
ਸਿੱਖ ਨਸਲਕੁਸ਼ੀ ਦੀ ਯਾਦਗਾਰ ਜਲਿਆਂ ਵਾਲੇ ਬਾਗ਼ ਵਾਂਗ ਸੰਭਾਲਾਂਗੇ : ਘੋਲੀਆ
ਮੋਗਾ (ਅਮਜਦ ਖ਼ਾਨ) : ਹਰਿਆਣਾ ਰਾਜ ਦੇ ਜ਼ਿਲ੍ਹਾ ਰੇਵਾੜੀ ਨਜ਼ਦੀਕ ਨਵੰਬਰ 1984 ਦੌਰਾਨ ਪਿੰਡ ਹੋਂਦ ਚਿੱਲੜ ਨੂੰ ਖੰਡਰਾਂ ਵਿਚ ਤਬਦੀਲ ਕਰ ਕੇ ਉਥੇ 32 ਸਿੱਖਾਂ ਨੂੰ ਜਿੰਦਾ ਜਲਾ ਕੇ ਸ਼ਹੀਦ ਕਰ ਦਿਤਾ ਗਿਆ ਸੀ, ਵਿਖੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਸੰਤੋਖ ਸਿੰਘ ਸਾਹਨੀ, ਗੁਰਜੀਤ ਸਿੰਘ ਪਟੌਦੀ, ਬਾਬਾ ਸਰਬਜੋਤ ਸਿੰਘ ਡਾਂਗੋ, ਭਾਈ ਬਲਕਰਨ ਸਿੰਘ ਢਿੱਲੋਂ ਦੇ ਸਰਗਰਮ ਸਹਿਯੋਗ ਨਾਲ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਵਿਚ ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ 35 ਸਾਲਾ ਬਾਅਦ ਦੁਬਾਰਾ ਝੁਲਾ ਦਿਤੇ।
Nishan Sahib
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖ਼ਾਲਸਾ ਪੰਥ ਦੇ ਸੂਰਬੀਰ ਯੋਧੇ ਭਾਈ ਦਰਸ਼ਨ ਸਿੰਘ ਘੋਲੀਆ ਨੇ 7 ਨਵੰਬਰ ਨੂੰ ਸੰਗਤਾਂ ਦੇ ਇਕੱਠ ਵਿਚ ਅਰਦਾਸ ਕੀਤੀ ਸੀ ਕਿ ਉਨ੍ਹਾਂ ਦੀ ਸੰਸਥਾ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਹੋਂਦ ਚਿੱਲੜ ਵਿਖੇ ਦੁਬਾਰਾ ਨਿਸ਼ਾਨ ਸਾਹਿਬ ਸਥਾਪਤ ਕਰੇਗੀ। ਪਿਛਲੇ ਦਿਨੀਂ ਅਪਣੇ ਕੀਤੇ ਐਲਾਨ 'ਤੇ ਪਹਿਰਾ ਦਿੰਦਿਆਂ ਸ਼ਹੀਦੀ ਯਾਦਗਾਰ ਬਣਾਉਣ ਦੀ ਸ਼ੁਰੂਆਤ ਕਰਦਿਆਂ 51 ਫ਼ੁੱਟ ਉਚਾ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਅ ਦਿਤਾ।
Nishan Sahib
ਇਸ ਮੌਕੇ ਭਾਈ ਘੋਲੀਆ ਸਮੇਤ ਪੰਜ ਸਿੰਘਾਂ ਭਾਈ ਗੁਰਜੀਤ ਸਿੰਘ ਪਟੌਦੀ, ਭਾਈ ਰਜਿੰਦਰ ਸਿੰਘ ਥਰਾਜ, ਨਿਰਭੈ ਸਿੰਘ ਜੱਸੀ, ਮਿਸਤਰੀ ਚੰਦ ਸਿੰਘ ਖਾਲਸਾ, ਗ੍ਰੰਥੀ ਸੁਖਚੈਨ ਸਿੰਘ ਪਟੌਦੀ ਨੇ ਅਰਦਾਸ ਕਰਕੇ ਇਸ ਕਾਰਜ ਨੂੰ ਸਿਰੇ ਚਾੜ੍ਹਿਆ। ਇਸ ਮੌਕੇ ਗਿਆਨ ਸਿੰਘ, ਪੀੜਤ ਗੋਪਾਲ ਸਿੰਘ ਰਿਵਾੜੀ, ਚਿੱਲੜ ਦੇ ਸਰਪੰਚ ਬਲਰਾਮ, ਬੀਬੀ ਈਸਰੀ ਦੇਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।