ ਕੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ...

ਚੰਡੀਗੜ੍ਹ : ਸਵ. ਗਾਇਕ ਸਾਬਰ ਕੋਟੀ ਦੀ ਪਹਿਲੀ ਬਰਸੀ ‘ਤੇ ਪਿੰਡ ਕੋਟ ਕਰਾਰ ਖਾਂ ਵਿਖੇ ਉਸ ਦੇ ਪਰਵਾਰ ਅਤੇ ਸਮੂਹ ਨਗਰ ਵੱਲੋਂ ਸਮਾਗਮ ਕਰਵਾ ਕੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਵਿਚ ਸਵ. ਸਾਬਰ ਕੋਟੀ ਦੇ ਪਰਵਾਰ ਅਤੇ ਪੰਚਾਇਤ ਵੱਲੋਂ ਉਸ ਦੀ ਯਾਦਗਾਰ ਉਤੇ ਸ਼ਰਧਾ ਦੇ ਫੁੱਲ ਭੇਟ ਕੀਤੀ ਗਏ। ਉਪਰੰਤ ਯਾਦਗਾਰੀ ਮੇਲੇ ਦੀ ਸ਼ੁਰੂਆਤ ਗਾਇਕ ਅਮਰੀਕ ਮਾਈਕਲ ਅਤੇ ਜੋਤ ਸ਼ਰਮਾ ਵਾਲੀਆ ਨੇ ਕੀਤੀ। ਸਾਬਰ ਕੋਟੀ ਦੇ ਗੁਰੂ ਉਸਤਾਦ ਪੂਰਨ ਸ਼ਾਹਕੋਟੀ ਨੇ ਭਰੇ ਮਨ ਨਾਲ ਅਪਣੇ ਲਾਡਲੇ ਸ਼ਾਗਿਰਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਸ ਦੀਆਂ ਯਾਦਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।

Sabar Koti Sabar Koti

ਪੰਜਾਬ ਦੇ ਨਾਮਵਰ ਗਾਇਕਾਂ ਸਰਦੂਲ ਸਿਕੰਦਰ, ਬੂਟਾ ਮੁਹੰਮਦ, ਫਿਰੋਜ਼ ਖਾਂ, ਮਾਸ਼ਾ ਅਲੀ, ਮੇਜਰ ਸਾਬ, ਸ਼ੌਕਤ ਅਲੀ ਮਤੋਈ, ਖ਼ਾਨ ਸਾਬ, ਗੋਰਾ ਚੱਕ ਵਾਲਾ, ਸੰਗਰਾਮ ਹੰਝਰਾਂ, ਦਲਵਿੰਦਰ ਦਿਆਲਪੁਰੀ, ਦਿਲਜਾਨ, ਰੰਜਨਾ, ਅੰਮ੍ਰਿਤ ਸਾਬ, ਸੁਖਦੇਵ ਸੇਠੀ, ਪ੍ਰਵੇਜ਼ ਪੇਜੀ, ਰਾਜਨ ਮੱਟੂ, ਕੁਲਵਿੰਦਰ ਕੈਲੀ, ਗੁਰਲੇਜ਼ ਅਖ਼ਤਰ ਆਦਿ ਨੇ ਗੀਤਾਂ ਰਾਹੀਂ ਸਾਬਰ ਨੂੰ ਯਾਦ ਕਰਦਿਆਂ ਹੰਝੂਆਂ ਭਰੀ ਸ਼ਰਧਾਂਜ਼ਲੀ ਭੇਟ ਕੀਤੀ। ਨਾਮਵਰ ਗੀਤਗਾਰ ਉਸਤਾਦ ਨਿਰਧਨ ਕਰਤਾਰਪੁਰੀ, ਵਿਨੋਦ ਸ਼ਾਇਰ, ਰਣਜੀਤ ਉੱਪਲ ਅਤੇ ਫੋਲੋਗ੍ਰਾਫ਼ਰ ਵਿਮਲਜੀਤ ਆਦਿ ਵੀ ਸ਼ਰਧਾਂਜ਼ਲੀ ਸਮਾਗਮ ਵਿਚ ਪੁੱਜੇ ਹੋਏ ਸਨ।

Sabar Koti Sabar Koti

ਮੇਲੇ ਦੇ ਅਖੀਰ ਵਿਚ ਸਵ, ਸਾਬਰ ਕੋਟੀ ਦੀ ਪਤਨੀ ਰੀਟਾ ਅਤੇ ਬੇਟੇ ਅਲੈਕਸ ਨੇ ਸ਼ਰਧਾਂਜ਼ਲੀ ਸਮਾਗਮ ਵਿਚ ਪੁੱਜੇ ਗਾਇਕਾਂ ਅਤੇ ਮੋਹਤਬਰ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸਾਬਰ ਕੋਟੀ ਦੇ ਸ਼ਰਧਾਂਜ਼ਲੀ ਸਮਾਗਮ ਲਈ ਫਲੈਕਸ ਪ੍ਰਸਿੱਧ ਮਿਊਜ਼ਿਕ ਕੰਪਨੀ ਫ਼ੋਨ ਫਿਊਜ਼ਨ ਪ੍ਰੋਡਕਸ਼ਨਜ਼ ਦੇ ਐਮ ਡੀ ਰਣਧੀਰ ਧੀਰਾ ਅਤੇ ਮੇਜ਼ਰ ਸਾਬ ਵੱਲੋਂ ਲੁਆਏ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement