
ਪੰਜਾਬੀ ਗਾਇਕ ਗੁਰਦਾਸ ਮਾਨ ਅੱਜ 61 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਪੰਜਾਬ ਦੇ ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ ਵਿਚ 4 ਜਨਵਰੀ 1957 ਨੂੰ ਹੋਇਆ ਸੀ ਉਨ੍ਹਾਂ ਦੀ ...
ਚੰਡੀਗੜ੍ਹ : ਪੰਜਾਬੀ ਗਾਇਕ ਗੁਰਦਾਸ ਮਾਨ ਅੱਜ 61 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਪੰਜਾਬ ਦੇ ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ ਵਿਚ 4 ਜਨਵਰੀ 1957 ਨੂੰ ਹੋਇਆ ਸੀ ਉਨ੍ਹਾਂ ਦੀ ਮਾਂ ਦਾ ਨਾਮ ਬੀਬੀ ਤੇਜ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਗੁਰੂਦੇਵ ਸਿੰਘ ਮਾਨ ਸੀ।
Gurdas Maan
ਉਨ੍ਹਾਂ ਦੀ ਪਤਨੀ ਦਾ ਨਾਮ ਮਨਜੀਤ ਕੌਰ ਅਤੇ ਪੁੱਤਰ ਗੁਰਿਕ ਹੈ। ਆਓ ਜੀ ਜਾਂਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ।
Gurdas Maan
ਮਾਨ ਨੂੰ ਖਾਣੇ ਵਿਚ ਰਾਜਮਾ ਚਾਵਲ ਅਤੇ ਸਰੋਂ ਦਾ ਸਾਗ ਪਸੰਦ ਹੈ। ਮਲੋਟ ਵਿਚ ਸਿੱਖਿਆ ਸ਼ੁਰੂ ਹੋਈ ਅਤੇ ਫਿਰ ਬਾਅਦ ਵਿਚ ਪਟਿਆਲਾ ਆ ਗਏ। ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਤੋਂ ਡਿਗਰੀ ਲਈ। ਕਈ ਅਥਲੈਟਿਕ ਮੁਕਾਬਲੇ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਪੱਧਰ ਤੱਕ ਮੈਡਲ ਜਿੱਤੇ। ਮਾਨ ਜੂਡੋ ਵਿਚ ਬਲੈਕ ਬੈਲਟ ਹਨ।
Gurdas Maan
ਕਾਲਜ ਦੇ ਦਿਨਾਂ ਵਿਚ ਮਾਨ ਕਈ ਵੱਖ ਵੱਖ ਯੂਨੀਵਰਸਿਟੀਆਂ ਦੁਆਰਾ ਆਯੋਜਿਤ ਯੁਵਕ ਮੇਲਿਆਂ ਵਿਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ। ਉਨ੍ਹਾਂ ਨੂੰ 1980 ਵਿਚ ਗੀਤ 'ਦਿਲ ਦਾ ਮਾਮਲਾ' ਤੋਂ ਪ੍ਰਸਿੱਧੀ ਮਿਲੀ। ਕਾਲਜ ਦੇ ਦਿਨਾਂ ਵਿਚ ਹੀ ਮਾਨ ਨੇ ਪੰਜਾਬ ਇਲੈਕਟਰੀਸਿਟੀ ਬੋਰਡ ਦੇ ਇਕ ਪ੍ਰੋਗਰਾਮ ਵਿਚ 'ਸੱਜਣਾ ਵੇ ਸੱਜਣਾ' ਗਾਣੇ 'ਤੇ ਪੇਸ਼ ਦਿਤੀ ਸੀ। ਇਸ ਤੋਂ ਬੋਰਡ ਦੇ ਅਧਿਕਾਰੀ ਇਨ੍ਹੇ ਖੁਸ਼ ਹੋਏ ਕਿ ਮਾਨ ਨੂੰ ਉਸੀ ਸਮੇਂ ਡਿਪਾਰਟਮੈਂਟ ਵਿਚ ਨੌਕਰੀ ਤੱਕ ਦੇ ਦਿਤੀ ਸੀ। ਉਨ੍ਹਾਂ ਨੂੰ ਸ਼ੁਹਰਤ ਮਿਲੀ 1980 ਵਿਚ ਗਾਣਾ ' ਦਿਲ ਦਾ ਮਾਮਲਾ'।
Gurdas Maan
38 ਸਾਲ ਬਾਅਦ ਵੀ ਉਨ੍ਹਾਂ ਦੇ ਗਾਣੇ ਫੈਂਸ ਦੇ ਦਿਲਾਂ ਨੂੰ ਛੂ ਜਾਂਦੇ ਹਨ। ਗੁਰਦਾਸ ਮਾਨ ਨੇ ਅਪਣੀ ਜਿੰਦਗੀ ਵਿਚ ਤਮਾਮ ਗਾਣੇ ਗਾਏ ਪਰ ਇਕ ਗਾਣਾ ਉਨ੍ਹਾਂ ਨੇ ਉਦੋਂ ਲਿਖਿਆ ਜਦੋਂ ਮੌਤ ਦਾ ਮੰਜਰ ਅਪਣੀ ਅੱਖਾਂ ਦੇ ਸਾਹਮਣੇ ਵੇਖਿਆ। ਦਰਅਸਲ ਸਾਲ 2001 ਵਿਚ ਰੋਪੜ ਦੇ ਕੋਲ ਗੁਰਦਾਸ ਮਾਨ ਦਾ ਜਬਰਦਸਤ ਐਕਸੀਡੈਂਟ ਹੋਇਆ। ਉਨ੍ਹਾਂ ਦੀ ਕਾਰ ਅਤੇ ਟਰੱਕ ਦੇ ਵਿਚ ਜਬਰਦਸਤ ਟੱਕਰ ਹੋਈ।
Gurdas Maan
ਗੁਰਦਾਸ ਮਾਨ ਨੂੰ ਥੋੜ੍ਹੀ ਜਿਹੀ ਚੋਟ ਆਈ ਪਰ ਉਨ੍ਹਾਂ ਦੇ ਡਰਾਈਵਰ ਦੀ ਉਥੇ ਹੀ ਮੌਤ ਹੋ ਗਈ। ਇਸ ਐਕਸੀਡੈਂਟ ਦੇ ਬਾਰੇ ਵਿਚ ਗੁਰਦਾਸ ਮਾਨ ਨੇ ਇਕ ਇੰਟਰਵਯੂ ਵਿਚ ਦੱਸਿਆ ਸੀ। ਗੁਰਦਾਸ ਮਾਨ ਨੇ ਇਸ ਹਾਦਸੇ ਤੋਂ ਬਾਅਦ ਇਕ ਗਾਣਾ ਲਿਖਿਆ, 'ਬੈਠੀ ਸਾਡੇ ਨਾਲ ਸਵਾਰੀ ਉੱਤਰ ਗਈ'। ਇਸ ਗਾਣੇ ਨੂੰ ਉਨ੍ਹਾਂ ਨੇ ਅਪਣੇ ਡਰਾਈਵਰ ਦੋਸਤ ਨੂੰ ਡੈਡੀਕੇਟ ਕੀਤਾ। ਇਸ ਗਾਣੇ ਨੂੰ ਕਾਫ਼ੀ ਪਸੰਦ ਕੀਤਾ ਗਿਆ।
Gurdas Maan
ਮਾਨ ਦੇ ਗੀਤ 'ਅਪਣਾ ਪੰਜਾਬ' ਨੂੰ 1998 ਵਿਚ ਬੰਮ੍ਰਿਘਿਮ ਵਿਚ ਬੈਸਟ ਗੀਤ ਦਾ ਅਵਾਰਡ ਵੀ ਦਿਤਾ ਗਿਆ। ਅਦਾਕਾਰੀ ਵਿਚ ਗੁਰਦਾਸ ਮਾਨ ਨੇ ਫਿਲਮ ਉਧਮ ਸਿੰਘ ਵਿਚ ਅਪਣਾ ਹੁਨਰ ਦਿਖਾਇਆ ਸੀ। ਹਾਲ ਹੀ ਵਿਚ ਗੁਰਦਾਸ ਮਾਨ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਵਿਚ ਪਰਫਾਰਮ ਕਰਦੇ ਨਜ਼ਰ ਆਏ ਸਨ।