
ਇਕ ਹੋਰ ਬੇਰਹਿਮੀ ਨਾਲ ਕਤਲ।
ਜਲੰਧਰ: ਤੇਲੰਗਾਨਾ ਦੇ ਹੈਦਰਾਬਾਦ ਦੀ ਜਾਨਵਰਾਂ ਦੀ ਡਾਕਟਰ ਪ੍ਰਿਯੰਕਾ ਰੈੱਡੀ ਨਾਲ ਬਲਾਤਕਾਰ ਕਰ ਕੇ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਦੇਸ਼ 'ਚ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਇਸ ਅਣਮਨੁੱਖੀ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕ ਹਰਭਜਨ ਮਾਨ, ਨਿਸ਼ਾ ਬਾਨੋ ਅਤੇ ਮਿਸ ਪੂਜਾ ਵਰਗੇ ਕਈ ਪੰਜਾਬੀ ਸਿਤਾਰਿਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਿਸਟਮ ਅਤੇ ਸਰਕਾਰਾਂ 'ਤੇ ਸਵਾਲ ਚੁੱਕਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਲਿਖਿਆ, ''ਇਸ ਦਾ ਕਸੂਰ ਇਹ ਸੀ ਕੇ ਇਕ ਕੁੜੀ ਸੀ। ਰੋੜ 'ਤੇ ਸਕੂਟਰੀ ਖਰਾਬ ਹੋਣ ਦੀ ਸਜ਼ਾ ਉਨ੍ਹਾਂ ਦਰਿੰਦਿਆਂ ਨੇ ਇਹਨੂੰ ਬਲਾਤਕਾਰ ਤੇ ਮੌਤ ਦਿੱਤੀ।
ਇਥੇ ਮੈਂ ਇਹ ਨਹੀਂ ਕਹਾਂਗੀ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਮੈਂ ਕਹਾਂਗੀ ਉਨ੍ਹਾਂ ਗੰਦੀ ਨਾਲੀ ਦੇ ਕੀੜਿਆਂ ਨੂੰ ਮੌਤ ਆਉਣੀ ਚਾਹੀਦੀ ਹੈ। ਇਹੋ ਜਿਹੀਆਂ ਖਬਰਾਂ ਤੋਂ ਸੋਚਣ ਲੱਗ ਜਾਂਦੀ ਹਾਂ ਕਿ ਕੁੜੀ ਕਿੱਥੇ ਸੁਰੱਖਿਅਤ ਹੈ...ਮਾਸ ਨੋਚਣ ਵਾਲੇ ਹਰ ਪਾਸੇ ਬੈਠੇ ਹਨ।'' ਗਾਇਕ ਹਰਭਜਨ ਮਾਨ ਨੇ ਡਾਕਟਰ ਪ੍ਰਿਯੰਕਾ ਰੈੱਡੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਇਹ ਜਾਨਵਰਾਂ ਦੇ ਇਲਾਜ ਕਰਨ ਦੀ ਸੇਵਾ 'ਚ ਸੀ।
Nisha Banoਥੋੜ੍ਹਾ ਉਸ ਨੂੰ ਵੀ ਪਤਾ ਹੋਵੇਗਾ ਕਿ ਇਸ ਸਮਾਜ 'ਚ ਇਨਸਾਨੀ ਰੂਪ 'ਚ ਵੀ ਜਾਨਵਰ ਰਹਿ ਰਹੇ ਹਨ, ਜਿੰਨ੍ਹਾਂ ਦਾ ਇਹ ਸਮਾਜ ਇਲਾਜ ਨਹੀਂ ਕਰ ਸਕਦਾ। ਫਿਰ ਵੀ ਇਕ ਹੋਰ ਬਲਾਤਕਾਰ। ਇਕ ਹੋਰ ਬੇਰਹਿਮੀ ਨਾਲ ਕਤਲ। ਤੇਲੰਗਾਨਾ 'ਚ ਜਾਨਵਰਾਂ ਦੀ ਡਾਕਟਰ ਪ੍ਰਿਯੰਕਾ ਰੈੱਡੀ ਨੂੰ ਜਬਰ ਜਨਾਹ ਤੋਂ ਬਾਅਦ ਉਸ ਦੀ ਸਕੂਟਰੀ ਸਮੇਤ ਜਿਉਂਦਾ ਸਾੜ ਦਿੱਤਾ ਗਿਆ। ਬਹੁਤ ਦਰਦਨਾਕ।''
Photoਮਿਸ ਪੂਜਾ ਨੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ, ''ਮੇਰੇ ਕੋਲ ਕੋਈ ਸ਼ਬਦ ਨਹੀਂ ਮੈਨੂੰ ਇਨਸਾਨ ਹੋਣ 'ਤੇ ਅੱਜ ਸ਼ਰਮ ਆ ਰਹੀ ਹੈ।'' ਇਸੇ ਤਰ੍ਹਾਂ ਦਾ ਗੁੱਸਾ ਅਤੇ ਰੋਸ ਬਾਲੀਵੁੱਡ ਦੇ ਸਿਤਾਰਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।